21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਬਿਸ਼ਪ ਜੋਸ਼ ਸੁਭਾਸਟੀਨ ਨਾਲ ਗੁਰਦਾਸਪੁਰ ਦੇ ਡੀਨ ਤੇ ਕੈਥੋਲਿਕ ਮਸੀਹੀ ਆਗੂਆਂ ਦੀ ਵਿਸ਼ੇਸ਼ ਮੀਟਿੰਗ

ਤਿੱਬੜ, 20 ਨਵੰਬਰ (ਸੋਹਨ ਮਲਿਕ)-ਗੁਰਦਾਸਪੁਰ ਡਿਨਰੀ ਦੇ ਡੀਨ ਫਾ. ਵਿਲੀਅਮ ਸਹੋਤਾ ਅਤੇ ਪੰਜਾਬ ਦੇ ਕੈਥੋਲਿਕ ਆਗੂਆਂ ਨਾਲ ਬਿਸ਼ਪ ਜੋਸ਼ ਸੁਭਾਸਟੀਨ ਨਾਲ ਮੁਲਾਕਾਤ ਕੀਤੀ।

ਅਜੀਤ ਡੈਸਕ 21-11-2026
ਤਿੱਬੜ, 20 ਨਵੰਬਰ (ਸੋਹਨ ਮਲਿਕ)-ਗੁਰਦਾਸਪੁਰ ਡਿਨਰੀ ਦੇ ਡੀਨ ਫਾ.ਵਿਲੀਅਮ ਸਹੋਤਾ ਅਤੇ ਪੰਜਾਬ ਦੇ ਕੈਥੋਲਿਕ ਆਗੂਆਂ ਨਾਲ ਬਿਸ਼ਪ ਜੋਸ਼ ਸੁਭਾਸਟੀਨ ਨਾਲ ਮੁਲਾਕਾਤ ਕੀਤੀ। ਮੀਟਿੰਗ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਸਬੰਧਿਤ ਮਸੀਹੀ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਗੁਰਦਾਸਪੁਰ ਡੀਨਰੀ ਦੇ ਡੀਨ ਫਾ . ਵਿਲੀਅਮ ਸਹੋਤਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਮੀਟਿੰਗ ਦੌਰਾਨ ਬਿਸ਼ਪ ਜੋਸ਼ ਸੁਭਾਸਟੀਨ ਨੇ ਸਮੂਹ ਆਗੂਆਂ ਨੂੰ ਕੈਥੋਲਿਕ ਇਮਾਨ ਵਿਚ ਦ੍ਰਿੜ੍ਹ ਰਹਿਣ ਤੇ ਸਮਾਜ ਦੇ ਹਰ ਵਰਗ ਦੇ ਨਾਗਰਿਕ ਦੀ ਮਦਦ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਆਉਣ ਵਾਲੇ ਕ੍ਰਿਸਮਸ ਤਿਉਹਾਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਬਿਸ਼ਪ ਨੇ ਦੱਸਿਆ ਕਿ ਕ੍ਰਿਸਮਸ ਦੇ ਸਮਾਗਮਾਂ ਨੂੰ ਸੁਚੱਜੇ ਢੰਗ ਨਾਲ ਮਨਾਉਣ ਲਈ ਫਾ. ਵਿਲੀਅਮ ਸਹੋਤਾ ਗੁਰਦਾਸਪੁਰ ਜੋ ਮਸੀਹ ਮਹਾਂਸਭਾ ਦੇ ਕੋਆਰਡੀਨੇਟਰ ਹਨ, ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨਗੇ ਤੇ ਸਮਾਗਮਾਂ ਦੇ ਪ੍ਰਬੰਧਾਂ ਲਈ ਇਕ ਸੰਗਠਨ ਕਮੇਟੀ ਦਾ ਗਠਨ ਕਰਨਗੇ। ਇਸ ਮੌਕੇ ਜਲੰਧਰ ਡਾਇਉਸੀਸ ਦੇ ਵਿਕਰ ਜਨਰਲ ਫਾ. ਮਾਈਕਲ ਅਨੀ ਨੇ ਵੀ ਵਿਚਾਰ ਪੇਸ਼ ਕੀਤੇ। ਮੀਟਿੰਗ ਵਿਚ ਬਿਸ਼ਪ ਜੋਸ਼ ਸੁਭਾਸਟੀਨ, ਮੌਨਸਿਨਿਓਰ ਫਾ. ਮਾਈਕਲ ਅਨੀ, ਗੁਰਦਾਸਪੁਰ ਡਿਨਰੀ ਦੇ ਡੀਨ ਫਾ. ਵਿਲੀਅਮ ਸਹੋਤਾ, ਰੋਸ਼ਨ ਯੂਸਫ, ਰਕੇਸ਼ ਵਿਲੀਅਮ, ਐਲਬਰਟ ਦੁਆ, ਜੋਨੀ ਅਮਨ ਗਿੱਲ, ਤਰਸੇਮ ਸਹੋਤਾ, ਸਮੂਏਲ ਸੂਰਜ, ਵਿਕਟਰ, ਤਾਲਿਬ, ਥੋਮਸ, ਸੁਦੇਸ਼ ਤੇ ਗੌਰਵ ਸਮੇਤ ਹੋਰ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਅੰਤਰ-ਜਮਾਤੀ ਕ੍ਰਿਕਟ ਮੁਕਾਬਲੇ ’ਚ ਆਰ.ਡੀ. ਖੋਸਲਾ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਮੱਲ੍ਹਿਆਂਵਾਲ ਦੇ ਵਿਦਿਆਰਥੀਆਂ ਨੇ ਧਾਰਮਿਕ ਵਿੱਦਿਅਕ ਮੁਕਾਬਲੇ ’ ਚ ਮੱਲਾਂ ਮਾਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।