ਸੁਆਮੀ ਸਰੂਪਾ ਨੰਦ ਜੀ ਦੀ ਯਾਦ ’ਚ 43ਵੀਂ ਸਾਲਾਨਾ ਬਰਸੀ ਡੇਰਾ ਨਵਾਂ ਬਲੜਵਾਲ ਵਿਖੇ 14 ਨਵੰਬਰ ਨੂੰ
ਘੁਮਾਣ, 14 ਅਕਤੂਬਰ (ਬੰਮਰਾਹ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਹਾਨ ਤਪਸਵੀ ਸੁਆਮੀ ਸਰੂਪਾ ਨੰਦ ਜੀ ਦੀ ਯਾਦ ਨੂੰ ਸਮਰਪਿਤ 43ਵੀਂ ਸਾਲਾਨਾ ਬਰਸੀ ਡੇਰਾ ਨਵਾਂ ਬਲੜਵਾਲ ਨੇੜੇ ਘੁਮਾਣ ਵਿਖੇ 14 ਨਵੰਬਰ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਡੇਰੇ ਦੇ ਮੁੱਖ ਸੇਵਾਦਾਰ ਸੁਆਮੀ ਗੁਰਬਖਸ਼ ਦੇਵੀ ਨੇ ਦੱਸਿਆ ਕਿ ਸਾਲਾਨਾ ਬਰਸੀ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਲੜੀਆਂ ਆਰੰਭ ਹੋਣਗੀਆਂ।
ਸੁਆਮੀ ਸਰੂਪਾ ਨੰਦ ਜੀ
15-10-2026