11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਝੋਨੇ ਦੀ ਫ਼ਸਲ ’ਤੇ ਕੱਟ ਲਗਾ ਕੇ ਪੰਜਾਬ ਸਰਕਾਰ ਕਿਸਾਨਾਂ ਦੀ ਲੁੱਟ ਕਰ ਰਹੀ ਹੈ-ਪ੍ਰਤਾਪ ਸਿੰਘ ਬਾਜਵਾ ਸੀ. ਆਈ. ਡੀ. ਦਫ਼ਤਰ ਕਾਹਨੂੰਵਾਨ ਦੇ ਇੰਚਾਰਜ ਹਰਜੀਤ ਸਿੰਘ ਦਾ ਦਿਹਾਂਤ

ਧਾਰੀਵਾਲ, 10 ਅਕਤੂਬਰ (ਸਵਰਨ ਸਿੰਘ/ਲਖਬੀਰ ਸਿੰਘ ਖੁੰਡਾ)-ਮੰਡੀਆਂ ਵਿਚ ਝੋਨੇ ਦੀ ਫ਼ਸਲ ’ਤੇ ਬਿਨਾਂ ਵਜ੍ਹਾ ਕੱਟ ਲਗਾ ਕੇ ਪੰਜਾਬ ਸਰਕਾਰ ਕਿਸਾਨਾਂ ਦੀ ਲੁੱਟ ਕਰ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਧਾਰੀਵਾਲ ਦਾਣਾ ਮੰਡੀ ਦਾ ਦੌਰਾ ਕਰਨ ਮੌਕੇ ਕੀਤਾ।

ਅਜੀਤ ਡੈਸਕ 11-10-2026
ਧਾਰੀਵਾਲ, 10 ਅਕਤੂਬਰ (ਸਵਰਨ ਸਿੰਘ/ਲਖਬੀਰ ਸਿੰਘ ਖੁੰਡਾ)-ਮੰਡੀਆਂ ਵਿਚ ਝੋਨੇ ਦੀ ਫ਼ਸਲ ’ਤੇ ਬਿਨਾਂ ਵਜ੍ਹਾ ਕੱਟ ਲਗਾ ਕੇ ਪੰਜਾਬ ਸਰਕਾਰ ਕਿਸਾਨਾਂ ਦੀ ਲੁੱਟ ਕਰ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਧਾਰੀਵਾਲ ਦਾਣਾ ਮੰਡੀ ਦਾ ਦੌਰਾ ਕਰਨ ਮੌਕੇ ਕੀਤਾ। ਇਸ ਮੌਕੇ ਸ: ਬਾਜਵਾ ਨੇ ਦਾਣਾ ਮੰਡੀ ਧਾਰੀਵਾਲ ਵਿਚ ਢੇਰੀਆਂ ’ਤੇ ਜਾ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਮੁਸ਼ਕਿਲਾਂ ਵੀ ਸੁਣੀਆਂ। ਇਸ ਮੌਕੇ ਸਾਹਮਣੇ ਆਇਆ ਕਿ ਝੋਨੇ ਦਾ ਸਰਕਾਰੀ ਰੇਟ 2461 ਰੁਪਏ ਹਨ ਪਰ ਬਹੁਗਿਣਤੀ ਰੇਟ 2100 ਜਾਂ ਫਿਰ 2200 ਲਗਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਰੇਟ ਇਸ ਤੋਂ ਘੱਟ ਵੀ ਲਗਾਇਆ ਜਾ ਰਿਹਾ ਹੈ। ਇਸ ਮੌਕੇ ਹਾਜ਼ਰ ਕਾਂਗਰਸੀ ਆਗੂਆਂ ਨੇ ਪੰਜਾਬ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਸਾਬਕਾ ਉਪ ਚੇਅਰਮੈਨ ਪੰਜਾਬ ਵਜੀਰ ਸਿੰਘ ਲਾ ਲੀ, ਨਰਿੰਦਰ ਕੁਮਾਰ ਕਾਲੇਸ਼ਾਹ, ਐਸ.ਸੀ. ਵਿੰਗ ਜ਼ਿਲ੍ਹਾ ਪ੍ਰਧਾਨ ਸਤਵੀਰ ਸਿੰਘ ਛੀਨਾ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਛੋਟੇਪੁਰ , ਰਿਟਾ. ਪ੍ਰਿੰਸੀਪਲ ਜਸਮੇਰ ਸਿੰਘ ਰਾਣਾ, ਮੰਗਲ ਸਿੰਘ ਰਾਏ, ਰਿਟਾ. ਜ਼ਿਲ੍ਹਾ ਸਿੱਖਿਆ ਅਫ਼ਸਰ ਸਲਵਿੰਦਰ ਸਿੰਘ ਸਮਰਾ, ਬਲਾਕ ਕਾਂਗਰਸੀ ਪ੍ਰਧਾਨ ਗੁਰਨਾਮ ਸਿੰਘ ਜਫ਼ਰਵਾਲ, ਸਾਬਕਾ ਚੇਅਰਮੈਨ ਕੰਵਰਪ੍ਰਤਾਪ ਸਿੰਘ ਗਿੱਲ, ਸਾਬਕਾ ਉਪ ਚੇਅਰਮੈਨ ਐਡਵੋਕੇਟ ਬਲਜੀਤਪਾਲ ਸਿੰਘ ਖੁੰਡਾ, ਯੂਥ ਵਿੰਗ ਪ੍ਰਧਾਨ ਗਗਨਦੀਪ ਸਿੰਘ ਰਾਏਚੱਕ, ਸਾਬਕਾ ਸਰਪੰਚ ਬਲਵਿੰਦਰ ਟਾਕ, ਸਾਬਕਾ ਸਰਪੰਚ ਮਨਿੰਦਰ ਸਿੰਘ ਪੀਰ ਦੀ ਸੈਨ, ਨੌਨੀ ਖੋਸਲਾ, ਆਸੂ ਗੁਪਤਾ, ਹੀਰਾ ਲਹੌਰੀਆ, ਵਿਜੇ ਸੱਚਦੇਵਾ, ਸੋਨੂੰ ਚੌਹਾਨ, ਰਜਿੰਦਰ ਲਵਲੀ, ਨਰਿੰਦਰ ਸਿੰਘ ਸਾਬਾ, ਰਾਮ ਪ੍ਰਕਾਸ ਸ਼ਾਸਤਰੀ, ਪ੍ਰਧਾਨ ਮੰਗਲ ਸਿੰਘ, ਕਰਤਾਰ ਚੰਦ, ਬਿੱਲਾ ਮਸੀਹ ਕਲਿਆਣਪੁਰ, ਪ੍ਰਦੀਪ ਸਿਆਲ, ਸਾਬਕਾ ਕੌਂਸਲਰ ਜੋਜਫ ਗਿੱਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਦਾਜ ਵਿਚ ਕਾਰ ਮੰਗਣ ਵਾਲੇ ਪਤੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਆਰਟ ਆਫ਼ ਲਿਵਿੰਗ ਵਲੋਂ ਜਲਾਲਾਬਾਦ ਵਿਖੇ ਹੋਣ ਵਾਲੇ ‘ਚੰਡੀ ਹੋਮਾ’ ਸਮਾਗਮ ਸੰਬੰਧੀ ਕਾਰਡ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।