03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਸੀਨੀਅਰ ਸਿਟੀਜ਼ਨ ਡੇਅ ਮਨਾਇਆ

ਪਠਾਨਕੋਟ, 2 ਅਕਤੂਬਰ (ਵਿਨੋਦ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਚੇਅਰਮੈਨ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀਸ਼ ਗਰਗ ਦੇ ਨਿਰਦੇਸ਼ਾਂ ਅਨੁਸਾਰ ਆਦਰਸ਼ ਬ੍ਰਿਧ ਆਸ਼ਰਮ ਪਠਾਨਕੋਟ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਕੱਤਰ ਕਮ ਸੀ. ਜੇ.

ਅਜੀਤ ਡੈਸਕ 03-10-2026
ਪਠਾਨਕੋਟ, 2 ਅਕਤੂਬਰ (ਵਿਨੋਦ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਚੇਅਰਮੈਨ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀਸ਼ ਗਰਗ ਦੇ ਨਿਰਦੇਸ਼ਾਂ ਅਨੁਸਾਰ ਆਦਰਸ਼ ਬ੍ਰਿਧ ਆਸ਼ਰਮ ਪਠਾਨਕੋਟ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਕੱਤਰ ਕਮ ਸੀ.ਜੇ.ਐਮ ਪ੍ਰਭਜੋਤ ਕੌਰ ਦੀ ਅਗਵਾਈ ’ਚ ਸੀਨੀਅਰ ਸਿਟੀਜ਼ਨ ਡੇਅ ਮਨਾਇਆ ਗਿਆ । ਇਸ ਮੌਕੇ ਬਜ਼ੁਰਗਾਂ ਲਈ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ । ਜਿਸ ਵਿਚ ਡਾ: ਸੰਦੀਪ ਬਾਲਾ ਦੀ ਟੀਮ ਵਲੋਂ ਬਜ਼ੁਰਗਾਂ ਦਾ ਜਾਂਚ ਕਰਕੇ ਦਵਾਈਆਂ ਦਿੱਤੀਆਂ ਗਈਆਂ । ਇਸ ਮੌਕੇ ਸੀ.ਜੇ.ਐਮ. ਪ੍ਰਭਜੋਤ ਕੌਰ ਨੇ ਬਜ਼ੁਰਗਾਂ ਦੀਆਂ ਸਮੱਸਿਆਵਾਂ ਸੁਣੀਆਂ । ਉਨ੍ਹਾਂ ਦੱਸਿਆ ਕਿ ਹਰ ਬਜ਼ੁਰਗ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਮੁਫਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ, ਜਿਸ ’ਚ ਸਾਰਾ ਖਰਚ ਅਥਾਰਿਟੀ ਵਲੋਂ ਕੀਤਾ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਜਿਸ ਬਜ਼ੁਰਗ ਦੀ ਸੇਵਾ ਉਸ ਦੇ ਬੱਚੇ ਨਹੀਂ ਕਰਦੇ ਹਨ, ਬਜ਼ੁਰਗ ਕੋਰਟ ’ਚ ਕੇਸ ਲਵਾ ਕੇ ਆਪਣੇ ਬੱਚਿਆਂ ਕੋਲੋਂ ਖਰਚਾ ਲੈ ਸਕਦੇ ਹਨ । ਉਨ੍ਹਾਂ ਕਿਹਾ ਕਿ ਜਿਨ੍ਹਾਂ ਬਜ਼ੁਰਗਾਂ ਵਲੋਂ ਆਪਣੇ ਬੱਚਿਆਂ ਦੇ ਨਾਂਅ ਆਪਣੀ ਜਾਇਦਾਦ ਕਰ ਦਿੱਤੀ ਗਈ ਹੈ ਤੇ ਉਹ ਉਨ੍ਹਾਂ ਦਾ ਪਾਲਣ ਪੋਸ਼ਣ ਨਹੀਂ ਕਰਦੇ, ਉਹ ਦੁਬਾਰਾ ਕੇਸ ਕਰਕੇ ਆਪਣੀ ਜਾਇਦਾਦ ਬੱਚਿਆਂ ਤੋਂ ਵਾਪਸ ਲੈ ਸਕਦੇ ਹਨ । ਇਸ ਮੌਕੇ ਚੇਅਰਮੈਨ ਸਤਨਾਮ ਸਿੰਘ, ਸੁਪਰੀਡੈਂਟ ਅੰਜਲੀ ਸ਼ਰਮਾ, ਐਡਵੋਕੇਟ ਰੋਮਿਕਾ, ਸੀਨੀਅਰ ਸਹਾਇਕ ਸੰਜੇ ਕੁਮਾਰ, ਫਾਰਮਾਸਿਸਟ ਮਮਤਾ ਮਹਾਜਨ ਤੇ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀ ਸ਼ਾਮਿਲ ਸਨ ।
ਪਿਛਲੀ ਖ਼ਬਰ ਕਾਂਗਰਸ ਦਫ਼ਤਰ ’ਚ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਨੂੰ ਦਿੱਤੀ ਸ਼ਰਧਾਂਜਲੀ ਅਗਲੀ ਖ਼ਬਰ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਦੀ ਜੈਅੰਤੀ ਨੂੰ ਸਮਰਪਿਤ ਰਿਹਾ ਕੁੰਡਾ ਫਿਰੋਜ਼ਪੁਰ ਵਿਖੇ ਸਫ਼ਾਈ ਅਭਿਆਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।