08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਪਿੰਡ ਵੱਡੇ ਔਲਖ ਤੋਂ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ’ਚ ਕਈ ਪਰਿਵਾਰ ਹੋਏ ਸ਼ਾਮਿਲ

ਬਟਾਲਾ, 7 ਅਕਤੂਬਰ (ਸਤਿੰਦਰ ਸਿੰਘ)-ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਵੱਡੇ ਔਲਖ ਵਿਚ ਅਕਾਲੀ ਦਲ, ਕਾਂਗਰਸ, ਅਤੇ ਆਮ ਆਦਮੀ ਪਾਰਟੀ ਨੂੰ ਛੱਡਦੇ ਹੋਏ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ’ਚ ਹਲਕੇ ’ਚ ਵਿਚਰ ਰਹੇ ਕਸ਼ਮੀਰ ਸਿੰਘ ਪੰਜਗਰਾਈਆਂ ਦੀ ਅਗਵਾਈ ਵਿਚ ਸ਼ਾਮਲ ਹੋਏ। ਇਨ੍ਹਾਂ ’ਚ ਮੈਬਰ ਪੰਚਾਇਤ ਸੁਖਦੇਵ ਸਿੰਘ, ਮੇਜ਼ਰ ਸਿੰਘ, ਜਸਪਾਲ ਸਿੰਘ , ਕੈਪਟਨ ਸੁਤੰਤਰ ਸਿੰਘ, ਬਾਬਾ ਸਰਬਜੀਤ ਸਿੰਘ, ਗੁਰਸਤਿੰਦਰ ਸਿੰਘ, ਫ਼ੌਜੀ ਤਰਲੋਕ ਸਿੰਘ, ਹਰਦੇਵ ਸਿੰਘ ਆਦਿ ਪਰਿਵਾਰਾਂ ਸਮੇਤ ਸ਼ਾਮਿਲ ਹੋਏ।

ਅਜੀਤ ਡੈਸਕ 08-10-2026
ਬਟਾਲਾ, 7 ਅਕਤੂਬਰ (ਸਤਿੰਦਰ ਸਿੰਘ)-ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਵੱਡੇ ਔਲਖ ਵਿਚ ਅਕਾਲੀ ਦਲ, ਕਾਂਗਰਸ, ਅਤੇ ਆਮ ਆਦਮੀ ਪਾਰਟੀ ਨੂੰ ਛੱਡਦੇ ਹੋਏ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ’ਚ ਹਲਕੇ ’ਚ ਵਿਚਰ ਰਹੇ ਕਸ਼ਮੀਰ ਸਿੰਘ ਪੰਜਗਰਾਈਆਂ ਦੀ ਅਗਵਾਈ ਵਿਚ ਸ਼ਾਮਲ ਹੋਏ। ਇਨ੍ਹਾਂ ’ਚ ਮੈਬਰ ਪੰਚਾਇਤ ਸੁਖਦੇਵ ਸਿੰਘ, ਮੇਜ਼ਰ ਸਿੰਘ, ਜਸਪਾਲ ਸਿੰਘ , ਕੈਪਟਨ ਸੁਤੰਤਰ ਸਿੰਘ, ਬਾਬਾ ਸਰਬਜੀਤ ਸਿੰਘ, ਗੁਰਸਤਿੰਦਰ ਸਿੰਘ, ਫ਼ੌਜੀ ਤਰਲੋਕ ਸਿੰਘ, ਹਰਦੇਵ ਸਿੰਘ ਆਦਿ ਪਰਿਵਾਰਾਂ ਸਮੇਤ ਸ਼ਾਮਿਲ ਹੋਏ। ਕਸ਼ਮੀਰ ਸਿੰਘ ਪੰਜਗਰਾਈਆਂ ਨੇ ਕਿਹਾ ਇਨ੍ਹਾਂ ਪਰਿਵਾਰਾਂ ਨੂੰ ਪਾਰਟੀ ’ਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਕਸ਼ਮੀਰ ਸਿੰਘ ਪੰਜਗਰਾਈਆਂ ਨੇ ਕਿਹਾ ਕਿ ਸਮੁੱਚੇ ਹਲਕੇ ਦੇ ਲੋਕ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੀ ਸੋਚ ’ਤੇ ਚੱਲਣ ਲਈ ਤਿਆਰ ਹਨ ਅਤੇ ਲਗਾਤਾਰ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ। ਇਸ ਵਾਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਦਾ ਵੇਖਣਾ ਚਾਹੁੰਦੇ ਹਨ। ਇਸ ਮੌਕੇ ਸਰਪੰਚ ਕਸ਼ਮੀਰ ਸਿੰਘ ਪੰਜਗਰਾਈਆਂ, ਲਖਬੀਰ ਸਿੰਘ ਲਾਲੀ, ਸਰੂਪ, ਬਚਿੱਤਰ ਸਿੰਘ, ਦਲਬੀਰ ਸਿੰਘ, ਸੁਖਬੀਰ ਸਿੰਘ, ਲਖਬੀਰ ਸਿੰਘ, ਹਰਪਾਲ ਸਿੰਘ ਪੰਨੂੰ, ਨਿਰਭਉ ਸਿੰਘ ਬਿੱਕਾ ਹੇਅਰ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਖੱਬੇ ਪੱਖੀ ਪਾਰਟੀਆਂ ਵਲੋਂ ਮੁੱਖ ਮੰਤਰੀ ਘਰ ਅੱਗੇ ਰੋਸ ਰੈਲੀ ਦੀ ਚਿਤਾਵਨੀ ਅਗਲੀ ਖ਼ਬਰ ਨਸ਼ਾ ਕਰਦਾ ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।