ਨਵੇਂ ਥਾਣਾ ਮੁਖੀ ਪ੍ਰਥਮ ਪਠਾਨੀਆ ਨੇ ਥਾਣਾ ਬਹਿਰਾਮਪੁਰ ਦਾ ਅਹੁਦਾ ਸੰਭਾਲਿਆ
ਬਹਿਰਾਮਪੁਰ, 16 ਅਕਤੂਬਰ (ਬਲਬੀਰ ਸਿੰਘ ਕੋਲਾ)-ਥਾਣਾ ਬਹਿਰਾਮਪੁਰ ਵਿਖੇ ਬਦਲ ਕੇ ਆਏ ਥਾਣਾ ਮੁਖੀ ਪ੍ਰਥਮ ਪਠਾਨੀਆ ਨੇ ਆਪਣਾ ਅਹੁਦਾ ਸੰਭਾਲ ਕੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਨਵੇਂ ਆਏ ਥਾਣਾ ਮੁਖੀ ਨੇ ਦੱਸਿਆ ਕਿ ਕੰਮ ਲਈ ਥਾਣੇ ਆਉਣ ਵਾਲੇ ਹਰੇਕ ਨਾਗਰਿਕ ਦਾ ਪੂਰਾ ਸਨਮਾਨ ਕਰਨ ਦੇ ਨਾਲ ਨਾਲ ਹਰੇਕ ਨਾਗਰਿਕ ਦੀ ਸਮੱਸਿਆ ਨੂੰ ਧਿਆਨ ਨਾਲ ਸੁਣਿਆ ਜਾਵੇਗਾ ਅਤੇ ਤਰਜੀਹ ਦੇ ਆਧਾਰ ’ਤੇ ਸਮੱਸਿਆ ਦਾ ਹੱਲ ਕੀਤਾ ਜਾਵੇਗਾ।
ਥਾਣਾ ਮੁਖੀ ਪ੍ਰਥਮ ਪਠਾਨੀਆ ਅਹੁਦਾ ਸੰਭਾਲਦੇ ਹੋਏ। ਤਸਵੀਰ: ਬਲਬੀਰ ਸਿੰਘ ਕੋਲਾ
17-10-2026