12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਸਮਾਜ ਭਲਾਈ ਕੰਮਾਂ ਨੂੰ ਸਮਰਪਿਤ ਪ੍ਰਸਿੱਧ ਧਾਰਮਿਕ ਸ਼ਖ਼ਸੀਅਤ ਐੱਸ.ਈ. ਬਲਦੇਵ ਸਿੰਘ ਸ਼ਾਹਪੁਰ ਸਨਮਾਨਿਤ

ਵਡਾਲਾ ਬਾਂਗਰ, 11 ਨਵੰਬਰ (ਭੁੰਬਲੀ)- ਮੌਜੂਦਾ ਐੱਸ. ਈ.

ਅਜੀਤ ਡੈਸਕ 12-11-2026
ਵਡਾਲਾ ਬਾਂਗਰ, 11 ਨਵੰਬਰ (ਭੁੰਬਲੀ)- ਮੌਜੂਦਾ ਐੱਸ.ਈ. ਮੰਡੀ ਬੋਰਡ ਬਲਦੇਵ ਸਿੰਘ ਸ਼ਾਹਪੁਰ, ਇਸ ਇਲਾਕੇ ਦੀ ਇਕ ਅਜਿਹੀ ਧਾਰਮਿਕ ਤੇ ਮਾਣਮੱਤੀ ਸ਼ਖ਼ਸੀਅਤ ਹਨ, ਜੋ ਸਦਾ ਮਾਨਵਤਾ ਦੀ ਭਲਾਈ ਤੇ ਸਮਾਜ ਸੇਵੀ ਕੰਮਾਂ ਨੂੰ ਸਮਰਪਿਤ ਰਹਿੰਦੇ ਹਨ। ਉਹ ਇਲਾਕੇ ਦੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸਰਕਲ ਵਡਾਲਾ ਬਾਂਗਰ ਦੇ ਪ੍ਰਧਾਨ ਹਨ। ਇਲਾਕੇ ਦੀਆਂ ਸਮਾਜ ਸੇਵੀ ਜਥੇਬੰਦੀਆਂ ਤੇ ਪ੍ਰਸਿੱਧ ਧਾਰਮਿਕ ਸ਼ਖ਼ਸੀਅਤਾਂ ਉਨ੍ਹਾਂ ਨੂੰ ਅਨੇਕਾਂ ਵਾਰ ਸਟੇਜਾਂ ’ਤੇ ਸਨਮਾਨਿਤ ਕਰ ਚੁੱਕੀਆਂ ਹਨ। ਇਲਾਕੇ ਦੇ ਹਰੇਕ ਧਾਰਮਿਕ ਤੇ ਸਮਾਜਿਕ ਪ੍ਰੋਗਰਾਮਾਂ ਵਿਚ ਉਹ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਇਕ ਨੇਕ ਦਿਲ ਤੇ ਬਹੁਗੁਣੀ ਸ਼ਖ਼ਸੀਅਤ ਦੇ ਮਾਲਕ ਹੋਣ ਕਰਕੇ ਉਹ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ। ਉਹ ਇਹ ਵਾਤਾਵਰਣ ਪ੍ਰੇਮੀ ਵੀ ਹਨ ਤੇ ਵਿਹਲੇ ਸਮੇਂ ਵਿਚ ਸਮਾਜ ਸੇਵੀ ਕੰਮਾਂ ’ਚ ਜੁਟੇ ਰਹਿੰਦੇ ਹਨ। ਇਲਾਕੇ ਦੇ ਪ੍ਰਸਿੱਧ ਡੇਰਾ ਬਾਬਾ ਨਾਨਕ ਦੇ ਸੰਗ ਮੇਲੇ ’ਤੇ ਸੰਗਤਾਂ ਲਈ ਉਹ ਹਰ ਸਾਲ ਲੰਗਰ ਲਗਾਉਂਦੇ ਹਨ ਤੇ ਮੈਡੀਕਲ ਕੈਂਪ ਲਗਾ ਕੇ ਮੁਫ਼ਤ ਦਵਾਈਆਂ ਵੰਡਣ ਦੀ ਸੇਵਾ ਵੀ ਕਰਦੇ ਹਨ। ਪਿਛਲੇ ਸਾਲ ਹੜ੍ਹਾਂ ਵਰਗੀਆਂ ਆਈਆਂ ਕੁਦਰਤੀ ਆਫ਼ਤਾਂ ਵਿਚ ਵੀ ਉਨ੍ਹਾਂ ਤਨ, ਮਨ ਤੇ ਧੰਨ ਨਾਲ ਹੜ੍ਹ ਪੀੜਤਾਂ ਦੀ ਸੇਵਾ ਕੀਤੀ ਤੇ ਖੂਬ ਪ੍ਰਸ਼ੰਸਾ ਖੱਟੀ। ਬਟਾਲਾ ਵਿਖੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਸਮਾਗਮਾਂ ਵਿਚ ਉਹ ਸਾਥੀਆਂ ਨਾਲ ਮਿਲ ਕੇ ਸੰਗਤਾਂ ਦੇ ਜੂਠੇ ਬਰਤਨਾਂ ਤੇ ਰਹਿੰਦ-ਖੂੰਹਦ ਨੂੰ ਚੁੱਕਣ ਦੀ ਸੇਵਾ ਹੱਥੀਂ ਕਰਦੇ ਹਨ। ਇਲਾਕੇ ਦਾ ਹਰੇਕ ਵਿਅਕਤੀ ਉਨ੍ਹਾਂ ਨੂੰ ਸਤਿਕਾਰ ਭਰੀਆਂ ਨਜ਼ਰਾਂ ਨਾਲ ਵੇਖਦਾ ਹੈ।
ਪਿਛਲੀ ਖ਼ਬਰ ਹਲਕਾ ਡੇਰਾ ਬਾਬਾ ਨਾਨਕ ਦਾ ਸਰਬਪੱਖੀ ਵਿਕਾਸ ਪਹਿਲ ਦੇ ਆਧਾਰ ’ਤੇ ਹੋਵੇਗਾ : ਵਿਜੇ ਸੋਨੀ ਮੋਹਲੋਵਾਲੀ ਅਗਲੀ ਖ਼ਬਰ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਹਰਪੁਰਾ ’ਚ ਬਾਬਾ ਵਿਸ਼ਵਕਰਮਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।