19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਅਖਿਲ ਭਾਰਤੀ ਸ਼੍ਰੋਮਣੀ ਮਹਾਜਨ ਸਭਾ ਵਲੋਂ ਕਾਲੀ ਮਾਤਾ ਮੰਦਿਰ ਵਿਖੇ ਕੰਜਕ ਪੂਜਨ ਕਰਵਾਇਆ

ਪਠਾਨਕੋਟ, 18 ਅਕਤੂਬਰ (ਸੁਮਿਤ)-ਅਖਿਲ ਭਾਰਤੀ ਸ਼੍ਰੋਮਣੀ ਮਹਾਜਨ ਸਭਾ ਵਲੋਂ ਕਾਲੀ ਮਾਤਾ ਮੰਦਿਰ ਵਿਖੇ ਕੰਜਕ ਪੂਜਨ ਕਰਵਾਇਆ ਗਿਆ । ਇਸ ਮੌਕੇ ਸਭਾ ਦੇ ਮੈਂਬਰਾਂ ਨੇ ਸ਼ਰਧਾ ਤੇ ਭਗਤੀ ਭਾਵ ਨਾਲ ਮਾਤਾ ਰਾਣੀ ਦੀ ਪੂਜਾ-ਅਰਚਨਾ ਕੀਤੀ ਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ।

ਅਜੀਤ ਡੈਸਕ 19-10-2026
ਪਠਾਨਕੋਟ, 18 ਅਕਤੂਬਰ (ਸੁਮਿਤ)-ਅਖਿਲ ਭਾਰਤੀ ਸ਼੍ਰੋਮਣੀ ਮਹਾਜਨ ਸਭਾ ਵਲੋਂ ਕਾਲੀ ਮਾਤਾ ਮੰਦਿਰ ਵਿਖੇ ਕੰਜਕ ਪੂਜਨ ਕਰਵਾਇਆ ਗਿਆ । ਇਸ ਮੌਕੇ ਸਭਾ ਦੇ ਮੈਂਬਰਾਂ ਨੇ ਸ਼ਰਧਾ ਤੇ ਭਗਤੀ ਭਾਵ ਨਾਲ ਮਾਤਾ ਰਾਣੀ ਦੀ ਪੂਜਾ-ਅਰਚਨਾ ਕੀਤੀ ਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ । ਇਸ ਧਾਰਮਿਕ ਸਮਾਗਮ ਮੌਕੇ ਕੰਜਕਾਂ ਦੀ ਪੂਜਾ ਕਰਕੇ ਉਨ੍ਹਾਂ ਨੂੰ ਸਤਿਕਾਰ ਭੇਟ ਕੀਤਾ ਗਿਆ । ਸਮਾਗਮ ਦੌਰਾਨ ਮਾਤਾ ਰਾਣੀ ਅੱਗੇ ਸਰਬੱਤ ਦੇ ਭਲੇ, ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ ਗਈ । ਸਭਾ ਦੇ ਆਗੂ ਤੋਸ਼ੀ ਮਹਾਜਨ, ਮਾਨਵ ਮਹਾਜਨ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਡੀ ਸੰਸਕ੍ਰਿਤੀ ਤੇ ਪਰੰਪਰਾਵਾਂ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੰਦੇ ਹਨ ਤੇ ਸਮਾਜ ਵਿਚ ਸ਼ਰਧਾ, ਸਦਭਾਵਨਾ ਤੇ ਆਪਸੀ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ । ਇਸ ਮੌਕੇ ਮਾਤਾ ਰਾਣੀ ਦਾ ਆਸ਼ੀਰਵਾਦ ਲੈਂਦਿਆਂ ਸਮਾਜ ਦੀ ਸੁੱਖ-ਸਮ੍ਰਿੱਧੀ ਤੇ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਗਈ ।
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਨੇ ਰਾਮ ਲੀਲ੍ਹਾ ਦੀ ਸੱਤਵੀਂ ਰਾਤ ਦਾ ਕੀਤਾ ਉਦਘਾਟਨ ਅਗਲੀ ਖ਼ਬਰ ‘ ਪ੍ਰਤਿਭਾ ਸੰਗਮ 2026’ ’ਚ ਐਸ.ਐਸ.ਐਮ. ਕਾਲਜ ਨੇ ਜਿੱਤੀ ਓਵਰਆਲ ਚੈਂਪੀਅਨ ਟਰਾਫ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।