05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸਥਾਨਕ ਵਪਾਰੀਆਂ ਦੇ ਹਿਤਾਂ ਦੀ ਅਣਦੇਖੀ ਬਰਦਾਸ਼ਤ ਨਹੀਂ-ਹਰਵਿੰਦਰ ਸੋਨੀ

ਗੁਰਦਾਸਪੁਰ, 3 ਅਕਤੂਬਰ (ਪੰਕਜ ਸ਼ਰਮਾ)-ਤਿਉਹਾਰੀ ਸੀਜ਼ਨ ਦੌਰਾਨ ਬਾਜ਼ਾਰਾਂ ਵਿਚ ਵੱਧ ਰਹੀਆਂ ਅਸਥਾਈ ਦੁਕਾਨਾਂ, ਫੜ੍ਹੀਆਂ ਤੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਹਿੰਦੂ ਸੰਗਠਨਾਂ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਉਪ-ਪ੍ਰਮੁੱਖ ਰਵੀ ਵਰਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਸੀਨੀਅਰ ਉਪ-ਪ੍ਰਮੁੱਖ ਅਤੇ ਸਨਾਤਨ ਕ੍ਰਾਂਤੀ ਦਲ ਦੇ ਸੀਨੀਅਰ ਮੈਂਬਰ ਹਰਵਿੰਦਰ ਸੋਨੀ, ਰਾਸ਼ਟਰੀ ਭਗਵਾ ਸੈਨਾ ਦੇ ਪੰਕਜ ਦੇਵੇਸਰ, ਸੌਰਭ ਗੁਪਤਾ, ਸਨਾਤਨ ਕ੍ਰਾਂਤੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸਹਦੇਵ ਤੇ ਵਿਸ਼ਾਲ ਸ਼ਰਮਾ ਆਦਿ ਹਾਜ਼ਰ ਸਨ।

ਅਜੀਤ ਡੈਸਕ 04-10-2026
ਗੁਰਦਾਸਪੁਰ, 3 ਅਕਤੂਬਰ (ਪੰਕਜ ਸ਼ਰਮਾ)-ਤਿਉਹਾਰੀ ਸੀਜ਼ਨ ਦੌਰਾਨ ਬਾਜ਼ਾਰਾਂ ਵਿਚ ਵੱਧ ਰਹੀਆਂ ਅਸਥਾਈ ਦੁਕਾਨਾਂ, ਫੜ੍ਹੀਆਂ ਤੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਹਿੰਦੂ ਸੰਗਠਨਾਂ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਉਪ-ਪ੍ਰਮੁੱਖ ਰਵੀ ਵਰਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਸੀਨੀਅਰ ਉਪ-ਪ੍ਰਮੁੱਖ ਅਤੇ ਸਨਾਤਨ ਕ੍ਰਾਂਤੀ ਦਲ ਦੇ ਸੀਨੀਅਰ ਮੈਂਬਰ ਹਰਵਿੰਦਰ ਸੋਨੀ, ਰਾਸ਼ਟਰੀ ਭਗਵਾ ਸੈਨਾ ਦੇ ਪੰਕਜ ਦੇਵੇਸਰ, ਸੌਰਭ ਗੁਪਤਾ, ਸਨਾਤਨ ਕ੍ਰਾਂਤੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸਹਦੇਵ ਤੇ ਵਿਸ਼ਾਲ ਸ਼ਰਮਾ ਆਦਿ ਹਾਜ਼ਰ ਸਨ। ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਤਿਉਹਾਰੀ ਸੀਜ਼ਨ ਵਿਚ ਸੜਕਾਂ ਤੇ ਜਨਤਕ ਥਾਵਾਂ ’ਤੇ ਅਸਥਾਈ ਦੁਕਾਨਾਂ ਤੇ ਫੜ੍ਹੀਆਂ ਵਧਣ ਕਾਰਨ ਸਥਾਨਿਕ ਵਪਾਰੀਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਥਾਵਾਂ ’ਤੇ ਨਾਜਾਇਜ਼ ਕਬਜ਼ਿਆਂ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਤੇ ਜਾਮ ਦੀ ਸਥਿਤੀ ਬਣਨ ਦੀ ਗੱਲ ਵੀ ਉਨ੍ਹਾਂ ਵਲੋਂ ਕਹੀ ਗਈ। ਹਰਵਿੰਦਰ ਸੋਨੀ ਨੇ ਕਿਹਾ ਕਿ ਸਥਾਨਿਕ ਵਪਾਰੀ ਸਾਰਾ ਸਾਲ ਕਿਰਾਇਆ, ਟੈਕਸ, ਬਿਜਲੀ ਤੇ ਕਰਮਚਾਰੀਆਂ ਦੀਆਂ ਤਨਖ਼ਾਹਾਂ ਸਮੇਤ ਵੱਖ-ਵੱਖ ਖਰਚੇ ਝੱਲਦੇ ਹਨ। ਉਨ੍ਹਾਂ ਕਿਹਾ ਕਿ ਅਸਥਾਈ ਦੁਕਾਨਾਂ ਸੰਬੰਧੀ ਸਾਹਮਣੇ ਆ ਰਹੀਆਂ ਸ਼ਿਕਾਇਤਾਂ ਦੀ ਪ੍ਰਸ਼ਾਸਨ ਵਲੋਂ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਆਗੂਆਂ ਨੇ ਮੰਗ ਕੀਤੀ ਕਿ ਅਸਥਾਈ ਦੁਕਾਨਾਂ ਦੇ ਮਨਜ਼ੂਰੀ ਪੱਤਰਾਂ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇ, ਕਥਿਤ ਤੌਰ ’ਤੇ ਵਸੂਲੀ ਜਾ ਰਹੀ ਰਕਮ ਦੀ ਜਾਂਚ ਹੋਵੇ ਅਤੇ ਮਨਜ਼ੂਰੀ ਤੇ ਫੀਸ ਸੰਬੰਧੀ ਰਿਕਾਰਡ ਜਨਤਕ ਕੀਤਾ ਜਾਵੇ। ਇਸ ਤੋਂ ਇਲਾਵਾ ਪੁਲਿਸ ਤੇ ਪ੍ਰਸ਼ਾਸਨ ਵਲੋਂ ਬਾਜ਼ਾਰਾਂ ਦੀ ਸਾਂਝੀ ਜਾਂਚ ਕਰਕੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਉਨ੍ਹਾਂ ਦਾ ਵਿਰੋਧ ਕਿਸੇ ਬਾਹਰਲੇ ਵਪਾਰੀ ਦੇ ਆਉਣ ਖ਼ਿਲਾਫ਼ ਨਹੀਂ, ਸਗੋਂ ਨਿਯਮਾਂ ਦੀ ਉਲੰਘਣਾ ਤੇ ਗੈਰ ਕਾਨੂੰਨੀ ਅਤਿਕ੍ਰਮਣ ਖ਼ਿਲਾਫ਼ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੰਗਾਂ ’ਤੇ ਕਾਰਵਾਈ ਨਾ ਹੋਣ ’ਤੇ ਹਿੰਦੂ ਸੰਗਠਨ ਸਥਾਨਿਕ ਵਪਾਰੀਆਂ ਨਾਲ ਮਿਲ ਕੇ ਸ਼ਾਂਤਮਈ ਤੇ ਲੋਕਤੰਤਰਿਕ ਢੰਗ ਨਾਲ ਰੋਸ ਪ੍ਰਦਰਸ਼ਨ ਕਰਨਗੇ।
ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਸਨਮਦੀਪ ਸਿੰਘ ਨੇ ਖੇਡਾਂ ਵਤਨ ਪੰਜਾਬ ਦੀਆਂ ’ਚ ਮਾਰੀ ਮੱਲ ਅਗਲੀ ਖ਼ਬਰ ਮੇਹਰ ਚੰਦ ਰੋਡ ’ਤੇ ਕੂੜੇ ਦੇ ਢੇਰਾਂ ਕਾਰਨ ਲੋਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।