15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਕੁਦਰਤ ਦੀ ਸੇਵਾ ਵੈਲਫੇਅਰ ਸੁਸਾਇਟੀ ਵਲੋਂ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਆਨੰਦ ਕਾਰਜ ਕਰਵਾਏ

ਫ਼ਤਹਿਗੜ੍ਹ ਚੂੜੀਆਂ, 13 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਸਮਾਜ ਸੇਵੀ ਕਾਰਜਾਂ ’ਚ ਯਤਨਸ਼ੀਲ ਕਦਮ ਚੁੱਕਦੇ ਹੋਏ ਕੁਦਰਤ ਦੀ ਸੇਵਾ ਵੈਲਫੇਅਰ ਸੁਸਾਇਟੀ ਵਲੋਂ ਹਰ ਛਿਮਾਹੀ ਦੀ ਤਰ੍ਹਾਂ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਆਨੰਦ ਕਾਰਜ ਫ਼ਤਹਿਗੜ੍ਹ ਚੂੜੀਆਂ ਦੇ ਕਰਨ ਪੈਲੇਸ ਵਿਖੇ ਕਰਵਾਏ ਗਏ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਰਣਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਜਿੱਥੇ ਸਮਾਜ ਅੰਦਰ ਸਮਾਜ ਸੇਵੀ ਕਾਰਜਾਂ ਨੂੰ ਪਹਿਲ ਦਿੰਦਿਆਂ ਕਈ ਤਰ੍ਹਾਂ ਦੇ ਸੇਵਾ ਕਾਰਜ ਕੀਤੇ ਜਾਂਦੇ ਹਨ, ਉਥੇ ਬੀਤੇ ਦਿਨ ਫ਼ਤਹਿਗੜ੍ਹ ਚੂੜੀਆਂ ਵਿਖੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਅਨੰਦ ਕਾਰਜ ਕਰਵਾਏ ਗਏ ਹਨ।

ਅਜੀਤ ਡੈਸਕ 14-10-2026
ਫ਼ਤਹਿਗੜ੍ਹ ਚੂੜੀਆਂ, 13 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਸਮਾਜ ਸੇਵੀ ਕਾਰਜਾਂ ’ਚ ਯਤਨਸ਼ੀਲ ਕਦਮ ਚੁੱਕਦੇ ਹੋਏ ਕੁਦਰਤ ਦੀ ਸੇਵਾ ਵੈਲਫੇਅਰ ਸੁਸਾਇਟੀ ਵਲੋਂ ਹਰ ਛਿਮਾਹੀ ਦੀ ਤਰ੍ਹਾਂ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਆਨੰਦ ਕਾਰਜ ਫ਼ਤਹਿਗੜ੍ਹ ਚੂੜੀਆਂ ਦੇ ਕਰਨ ਪੈਲੇਸ ਵਿਖੇ ਕਰਵਾਏ ਗਏ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਰਣਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਜਿੱਥੇ ਸਮਾਜ ਅੰਦਰ ਸਮਾਜ ਸੇਵੀ ਕਾਰਜਾਂ ਨੂੰ ਪਹਿਲ ਦਿੰਦਿਆਂ ਕਈ ਤਰ੍ਹਾਂ ਦੇ ਸੇਵਾ ਕਾਰਜ ਕੀਤੇ ਜਾਂਦੇ ਹਨ, ਉਥੇ ਬੀਤੇ ਦਿਨ ਫ਼ਤਹਿਗੜ੍ਹ ਚੂੜੀਆਂ ਵਿਖੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਅਨੰਦ ਕਾਰਜ ਕਰਵਾਏ ਗਏ ਹਨ। ਗੱਲਬਾਤ ਕਰਦਿਆਂ ਚੇਅਰਮੈਨ ਬਾਜਵਾ ਨੇ ਦੱਸਿਆ ਕਿ ਸੁਸਾਇਟੀ ਦੇ ਸਕੱਤਰ ਅਮਨ ਸੋਨੀ, ਉਪ ਪ੍ਰਧਾਨ ਗੁਰਵਿੰਦਰ ਸਿੰਘ, ਡਾ. ਅਮਰਜੀਤ ਸਿੰਘ ਮੂਲੋਵਾਲੀ, ਡਾ. ਅਮਨਦੀਪ ਸਿੰਘ ਭੋਲੇਕੇ, ਕੋਮਲ ਬੇਦੀ, ਰਜੇਸ਼ ਕੁਮਾਰ, ਪ੍ਰਿੰਸੀ. ਮੈਡਮ ਸੁਮਨ, ਡਾ. ਸੁਖਰਾਜ ਸਿੰਘ ਜਰਮਨ, ਤਰਨਜੋਤ ਇਟਲੀ ਤਲਵੰਡੀ ਰਾਮਾ, ਕਰਨ ਆਸਟਰੇਲੀਆ ਆਦਿ ਦਾ ਬਹੁਤ ਵੱਡਾ ਸਹਿਯੋਗ ਹੈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਲਾਡੀ ਢਾਂਡੇ, ਡਾ. ਰਾਜਬੀਰ ਸਿੰਘ, ਅਵਨੀਤ ਸਿੰਘ, ਰੰਧਾਵਾ, ਰਵਿੰਦਰ ਸਿੰਘ ਭਾਟੀਆ, ਹੈਪੀ ਪੰਨੂੰ, ਗੋਪੀ ਭੋਲੇਕੇ, ਮਲਕੀਤ ਸਿੰਘ, ਡਾ. ਗੋਲਡੀ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਕਵੀਸ਼ਰ ਹਰਜੀਤ ਸਿੰਘ ਦੀ ਅਗਵਾਈ ’ਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੀ ਮੀਟਿੰਗ ਕਿਹਾ, ਪੰਜਾਬ ਤੇ ਪੰਥ ਬਚਾਉਣ ਲਈ... ਅਗਲੀ ਖ਼ਬਰ ਪਰਗਟ ਸਿੰਘ ਦੇ ਪੰਜਾਬ ਪ੍ਰਧਾਨ ਬਣਨ ’ਤੇ ਕਾਂਗਰਸੀ ਵਰਕਰਾਂ ਨੇ ਰਵੀਨੰਦਨ ਬਾਜਵਾ ਨੂੰ ਦਿੱਤੀ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।