18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸ਼ਮਸ਼ਾਨਘਾਟ ਤੋਂ ਭੇਦਭਰੇ ਹਾਲਾਤ ’ਚ ਲਾਸ਼ ਬਰਾਮਦ

ਘੁਮਾਣ, 16 ਅਕਤੂਬਰ (ਬੰਮਰਾਹ)-ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਪੇਰੋਸ਼ਾਹ ਦੇ ਸ਼ਮਸ਼ਾਨਘਾਟ ਵਿਚੋਂ ਇਕ ਨੌਜਵਾਨ ਦੀ ਭੇਦਭਰੇ ਹਾਲਾਤਾਂ ’ਚ ਲਾਸ਼ ਬਰਾਮਦ ਹੋਈ ਹੈ। ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਸ਼ਮਸ਼ਾਨਘਾਟ ਜੋ ਕਿ ਸੜਕ ਦੇ ਉੱਪਰ ਹੈ।

ਅਜੀਤ ਡੈਸਕ 17-10-2026
ਘੁਮਾਣ, 16 ਅਕਤੂਬਰ (ਬੰਮਰਾਹ)-ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਪੇਰੋਸ਼ਾਹ ਦੇ ਸ਼ਮਸ਼ਾਨਘਾਟ ਵਿਚੋਂ ਇਕ ਨੌਜਵਾਨ ਦੀ ਭੇਦਭਰੇ ਹਾਲਾਤਾਂ ’ਚ ਲਾਸ਼ ਬਰਾਮਦ ਹੋਈ ਹੈ। ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਸ਼ਮਸ਼ਾਨਘਾਟ ਜੋ ਕਿ ਸੜਕ ਦੇ ਉੱਪਰ ਹੈ। ਆਉਂਦੇ-ਜਾਂਦੇ ਲੋਕਾਂ ਨੇ ਦੇਖਿਆ ਕਿ ਬਦਬੂ ਬਹੁਤ ਜਿਆਦਾ ਆ ਰਹੀ ਹੈ, ਜਦ ਦੇਖਿਆ ਤਾਂ ਇਕ ਨੌਜਵਾਨ ਦੀ ਲਾਸ਼ ਪਈ ਹੋਈ ਸੀ ਤੇ ਉਸ ਦੇ ਸੱਜੀ ਬਾਂਹ ਦੇ ਨੇੜੇ ਇਕ ਨਸ਼ੇ ਵਾਲਾ ਟੀਕਾ ਪਿਆ ਹੋਇਆ ਸੀ। ਲੋਕਾਂ ਨੇ ਦੱਸਿਆ ਕਿ ਨੌਜਵਾਨ ਦੇ ਮੂੰਹ ’ਤੇ ਕਾਫੀ ਜਖਮ ਹੋਏ ਸਨ ਤੇ ਬਾਂਹ ਵੀ ਗਲੀ ਹੋਈ ਸੀ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਦਾ ਕਤਲ ਹੋਇਆ ਹੈ ਤੇ ਕਤਲ ਕਰਨ ਵਾਲੇ ਲੋਕ ਇਸ ਨੂੰ ਇੱਥੇ ਸੁੱਟ ਗਏ, ਕਿਉਂਕਿ ਜਿਸ ਹਿਸਾਬ ਨਾਲ ਬਦਬੂ ਆ ਰਹੀ ਹੈ, ਇੰਝ ਲਗਦਾ ਹੈ, ਜਿਵੇਂ ਦੋ-ਤਿੰਨ ਦਿਨ ਪੁਰਾਣਾ ਕਤਲ ਹੋਇਆ ਹੋਵੇ। ਮੌਕੇ ’ਤੇ ਪਹੁੰਚੇ ਥਾਣਾ ਘੁਮਾਣ ਦੇ ਤਫਤੀਸ਼ੀ ਅਫਸਰ ਏ.ਐਸ.ਆਈ. ਜਸਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਨਵਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਲਿੱਦੜ ਨੇੜੇ ਰਈਆ ਅੰਮ੍ਰਿਤਸਰ ਵਜੋਂ ਹੋਈ ਹੈ, ਜੋ ਕਿ ਪੇਰੋਸ਼ਾਹ ਭੱਠੇ ’ਤੇ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ ਤੇ ਉਸ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਜੀਆ ਲਾਲ ਮਿੱਤਲ ਸਕੂਲ ਵਿਖੇ ਮਹਾਤਮਾ ਆਨੰਦ ਸਵਾਮੀ ਦੇ ਜਨਮ ਦਿਵਸ ’ਤੇ ਹਵਨ ਯੱਗ ਕਰਵਾਇਆ ਅਗਲੀ ਖ਼ਬਰ ਪੰਜਾਬ ’ਚ ਲਾਅ ਐਂਡ ਆਰਡਰ ਦੀ ਸਥਿਤੀ ਨਾਜ਼ੁਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।