15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪੀ.ਐਮ. ਸ੍ਰੀ ਕੇ.ਐਫ.ਸੀ. ਸਕੂਲ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ

ਪਠਾਨਕੋਟ, 14 ਅਕਤੂਬਰ (ਸੰਧੂ)-ਪੀ. ਐਮ.

ਅਜੀਤ ਡੈਸਕ 15-10-2026
ਪਠਾਨਕੋਟ, 14 ਅਕਤੂਬਰ (ਸੰਧੂ)-ਪੀ.ਐਮ. ਸ੍ਰੀ ਕੇ.ਐਫ.ਸੀ. ਸਕੂਲ ਪਠਾਨਕੋਟ ਵਿਖੇ ਪ੍ਰਿੰਸੀਪਲ ਸੁਤੰਤਰ ਕੁਮਾਰ ਦੀ ਅਗਵਾਈ ਹੇਠ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜਾਗਰੂਕਤਾ ਰੈਲੀ ਕੱਢੀ ਗਈ । ਇਸ ਦੌਰਾਨ ਵਿਦਿਆਰਥੀਆਂ ਨੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਦਿਆਂ ਨਸ਼ਿਆਂ ਤੋਂ ਦੂਰ ਰਹਿਣ ਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਦਾ ਸੁਨੇਹਾ ਦਿੱਤਾ । ਇਸ ਮੌਕੇ ਮੀਨੂ ਜਯੋਤੀ, ਸੁਜਾਤਾ, ਅਨੀਤਾ, ਨੀਤੂ, ਸੁਨੀਤਾ ਅਤੇ ਪ੍ਰਿਯੰਕਾ ਅਧਿਆਪਕਾਵਾਂ ਨੇ ਸਰਗਰਮ ਭੂਮਿਕਾ ਨਿਭਾਉਂਦਿਆਂ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ । ਇਸ ਪਹਿਲਕਦਮੀ ਰਾਹੀਂ ਲੋਕਾਂ ਨੂੰ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ।
ਪਿਛਲੀ ਖ਼ਬਰ ਰਾਮ ਲੀਲ੍ਹਾ ਯੂਥ ਕਲੱਬ ਦੀ ਚੌਥੀ ਨਾਈਟ ਦੌਰਾਨ ਹੋਇਆ ਸੀਤਾ ਸਵੰਬਰ ਅਗਲੀ ਖ਼ਬਰ ਰਾਮ ਜਾਨਕੀ ਨਾਟਕ ਕਲੱਬ ’ਚ ਹਵਨ ਪੂਜਨ ਨਾਲ ਸ੍ਰੀ ਰਾਮ ਲੀਲ੍ਹਾ ਦਾ ਸ਼ੁੱਭ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।