22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਧਾਰੋਵਾਲੀ, ਉਦੋਵਾਲੀ, ਸ਼ਾਹਪੁਰ ਜਾਜਨ ਸਮੇਤ ਬਹੁਤ ਸਾਰੀਆਂ ਮੰਡੀਆਂ ’ਚ ਸਰਕਾਰੀ ਖਰੀਦ ਬੰਦ ਇਲਾਕੇ ਦੇ ਆੜਤੀ ਤੇ ਕਿਸਾਨ ਨਿਰਾਸ਼ਾ ’ਚ

ਧਿਆਨਪੁਰ, 21 ਅਕਤੂਬਰ (ਕੁਲਦੀਪ ਸਿੰਘ ਸੋਨੂੰ)-ਅਜੇ ਬਹੁਤ ਸਾਰੀ ਝੋਨੇ ਦੀ ਫਸਲ ਕਿਸਾਨਾਂ ਦੇ ਖੇਤਾਂ ’ਚ ਖੜੀ ਹੋਣ ਤੇ ਧਾਰੋਵਾਲੀ, ਉਦੋਵਾਲੀ, ਸ਼ਾਹਪੁਰ ਸਮੇਤ ਬਹੁਤ ਸਾਰੀਆਂ ਮੰਡੀਆਂ ਅੰਦਰ ਅੱਜ ਦੀ ਤਰੀਕ ’ਚ ਬਹੁਤ ਸਾਰਾ ਝੋਨਾ ਹੋਣ ਦੇ ਬਾਵਜੂਦ ਵੀ ਜ਼ਿਲ੍ਹਾ ਕੰਟਰੋਲ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਗੁਰਦਾਸਪੁਰ ਵਲੋਂ 21 ਅਕਤੂਬਰ ਨੂੰ ਇਕ ਪੱਤਰ ਲਿਖ ਕੇ ਨਾਦਰਸ਼ਾਹੀ ਫਰਮਾਨ ਜਾਰੀ ਕਰਕੇ ਬਹੁਤ ਸਾਰੀਆ ਖਰੀਦ ਨਿਰੀਖਣ ਮੰਡੀਆਂ ਨੂੰ ਸਰਕਾਰੀ ਖਰੀਦ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ ਤੇ ਇਸ ਤੋਂ ਇਲਾਵਾ ਪ੍ਰਸ਼ਾਸਨਿਕ ਕਾਰਵਾਈ ਕਰਨ ਦਾ ਆੜ੍ਹਤੀਆਂ ਨੂੰ ਦਬਕਾ ਵੀ ਮਾਰਿਆ ਗਿਆ ਹੈ, ਜਿਸ ਕਰਕੇ ਸਮੁੱਚੇ ਆੜ੍ਹਤੀ ਤੇ ਕਿਸਾਨ ਚਿੰਤਾ ਦੇ ਆਲਮ ’ਚ ਹਨ। ਸਕੱਤਰ-ਕਮ-ਡਾਇਰੈਕਟਰ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਵਲੋਂ ਇਸ ਪੱਤਰ ’ਚ ਖਰੀਦ ਸੀਜ਼ਨ 2026-27 ਦੌਰਾਨ ਪਨਗਰੇਨ ਵਲੋਂ ਦੱਸਿਆ ਗਿਆ ਹੈ ਕਿ ਇਨ੍ਹਾਂ ਮੰਡੀਆਂ ਨੇ ਮਿੱਥੇ ਟੀਚੇ ਤੋਂ ਵੱਧ ਖਰੀਦ ਕਰ ਲਈ ਹੈ, ਜਿਸ ਕਰ ਕੇ ਮੁੱਖ ਦਫਤਰ ਵਲੋਂ ਗੰਭੀਰਤਾ ਨਾਲ ਨੋਟ ਲਿਆ ਗਿਆ ਹੈ ਅਤੇ ਹਦਾਇਤ ਕੀਤੀ ਜਾਂਦੀ ਹੈ ਕਿ ਮੰਡੀਆਂ ਵਿਚ ਟਾਰਗੇਟ ਤੋਂ ਵੱਧ ਖਰੀਦ ਦਾ ਸਪੱਸ਼ਟੀਕਰਨ ਦੇਣ ਲਈ ਨਿਮਨਸਤਾਖਰ ਨੂੰ ਨਿੱਜੀ ਤੌਰ ’ਤੇ ਅੱਜ ਦੁਪਹਿਰ 2 ਵਜੇ ਤੱਕ ਦਿੱਤਾ ਮਿਲਿਆ ਜਾਵੇ।

ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰ। ਤਸਵੀਰ: ਵਿਸ਼ਾਲ ਮੁੰਨਾ 22-10-2026
ਧਿਆਨਪੁਰ, 21 ਅਕਤੂਬਰ (ਕੁਲਦੀਪ ਸਿੰਘ ਸੋਨੂੰ)-ਅਜੇ ਬਹੁਤ ਸਾਰੀ ਝੋਨੇ ਦੀ ਫਸਲ ਕਿਸਾਨਾਂ ਦੇ ਖੇਤਾਂ ’ਚ ਖੜੀ ਹੋਣ ਤੇ ਧਾਰੋਵਾਲੀ, ਉਦੋਵਾਲੀ, ਸ਼ਾਹਪੁਰ ਸਮੇਤ ਬਹੁਤ ਸਾਰੀਆਂ ਮੰਡੀਆਂ ਅੰਦਰ ਅੱਜ ਦੀ ਤਰੀਕ ’ਚ ਬਹੁਤ ਸਾਰਾ ਝੋਨਾ ਹੋਣ ਦੇ ਬਾਵਜੂਦ ਵੀ ਜ਼ਿਲ੍ਹਾ ਕੰਟਰੋਲ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਗੁਰਦਾਸਪੁਰ ਵਲੋਂ 21 ਅਕਤੂਬਰ ਨੂੰ ਇਕ ਪੱਤਰ ਲਿਖ ਕੇ ਨਾਦਰਸ਼ਾਹੀ ਫਰਮਾਨ ਜਾਰੀ ਕਰਕੇ ਬਹੁਤ ਸਾਰੀਆ ਖਰੀਦ ਨਿਰੀਖਣ ਮੰਡੀਆਂ ਨੂੰ ਸਰਕਾਰੀ ਖਰੀਦ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ ਤੇ ਇਸ ਤੋਂ ਇਲਾਵਾ ਪ੍ਰਸ਼ਾਸਨਿਕ ਕਾਰਵਾਈ ਕਰਨ ਦਾ ਆੜ੍ਹਤੀਆਂ ਨੂੰ ਦਬਕਾ ਵੀ ਮਾਰਿਆ ਗਿਆ ਹੈ, ਜਿਸ ਕਰਕੇ ਸਮੁੱਚੇ ਆੜ੍ਹਤੀ ਤੇ ਕਿਸਾਨ ਚਿੰਤਾ ਦੇ ਆਲਮ ’ਚ ਹਨ। ਸਕੱਤਰ-ਕਮ-ਡਾਇਰੈਕਟਰ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਵਲੋਂ ਇਸ ਪੱਤਰ ’ਚ ਖਰੀਦ ਸੀਜ਼ਨ 2026-27 ਦੌਰਾਨ ਪਨਗਰੇਨ ਵਲੋਂ ਦੱਸਿਆ ਗਿਆ ਹੈ ਕਿ ਇਨ੍ਹਾਂ ਮੰਡੀਆਂ ਨੇ ਮਿੱਥੇ ਟੀਚੇ ਤੋਂ ਵੱਧ ਖਰੀਦ ਕਰ ਲਈ ਹੈ, ਜਿਸ ਕਰ ਕੇ ਮੁੱਖ ਦਫਤਰ ਵਲੋਂ ਗੰਭੀਰਤਾ ਨਾਲ ਨੋਟ ਲਿਆ ਗਿਆ ਹੈ ਅਤੇ ਹਦਾਇਤ ਕੀਤੀ ਜਾਂਦੀ ਹੈ ਕਿ ਮੰਡੀਆਂ ਵਿਚ ਟਾਰਗੇਟ ਤੋਂ ਵੱਧ ਖਰੀਦ ਦਾ ਸਪੱਸ਼ਟੀਕਰਨ ਦੇਣ ਲਈ ਨਿਮਨਸਤਾਖਰ ਨੂੰ ਨਿੱਜੀ ਤੌਰ ’ਤੇ ਅੱਜ ਦੁਪਹਿਰ 2 ਵਜੇ ਤੱਕ ਦਿੱਤਾ ਮਿਲਿਆ ਜਾਵੇ। ਵਿਭਾਗ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਏਜੰਸੀ ਟਾਰਗਿਟ ਤੋਂ ਵੱਧ ਖਰੀਦਦਾਰੀ ਕਰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਸੰਬੰਧਿਤ ਏਜੰਸੀ ਦੀ ਹੋਵੇਗੀ। ਇਸ ਐਲਾਨ ਦੇ ਨਾਲ ਸਮੁੱਚੇ ਆੜ੍ਹਤੀਆਂ ਤੇ ਕਿਸਾਨਾਂ ਵਿਚ ਇਸ ਕਰ ਕੇ ਚਿੰਤਾ ਪਾਈ ਜਾ ਰਹੀ ਹੈ ਕਿ ਜੋ ਝੋਨਾ ਆੜ੍ਹਤੀਆਂ ਦੀਆਂ ਮੰਡੀਆਂ ’ਚ ਆਇਆ ਹੈ ਜਾਂ ਜੋ ਝੋਨਾ ਕਿਸਾਨਾਂ ਦੇ ਖੇਤਾਂ ਵਿਚ ਖੜਾ ਹੈ, ਉਨ੍ਹਾਂ ਕਿਸਾਨਾਂ ਤੇ ਆੜ੍ਹਤੀਆਂ ਦਾ ਕੀ ਬਣੂਗਾ? ਇਸ ਸਬੰਧੀ ਜ਼ਿਲ੍ਹਾ ਸੀ.ਪੀ.ਆਈ. ਸਕੱਤਰ ਕਾਮਰੇਡ ਗੁਲਜਾਰ ਸਿੰਘ ਬਸੰਤਕੋਟ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕੁਲਜੀਤ ਸਿੰਘ ਮਝੈਲ, ਕਿਸਾਨ ਆਗੂ ਮਨਜੀਤ ਸਿੰਘ ਬਾਜਵਾ, ਕਿਸਾਨ ਆਗੂ ਮਨਜੀਤ ਸਿੰਘ ਬਸੰਤਕੋਟ ਸਮੇਤ ਬਹੁਤ ਸਾਰੇ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਕਿਸਾਨਾਂ ਦੀ ਹਰ ਸੰਭਵ ਮਦਦ ਕਰਨ ਦਾ ਦਾਅਵਾ ਕਰਨ ਦਾ ਡਰਾਮਾ ਕਰਨ ਵਾਲੀ ਸਰਕਾਰ ਆਖਰ ਕਿਉਂ ਮੰਡੀਆਂ ’ਚ ਵੱਧ ਖਰੀਦ ਹੋਣ ਦਾ ਬਹਾਨਾ ਬਣਾ ਕੇ ਸਰਕਾਰੀ ਖਰੀਦ ਬੰਦ ਕਰ ਕੇ ਕਿਸਾਨਾਂ ਤੇ ਆੜ੍ਹਤੀਆਂ ਦਾ ਗਲ ਘੁੱਟ ਰਹੀ ਹੈ। ਉਨ੍ਹਾਂ ਸਕੱਤਰ-ਕਮ-ਡਾਇਰੈਕਟਰ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਤੇ ਆੜ੍ਹਤੀਆਂ ਨਾਲ ਧੱਕੇਸ਼ਾਹੀ ਨਾ ਕਰੇ ਅਤੇ ਸਰਕਾਰੀ ਖਰੀਦ ਬੰਦ ਨਾ ਕਰੇ।
ਪਿਛਲੀ ਖ਼ਬਰ ਗੋਬਿੰਦ ਪਬਲਿਕ ਸਕੂਲ ਦੇ ਬੱਚਿਆਂ ਨੇ ਧਾਰਮਿਕ ਸਮਾਗਮ ਪੇਸ਼ ਕੀਤਾ ਅਗਲੀ ਖ਼ਬਰ ਚੋਰਾਂ ਨੇ ਘਰ ’ਚੋਂ ਲੱਖਾਂ ਦੇ ਗਹਿਣੇ ਕੀਤੇ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।