18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਪਰਵਿੰਦਰ ਝੋਟਾ ਕਤਲ ਨਾਲ ਬਾਅਦ ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਬੇਕਾਬੂ-ਸੋਨੂੰ/ਹਰਪ੍ਰੀਤ

ਗੁਰਦਾਸਪੁਰ, 16 ਅਕਤੂਬਰ (ਅਸ਼ੋਕ ਸ਼ਰਮਾ)-ਮਾਨਸਾ ਵਿਖੇ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਕਤਲ ਨਾਲ ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਸਰਕਾਰ ਤੋਂ ਬਾਕਾਬੂ ਹੋਈ ਪਈ ਹੈ। ਇਸ ਸਬੰਧੀ ਹਲਕਾ ਦੀਨਾਨਗਰ ਦੇ ਆਈ.

ਨਵਜੋਤ ਸਿੰਘ ਸੋਨੂੰ, ਸਰਕਲ ਪ੍ਰਧਾਨ ਹਰਪ੍ਰੀਤ ਸਿੰਘ ਸੈਣੀ। 17-10-2026
ਗੁਰਦਾਸਪੁਰ, 16 ਅਕਤੂਬਰ (ਅਸ਼ੋਕ ਸ਼ਰਮਾ)-ਮਾਨਸਾ ਵਿਖੇ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਕਤਲ ਨਾਲ ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਸਰਕਾਰ ਤੋਂ ਬਾਕਾਬੂ ਹੋਈ ਪਈ ਹੈ। ਇਸ ਸਬੰਧੀ ਹਲਕਾ ਦੀਨਾਨਗਰ ਦੇ ਆਈ.ਟੀ ਵਿੰਗ ਦੇ ਇੰਚਾਰਜ ਨਵਜੋਤ ਸਿੰਘ ਸੋਨੂੰ ਤੇ ਸਰਕਲ ਪ੍ਰਧਾਨ ਗਾਜੀਕੋਟ ਹਰਪ੍ਰੀਤ ਸਿੰਘ ਸੈਣੀ ਨੌਸ਼ਹਿਰਾ ਨੇ ਕਿਹਾ ਕਿ ਪਰਵਿੰਦਰ ਝੋਟਾ ਪਿਛਲੇ ਅਰਸੇ ਤੋਂ ਸਮਾਜ ਸੇਵੀ ਵਜੋਂ ਕੰਮ ਕਰਨ ਦੇ ਨਾਲ ਨਾਲ ਪੰਜਾਬ ਅੰਦਰੋਂ ਨੌਜਵਾਨਾਂ ਦੀ ਜਵਾਨੀ ਬਚਾਉਣ ਲਈ ਤੇ ਨਸ਼ੇ ਨੂੰ ਠੱਲ੍ਹ ਪਾਉਣ ਲਈ ਵੱਡੇ ਪੱਧਰ ’ਤੇ ਸਰਗਰਮ ਸੀ। ਪਰ ਪੰਜਾਬ ਸਰਕਾਰ ਨੇ ਉਸ ਦੀਆਂ ਗਤੀਵਿਧੀਆਂ ਨੂੰ ਦੇਖਦਿਆਂ ਪੁਲਿਸ ਦੀ ਕਥਿਤ ਮਿਲੀਭੁਗਤ ਨਾਲ ਉਸ ਦਾ ਦਿਨ ਦਿਹਾੜੇ ਕਤਲ ਹੋਣਾ ਮੰਦਭਾਗਾ ਹੈ। ਇਸ ਨਾਲ ਜਿਹੜੇ ਨੌਜਵਾਨ ਸਮਾਜ ਸੁਧਾਰ ਲਈ ਅਤੇ ਨਸ਼ਿਆਂ ਵਿਰੁਧ ਲੋਕਾਂ ਨੂੰ ਲਾਮਬੰਦ ਕਰ ਰਹੇ ਹਨ, ਉਨ੍ਹਾਂ ਦਾ ਭਵਿੱਖ ਸੁਰੱਖਿਅਤ ਨਹੀਂ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਦੋਸ਼ੀਆਂ ਨੂੰ ਸਖਤ ਸਜ਼ਾ ਦਿਵਾਈ ਜਾਵੇ, ਜਿਸ ਨਾਲ ਅਗਾਂਹ ਤੋਂ ਕੋਈ ਵਿਅਕਤੀ ਅਜਿਹਾ ਨਾ ਕਰ ਸਕੇ।
ਪਿਛਲੀ ਖ਼ਬਰ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਜਾਗਰੂਕਤਾ ਸਮਾਗਮ ਅਗਲੀ ਖ਼ਬਰ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਪਿੰਡ ਚੱਕਰਾਜਾ ਦੇ 70 ਪਰਿਵਾਰਾਂ ਨੂੰ ਘਰਾਂ ਦੇ ਮਾਲਕਾਨਾ ਹੱਕ ਦੇ ਦਸਤਾਵੇਜ਼ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।