15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਜ਼ਿਲ੍ਹੇ ਦੇ ਸਮੂਹ ਚੋਣ ਹਲਕਿਆਂ ਦੀ ਅੰਤਿਮ ਪ੍ਰਕਾਸ਼ਨਾ ਵਾਲੀ ਵੋਟਰ ਸੂਚੀ ਸਮੇਤ ਸੀ.ਡੀ. (ਬਿਨਾਂ ਫੋਟੋ) ਸਮੂਹ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਨੂੰ ਸਪਲਾਈ ਕੀਤੀ

ਗੁਰਦਾਸਪੁਰ, 13 ਅਕਤੂਬਰ (ਅਸ਼ੋਕ ਸ਼ਰਮਾ)-ਮਾਨਯੋਗ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਨਿਰਧਾਰਤ ਸ਼ਡਿਊਲ ਅਨੁਸਾਰ ਯੋਗਤਾ ਮਿਤੀ 01. 10.

ਜ਼ਿਲ੍ਹੇ ਦੇ ਸਮੂਹ ਚੋਣ ਹਲਕਿਆਂ ਦੀ ਅੰਤਿਮ ਪ੍ਰਕਾਸ਼ਨਾ ਵਾਲੀ ਵੋਟਰ ਸੂਚੀ ਸਮੇਤ ਸੀ.ਡੀ. (ਬਿਨਾਂ ਫੋਟੋ) ਰਾਜਸੀ ਪਾਰਟੀਆਂ ਨੂੰ ਭੇਟ ਕਰਦੇ ਹੋਏ ਅਧਿਕਾਰੀ। ਤਸਵੀਰ : ਵਿਸ਼ਾਲ ਮੁੰਨਾ 14-10-2026
ਗੁਰਦਾਸਪੁਰ, 13 ਅਕਤੂਬਰ (ਅਸ਼ੋਕ ਸ਼ਰਮਾ)-ਮਾਨਯੋਗ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਨਿਰਧਾਰਤ ਸ਼ਡਿਊਲ ਅਨੁਸਾਰ ਯੋਗਤਾ ਮਿਤੀ 01.10.2026 ਦੇ ਅਧਾਰ ’ਤੇ ਫਾਈਨਲ ਫੋਟੋ ਵੋਟਰ ਸੂਚੀ ਤੇ ਸਰਵਿਸ ਵੋਟਰ ਸੂਚੀ ਤਿਆਰ ਹੋ ਚੁੱਕੀ ਹੈ, ਜਿਸ ਦੀ ਅੰਤਿਮ ਪ੍ਰਕਾਸ਼ਨਾ ਅੱਜ ਕਰਵਾਈ ਗਈ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਦੀ ਪ੍ਰਧਾਨਗੀ ਹੇਠ ਸਮੂਹ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਦੇ ਜ਼ਿਲ੍ਹਾ ਪ੍ਰਧਾਨਾਂ/ਸਕੱਤਰਾਂ ਨਾਲ ਮੀਟਿੰਗ ਕੀਤੀ ਗਈ ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਮੂਹ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਨੂੰ ਜ਼ਿਲ੍ਹੇ ਦੇ ਸਮੂਹ ਚੋਣ ਹਲਕਿਆਂ ਦੀ ਅੰਤਿਮ ਪ੍ਰਕਾਸ਼ਨਾਂ ਵਾਲੀ ਵੋਟਰ ਸੂਚੀ ਸਮੇਤ ਸੀ.ਡੀ. (ਬਿਨਾਂ ਫੋਟੋ ) ਮੀਟਿੰਗ ਵਿਚ ਸਪਲਾਈ ਕੀਤੀ ਗਈ। ਇਸ ਮੌਕੇ ਗੁਰਸਿਮਰਨ ਸਿੰਘ ਢਿੱਲੋਂ ਵਧੀਕ ਡਿਪਟੀ ਕਮਿਸ਼ਨਰ (ਜ), ਅਸੋਕ ਕੁਮਾਰ ਐੱਸ.ਡੀ.ਐਮ, ਸਾਰੰਗਪ੍ਰੀਤ ਸਿੰਘ ਔਜਲਾ ਐੱਸ.ਡੀ.ਐੱਮ ਬਟਾਲਾ, ਮਨਜਿੰਦਰ ਸਿੰਘ ਚੋਣ ਤਹਿਸੀਲ ਦਾਰ, ਗੁਰਵਿੰਦਰ ਲਾਲ ਜ਼ਿਲ੍ਹਾ ਸਕੱਤਰ ਕਾਂਗਰਸ ਪਾਰਟੀ, ਸੁਖਦੇਵ ਰਾਜ ਜ਼ਿਲ੍ਹਾ ਕੋਆਰਡੀਨੇਟਰ ਆਮ ਆਦਮੀ ਪਾਰਟੀ, ਰਾਜਨ ਗੋਇਲ ਜ਼ਿਲ੍ਹਾ ਵਾਈਸ ਪ੍ਰਧਾਨ ਭਾਜਪਾ, ਜੇ.ਪੀ ਭਗਤ ਜ਼ੋਨ ਇੰਚਾਰਜ ਬਸਪਾ, ਰੂਪ ਸਿੰਘ ਪੱਡਾ, ਜ਼ਿਲ੍ਹਾ ਸਕੱਤਰ ਸੀ.ਪੀ.ਆਈ (ਐੱਮ) ਤੇ ਸ਼੍ਰੋਮਣੀ ਅਕਾਲੀ ਦਲ ਤੋਂ ਤੇਜਬੀਰ ਸਿੰਘ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਤੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਅਤੇ ਸਮੂਹ ਪੋਲਿੰਗ ਬੂਥਾਂ ਤੇ ਬੀ.ਐਲ.ਓਜ਼. ਪਾਸ ਦੇਖਣ ਲਈ ਉਪਲਬਧ ਹੈ। ਉਨ੍ਹਾਂ ਕਿਹਾ ਕਿ ਵੋਟਰ ਸੂਚੀ ਦੇ ਵੇਰਵੇ (ਪੋਲਿੰਗ ਸਟੇਸ਼ਨ ਦਾ ਨਾਮ, ਪਿੰਡ ਦਾ ਨਾਮ, ਸੈਕਸ਼ਨ ਆਦਿ) ਚੈੱਕ ਕਰ ਲਏ ਜਾਣ । ਇਸ ਤੋਂ ਇਲਾਵਾ ਵੀ.ਆਈ.ਪੀ ਪਰਸਨਜ (ਜਿਵੇਂ ਮੌਜੂਦਾ/ਸਾਬਕਾ ਐਮ.ਪੀਜ਼, ਐਮ.ਐਲ.ਏਜ਼, ਮੈਂਬਰ ਰਾਜ ਸਭਾ ਆਦਿ) ਦੀਆਂ ਵੋਟਾਂ ਵੀ ਚੈੱਕ ਕਰਵਾ ਲਈਆ ਜਾਣ। ਜੇਕਰ ਕੋਈ ਤੁਰੱਟੀ/ਖਾਮੀ ਪਾਈ ਜਾਂਦੀ ਹੈ ਤਾਂ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਨਾਲ ਤਾਲਮੇਲ ਕਰਕੇ ਤੁਰੱਟੀਆਂ ਨੂੰ ਦੁਰੱਸਤ ਕਰਵਾ ਲਿਆ ਜਾਵੇ ਤਾਂ ਜੋ ਚੋਣਾਂ ਵਿਚ ਵੋਟਰ ਸੂਚੀ ਸਬੰਧੀ ਕੋਈ ਔਕੜ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਗੁਰਦਾਸਪੁਰ ਵਿਚ ਕੁੱਲ 1600 ਪੋਲਿੰਗ ਸਟੇਸ਼ਨ ਹਨ। ਕੁੱਲ ਵੋਟਰ 12 ਲੱਖ 36 ਹਜ਼ਾਰ 746 ਵੋਟਰ ਹਨ। ਇਸ ਵਿਚ ਪੁਰਸ਼ ਵੋਟਰ 6 ਲੱਖ 45 ਹਜ਼ਾਰ 613, ਮਹਿਲਾ ਵੋਟਰ 5 ਲੱਖ 91 ਹਜ਼ਾਰ 113 ਅਤੇ ਥਰਡ ਜੈਂਡਰ 20 ਵੋਟਰ ਹਨ।
ਪਿਛਲੀ ਖ਼ਬਰ ਨੌਜਵਾਨਾਂ ਨੂੰ ਨਸ਼ਿਆਂ ਤੇ ਸਰਹੱਦ ਪਾਰਲੇ ਨੈੱਟਵਰਕ ਤੋਂ ਬਚਾਉਣਾ ਕੌਮੀ ਸੁਰੱਖਿਆ ਲਈ ਜ਼ਰੂਰੀ : ਗਿੱਲ ਅਗਲੀ ਖ਼ਬਰ ਜਨਤਾ ਦਲ ਯੂਨਾਈਟਿਡ ਦੇ ਪੰਜਾਬ ਪ੍ਰਧਾਨ ਬੈਨੀਪਾਲ ਡੇਰਾ ਬਾਬਾ ਨਾਨਕ ਵਿਖੇ ਪੁੱਜੇ ਅੰਤਰਰਾਸ਼ਟਰੀ ਸਰਹੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।