ਵਿਧਾਇਕਾ ਅਰੁਣਾ ਚੌਧਰੀ ਦੇ ਸਿਰਤੋੜ ਯਤਨਾਂ ਸਦਕਾ ਰਾਵੀ ਦਰਿਆ ’ਤੇ ਪੱਕੇ ਪੁਲ ਦੇ ਨਿਰਮਾਣ ਦਾ ਆਰੰਭ ਜਲਦੀ
ਬਹਿਰਾਮਪੁਰ, 11 ਅਕਤੂਬਰ (ਬਲਬੀਰ ਸਿੰਘ ਕੋਲਾ)-ਵਿਧਾਨ ਸਭਾ ਹਲਕਾ ਦੀਨਾਨਗਰ ਤੋਂ ਵਿਧਾਇਕਾ ਤੇ ਸਾਬਕਾ ਕੈਬਨਿਟ ਮੰਤਰੀ ਅਰੁਣਾ ਚੌਧਰੀ ਵਲੋਂ ਰਾਵੀ ਦਰਿਆ ਦੇ ਪਤਨ ਮਕੌੜਾ ’ਤੇ ਬਣਨ ਵਾਲੇ ਪੁਲ ਸੰਬੰਧੀ ਵਿਧਾਨ ਸਭਾ ਵਿਚ ਕੀਤੇ ਸਿਰਤੋੜ ਯਤਨਾਂ ਸਦਕਾ ਪੁਲ ਦੇ ਨਿਰਮਾਣ ਦਾ ਕੰਮ ਜਲਦ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਕਰਕੇ ਰਾਵੀ ਦਰਿਆ ਤੋਂ ਪਾਰ ਪੈਂਦੇ ਇਲਾਕੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਲੋਕ ਇਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ। ਇਸ ਸੰਬੰਧੀ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਸਕੱਤਰ ਤੇ ਡਾਇਰੈਕਟਰ ਸ਼ੂਗਰ ਮਿਲ ਪਨਿਆੜ, ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਤੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਭੱਟੀ ਤੇ ਸਾਬਕਾ ਸਰਪੰਚ ਅਜੇਪਾਲ ਸਿੰਘ ਮਕੌੜਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ 2021 ਵਿਚ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸਮੇਂ ਕੇਂਦਰ ਤੋਂ ਪੁਲ ਮਨਜੂਰ ਕਰਵਾਇਆ ਗਿਆ ਸੀ।
ਬਹਿਰਾਮਪੁਰ, 11 ਅਕਤੂਬਰ (ਬਲਬੀਰ ਸਿੰਘ ਕੋਲਾ)-ਵਿਧਾਨ ਸਭਾ ਹਲਕਾ ਦੀਨਾਨਗਰ ਤੋਂ ਵਿਧਾਇਕਾ ਤੇ ਸਾਬਕਾ ਕੈਬਨਿਟ ਮੰਤਰੀ ਅਰੁਣਾ ਚੌਧਰੀ ਵਲੋਂ ਰਾਵੀ ਦਰਿਆ ਦੇ ਪਤਨ ਮਕੌੜਾ ’ਤੇ ਬਣਨ ਵਾਲੇ ਪੁਲ ਸੰਬੰਧੀ ਵਿਧਾਨ ਸਭਾ ਵਿਚ ਕੀਤੇ ਸਿਰਤੋੜ ਯਤਨਾਂ ਸਦਕਾ ਪੁਲ ਦੇ ਨਿਰਮਾਣ ਦਾ ਕੰਮ ਜਲਦ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਕਰਕੇ ਰਾਵੀ ਦਰਿਆ ਤੋਂ ਪਾਰ ਪੈਂਦੇ ਇਲਾਕੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਲੋਕ ਇਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ। ਇਸ ਸੰਬੰਧੀ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਸਕੱਤਰ ਤੇ ਡਾਇਰੈਕਟਰ ਸ਼ੂਗਰ ਮਿਲ ਪਨਿਆੜ, ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਤੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਭੱਟੀ ਤੇ ਸਾਬਕਾ ਸਰਪੰਚ ਅਜੇਪਾਲ ਸਿੰਘ ਮਕੌੜਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ 2021 ਵਿਚ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸਮੇਂ ਕੇਂਦਰ ਤੋਂ ਪੁਲ ਮਨਜੂਰ ਕਰਵਾਇਆ ਗਿਆ ਸੀ। 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਕਰਕੇ ਪੁਲ ਦੇ ਬਣਨ ਦਾ ਕੰਮ ਵਿਚ ਲਟਕਿਆ ਪਿਆ ਸੀ। ਰਾਵੀ ਦਰਿਆ ਤੋਂ ਪਾਰ ਪੈਂਦੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਮੁੱਖ ਰੱਖਦਿਆਂ ਹਲਕਾ ਵਿਧਾਇਕਾ ਅਰੁਣਾ ਚੌਧਰੀ ਵਲੋਂ ਵਿਧਾਨ ਸਭਾ ਦੇ ਹਰੇਕ ਸ਼ੈਸ਼ਨ ਵਿਚ ਪੱਕੇ ਪੁਲ ਦੇ ਨਿਰਮਾਣ ਦਾ ਮੁੱਦਾ ਜੋਰਦਾਰ ਢੰਗ ਨਾਲ ਉਠਾਇਆ ਜਾਂਦਾ ਰਿਹਾ ਹੈ, ਜਿਨ੍ਹਾਂ ਦੇ ਸਿਰਤੋੜ ਯਤਨਾਂ ਸਦਕਾ ਹੁਣ ਜਲਦ ਹੀ ਨਵੰਬਰ ਮਹੀਨੇ ਵਿਚ ਪੱਕੇ ਪੁਲ ਦਾ ਨਿਰਮਾਣ ਆਰੰਭ ਹੋ ਜਾਵੇਗਾ ਤੇ ਰਾਵੀ ਪਾਰਲੇ ਲੋਕਾਂ ਦੀ ਵੱਡੀ ਸਮੱਸਿਆ ਦਾ ਹੱਲ ਹੋਵੇਗਾ। ਇਸ ਮੌਕੇ ਰਾਮ ਲੁਭਾਇਆ ਸਾਬਕਾ ਸਰਪੰਚ ਮਰਾੜਾ ਤੇ ਨਛੱਤਰ ਸਿੰਘ ਚੱਕਰਾਮ ਸਹਾਏ ਵੀ ਹਾਜ਼ਰ ਸਨ।