15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ’ਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਸੂਬੇ ਵਿਚ ਬੰਦ ਦਾ ਸਮਰਥਨ

ਫ਼ਤਹਿਗੜ੍ਹ ਚੂੜੀਆਂ, 14 ਅਕਤੂਬਰ (ਐਮ. ਐਸ.

ਕੁਲਦੀਪ ਸਿੰਘ ਕਾਹਲੋਂ ਤੇ ਹਰਦੇਵ ਸਿੰਘ ਘਨੱਈਆ। 15-10-2026
ਫ਼ਤਹਿਗੜ੍ਹ ਚੂੜੀਆਂ, 14 ਅਕਤੂਬਰ (ਐਮ.ਐਸ.ਫੁੱਲ)-ਪਰਵਿੰਦਰ ਸਿੰਘ ਝੋਟਾ ਦੇ ਦੁਖਦਾਈ ਕਤਲ ਦੇ ਮਾਮਲੇ ਵਿਚ ਇਨਸਾਫ਼ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਅੱਜ ਪੰਜਾਬ ਬੰਦ ਦਾ ਪੂਰਾ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧ ਵਿੱਚ ਕਿਸਾਨ ਆਗੂਆਂ ਨੇ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਹਲੋਂ ਤੇ ਕੈਸ਼ੀਅਰ ਹਰਦੇਵ ਸਿੰਘ ਘਨੱਈਆ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿਵਾਉਣਾ ਤੇ ਇਨਸਾਫ਼ ਯਕੀਨੀ ਬਣਾਉਣ ਲਈ ਵਿੱਡੇ ਗਏ ਸੰਘਰਸ਼ ਦਾ ਉਹ ਪੂਰਨ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਬੰਦ ਦੌਰਾਨ ਸਮੂਹ ਵਪਾਰਕ ਅਦਾਰੇ ਤੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹਿਣਗੇ। ਵਿਦਿਅਕ ਅਦਾਰੇ (ਸਕੂਲ ਅਤੇ ਕਾਲਜ) ਬੰਦ ਰਹਿਣਗੇ। ਆਵਾਜਾਈ (ਟਰਾਂਸਪੋਰਟ) ਵੀ ਬੰਦ ਰਹੇਗੀ।
ਪਿਛਲੀ ਖ਼ਬਰ ਰਸ਼ਪਾਲ ਸਿੰਘ ਪੱਡਾ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਪਿੰਡ ਬਹਾਦਰ ਹੁਸੈਨ ’ਚ ਮੁਹੱਲਾ ਕਲੀਨਿਕ ਦੇ ਉਦਘਾਟਨ ਸਮੇਂ ‘ਆਪ’ ਆਗੂ ਬਲਵਿੰਦਰ ਸਿੰਘ ਲਾਡੀ ਦਾ ਹੋਇਆ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।