22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸ੍ਰੀ ਸਾਈਂ ਗਰੁੱਪ ਆਫ਼ ਇੰਸਟੀਚਿਊਟਸ ਵਿਚ ‘ਆਰੰਭ-2026’ ਫਰੈਸ਼ਰ ਪਾਰਟੀ ਦਾ ਆਯੋਜਨ

ਪਠਾਨਕੋਟ, 21 ਅਕਤੂਬਰ (ਸੰਧੂ)- ਸ੍ਰੀ ਸਾਈ ਗਰੁੱਪ ਆਫ਼ ਇੰਸਟੀਚਿਊਟਸ ਬਧਾਨੀ ਵਿਖੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ‘ਆਰੰਭ-2026’ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ । ਸਮਾਗਮ ’ਚ ਗਰੁੱਪ ਦੇ ਚੇਅਰਮੈਨ ਐਸ.

ਅਜੀਤ ਡੈਸਕ 22-10-2026
ਪਠਾਨਕੋਟ, 21 ਅਕਤੂਬਰ (ਸੰਧੂ)- ਸ੍ਰੀ ਸਾਈ ਗਰੁੱਪ ਆਫ਼ ਇੰਸਟੀਚਿਊਟਸ ਬਧਾਨੀ ਵਿਖੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ‘ਆਰੰਭ-2026’ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ । ਸਮਾਗਮ ’ਚ ਗਰੁੱਪ ਦੇ ਚੇਅਰਮੈਨ ਐਸ.ਕੇ. ਪੁੰਜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਜਦਕਿ ਮੈਨੇਜਿੰਗ ਡਾਇਰੈਕਟਰ ਤ੍ਰਿਪਤਾ ਪੁੰਜ ਤੇ ਸੀ.ਐਮ.ਡੀ. ਕੰਵਰ ਤੁਸ਼ਾਰ ਪੁੰਜ ਤੇ ਰੀਆ ਪੁੰਜ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ । ਸੰਸਥਾ ਦੇ ਪ੍ਰਿੰਸੀਪਲ ਡਾ: ਵਿਪਨ ਗੁਪਤਾ, ਡਾ: ਦਿਨੇਸ਼ ਮਹਾਜਨ, ਵਾਈਸ ਪ੍ਰਿੰਸੀਪਲ ਸੰਜੇ ਪੰਡਿਤ ਤੇ ਡਾ: ਦੀਪਕ ਸ਼ਰਮਾ ਸਮੇਤ ਸਟਾਫ਼ ਤੇ ਵਿਦਿਆਰਥੀਆਂ ਨੇ ਮਹਿਮਾਨਾਂ ਦਾ ਸਵਾਗਤ ਕੀਤਾ । ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਐਸ.ਕੇ. ਪੁੰਜ ਨੇ ਕਿਹਾ ਕਿ ਸ੍ਰੀ ਸਾਈਂ ਗਰੁੱਪ ਆਫ਼ ਇੰਸਟੀਚਿਊਟਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਿਧਾਂਤਕ ਗਿਆਨ ਦੇ ਨਾਲ-ਨਾਲ ਵਿਹਾਰਕ ਸਿੱਖਿਆ ਪ੍ਰਦਾਨ ਕਰਕੇ ਉਨ੍ਹਾਂ ਨੂੰ ਇਕ ਚੰਗਾ ਇਨਸਾਨ ਤੇ ਕਾਮਯਾਬ ਪੇਸ਼ੇਵਰ ਬਣਾਉਣਾ ਹੈ । ਉਨ੍ਹਾਂ ਕਿਹਾ ਕਿ ਸੰਸਥਾ ਦੇ ਕਈ ਸਾਬਕਾ ਵਿਦਿਆਰਥੀ ਅੱਜ ਭਾਰਤ ਤੇ ਵਿਦੇਸ਼ਾਂ ਦੀਆਂ ਨਾਮਵਰ ਸੰਸਥਾਵਾਂ ’ਚ ਉੱਚ ਅਹੁਦਿਆਂ ’ਤੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ, ਜੋ ਸੰਸਥਾ ਲਈ ਮਾਣ ਵਾਲੀ ਗੱਲ ਹੈ । ਉਨ੍ਹਾਂ ਦੱਸਿਆ ਕਿ ਸੰਸਥਾ ਦੇ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰੀਖਿਆਵਾਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਇਸ ਵਾਰ ਸੰਸਥਾ ਦੇ ਚਾਰ ਵਿਦਿਆਰਥੀਆਂ ਨੇ ਐਮ.ਟੈਕ. ਦੀ ਪ੍ਰੀਖਿਆ ਵਿਚ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀਆਂ ਪਹਿਲੀਆਂ 10 ਪੁਜ਼ੀਸ਼ਨਾਂ ਵਿਚ ਸਥਾਨ ਹਾਸਲ ਕੀਤਾ ਹੈ । ਇਸ ਮੌਕੇ ਸੀ.ਐਮ.ਡੀ. ਕੰਵਰ ਤੁਸ਼ਾਰ ਪੁੰਜ ਨੇ ਵੀ ਨਵੇਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਆਪਣੀ ਪੜ੍ਹਾਈ ਪ੍ਰਤੀ ਸਮਰਪਿਤ ਰਹਿਣ, ਅਨੁਸ਼ਾਸਨ ਬਣਾਈ ਰੱਖਣ ਤੇ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਲਗਾਤਾਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ । ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ । ਨਵੇਂ ਵਿਦਿਆਰਥੀਆਂ ਨੇ ਵੱਖ-ਵੱਖ ਪੇਸ਼ਕਾਰੀਆਂ ਰਾਹੀਂ ਆਪਣੀ ਕਲਾ ਤੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ । ਇਸ ਮੌਕੇ ਡਾਇਰੈਕਟਰ ਰਣਜੀਤ ਸਿੰਘ, ਡਾ: ਵਿਪਨ ਗੁਪਤਾ, ਡਾ: ਦਿਨੇਸ਼ ਮਹਾਜਨ, ਡਾ: ਨਵਦੀਪ ਸਾਂਵਲ, ਪੁਨੀਤ ਸਾਂਵਲ, ਮੁਕੇਸ਼ ਗੁਪਤਾ, ਸੰਜੇ ਪੰਡਿਤ, ਡਾ: ਰਾਜੇਸ਼ ਗੁਪਤਾ, ਡਾ: ਗਿਰੀਸ਼ ਗੁਪਤਾ, ਡਾ: ਦੀਪਕ ਸ਼ਰਮਾ, ਸਮਿੰਦਰ ਤਰਵਾਲ, ਸੁਲਕਸ਼ਯ ਕੁਮਾਰ, ਅਸ਼ਵਨੀ ਸ਼ਰਮਾ, ਸਮੂਹ ਵਿਭਾਗ ਮੁਖੀ, ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ ।
ਪਿਛਲੀ ਖ਼ਬਰ ਪੰਜਾਬ ’ਚ ਝੋਨੇ ਦੀ ਖੇਤੀ ਛੱਡਣਾ ਕਿਸਾਨਾਂ ਲਈ ਆਸਾਨ ਨਹੀਂ-ਤੁਸ਼ਾਰ ਮਿਨਹਾਸ ਅਗਲੀ ਖ਼ਬਰ ਸਾਂਝੇ ਫਰੰਟ ਦੇ ਸੱਦੇ ’ਤੇ ਪਠਾਨਕੋਟ ਦੇ ਸਰਕਾਰੀ ਦਫ਼ਤਰਾਂ ’ਚ ਮੁਕੰਮਲ ਹੜਤਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।