17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਭਰਤ ਮਿਲਾਪ ਨਾਈਟ ਦਾ ਸ਼ੁੱਭ ਉਦਘਾਟਨ

ਧਾਰੀਵਾਲ, 16 ਅਕਤੂਬਰ (ਲਖਬੀਰ ਸਿੰਘ ਖੁੰਡਾ)-ਭਾਰਤ ਡਰਾਮਾਟਿਕ ਕਲੱਬ ਧਾਰੀਵਾਲ ਦੀ ਭਰਤ ਮਿਲਾਪ ਨਾਈਟ ਦਾ ਸ਼ੁੱਭ ਉਦਘਾਟਨ ਕਿੰਨਰ ਸਮਾਜ ਦੇ ਪ੍ਰਮੁੱਖ ਆਗੂ ਤੇ ਮੈਂਬਰ ਰਾਸ਼ਟਰੀ ਲੋਕ ਅਦਾਲਤ ਸ਼੍ਰੀ ਬਾਬਾ ਪ੍ਰਵੀਨ ਵਲੋਂ ਭੇਜੇ ਗਏ ਉਨ੍ਹਾਂ ਦੇ ਸਾਥੀ ਸ਼ਿਵਾਨੀ ਬਾਬਾ, ਮਮਤਾ ਬਾਬਾ, ਆਸ਼ਾ ਬਾਬਾ, ਪਾਇਲ ਬਾਬਾ ਤੇ ਸ਼ਿਬੂ ਬਾਬਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਆਏ ਹੋਏ ਇਨ੍ਹਾਂ ਆਗੂਆਂ ਨੇ ਪ੍ਰਵੀਨ ਬਾਬਾ ਵਲੋਂ ਭੇਜੇ ਹੋਏ 10 ਹਜ਼ਾਰ ਉਹ ਰੁਪਏ ਕਲੱਬ ਦੇ ਪ੍ਰਬੰਧਕਾਂ ਨੂੰ ਦਿੱਤੇ।

ਅਜੀਤ ਡੈਸਕ 17-10-2026
ਧਾਰੀਵਾਲ, 16 ਅਕਤੂਬਰ (ਲਖਬੀਰ ਸਿੰਘ ਖੁੰਡਾ)-ਭਾਰਤ ਡਰਾਮਾਟਿਕ ਕਲੱਬ ਧਾਰੀਵਾਲ ਦੀ ਭਰਤ ਮਿਲਾਪ ਨਾਈਟ ਦਾ ਸ਼ੁੱਭ ਉਦਘਾਟਨ ਕਿੰਨਰ ਸਮਾਜ ਦੇ ਪ੍ਰਮੁੱਖ ਆਗੂ ਤੇ ਮੈਂਬਰ ਰਾਸ਼ਟਰੀ ਲੋਕ ਅਦਾਲਤ ਸ਼੍ਰੀ ਬਾਬਾ ਪ੍ਰਵੀਨ ਵਲੋਂ ਭੇਜੇ ਗਏ ਉਨ੍ਹਾਂ ਦੇ ਸਾਥੀ ਸ਼ਿਵਾਨੀ ਬਾਬਾ, ਮਮਤਾ ਬਾਬਾ, ਆਸ਼ਾ ਬਾਬਾ, ਪਾਇਲ ਬਾਬਾ ਤੇ ਸ਼ਿਬੂ ਬਾਬਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਆਏ ਹੋਏ ਇਨ੍ਹਾਂ ਆਗੂਆਂ ਨੇ ਪ੍ਰਵੀਨ ਬਾਬਾ ਵਲੋਂ ਭੇਜੇ ਹੋਏ 10 ਹਜ਼ਾਰ ਉਹ ਰੁਪਏ ਕਲੱਬ ਦੇ ਪ੍ਰਬੰਧਕਾਂ ਨੂੰ ਦਿੱਤੇ। ਕਲੱਬ ਆਗੂਆਂ ਵਲੋਂ ਵੀ ਆਈਆਂ ਹੋਈਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਨਕੁਲ ਸਰਪਾਲ, ਸਰਪ੍ਰਸਤ ਤੇ ਮੌਜ਼ੂਦਾ ਕੌਂਸਲਰ ਰਮੇਸ਼ ਮੇਸ਼ਾ, ਡਾਇਰੈਕਟਰ ਰਮਨ ਸਿਆਲ, ਉਪ ਪ੍ਰਧਾਨ ਸਤੀਸ਼ ਵੋਹਰਾ, ਕ੍ਰਿਸ਼ ਦੇਵਗੋਤਰਾ ਤੇ ਮੁੱਖ ਪ੍ਰਬੰਧਕ ਰਜੇਸ਼ ਪੰਡਿਤ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਗਿੱਲ ਨੇ ਪਿੰਡ ਸੇਖਵਾਂ ’ਚ ਸਰਪੰਚ ਤੇ ‘ਆਪ’ ਆਗੂਆਂ ਨਾਲ ਘਰ-ਘਰ ਕੀਤਾ ਚੋਣ ਪ੍ਰਚਾਰ ਵਿਧਾਇਕ ਸ਼ੈਰੀ ਕਲਸੀ... ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਮਾਮਲੇ ’ਚ ਮੁੱਖ ਮੰਤਰੀ ਤੇ ਡੀ.ਜੀ.ਪੀ. ਅਸਤੀਫਾ ਦੇਣ-ਕਮਲਜੀਤ ਚਾਵਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।