ਪਠਾਨਕੋਟ, 2 ਅਕਤੂਬਰ (ਵਿਨੋਦ/ਸੰਧੂ)-ਸੀ.ਪੀ.ਆਈ. (ਐਮ) ਵਲੋਂ ਸੁਰਿੰਦਰ ਸਹਿਗਲ ਦੀ ਅਗਵਾਈ ’ਚ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੂੰ ਮੰਗ ਪੱਤਰ ਦਿੱਤਾ ਗਿਆ । ਸੀ.ਪੀ.ਆਈ.ਐਮ. ਦੇ ਜ਼ਿਲ੍ਹਾ ਸਕੱਤਰ ਸੁਰਿੰਦਰ ਸਹਿਗਲ ਨੇ ਦੱਸਿਆ ਕਿ ਇਹ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਗਿਆ ਹੈ । ਜਿਸ ’ਚ ਮੰਗ ਕੀਤੀ ਹੈ ਕਿ ਲੇਬਰ ਕੋਡ ਰੱਦ ਕਰਕੇ ਲੇਬਰ ਲਾਅ ਬਹਾਲ ਕੀਤੇ ਜਾਣ, ਮਜ਼ਦੂਰ ਦੇ ਕੰਮ ਕਰਨ ਦੇ 12 ਘੰਟੇ ਕਰ ਦਿੱਤੇ ਗਏ ਹਨ, ਦਿਹਾੜੀ 8 ਘੰਟੇ ਦੀ ਕੀਤੀ ਜਾਵੇ, ਮਨਰੇਗਾ ਦਾ ਨਾਂਅ ਬਦਲ ਕੇ ਲਿਆਂਦਾ ਨਵਾਂ ਕਾਨੂੰਨ ਰੱਦ ਕੀਤਾ ਜਾਵੇ, ਬੀਜ ਬਿੱਲ 2026, ਬਿਜਲੀ ਸੋਧ ਬਿੱਲ 2025 ਰੱਦ ਕੀਤਾ ਜਾਵੇ, ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ, ਐਮ.ਐਸ.ਪੀ. ਸਾਰੀਆਂ ਫ਼ਸਲਾਂ ’ਤੇ ਲਾਗੂ ਕੀਤਾ ਜਾਵੇ, 60 ਸਾਲ ਤੋਂ ਵੱਧ ਉਮਰ ਵਾਲੇ ਕਿਸਾਨਾਂ, ਔਰਤਾਂ, ਵਿਧਵਾ ਤੇ ਅੰਗਹੀਣ ਨੂੰ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ, ਨਸ਼ਿਆਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ, ਅਮਨ ਕਨੂੰਨ ਦਾ ਪੰਜਾਬ ਵਿਚ ਮੰਦਾ ਹਾਲ ਹੈ, ਅਮਰੀਕਾ ਨਾਲ ਮੁਕਤ ਵਪਾਰ ਸੰਦੀ ਨਾ ਕੀਤੀ ਜਾਵੇ ਤੇ ਮਜ਼ਦੂਰ, ਕਿਸਾਨਾਂ ਤੇ ਲੋਕਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਤਿੱਖੇ ਸੰਘਰਸ਼ ਕੀਤੇ ਜਾਣਗੇ । ਇਸ ਮੌਕੇ ਕਾ: ਸੁਧਾ ਰਾਣੀ, ਕਾ: ਪ੍ਰਸ਼ੋਤਮ ਕੁਮਾਰ, ਅਵਿਨਾਸ਼ ਸੈਣੀ, ਵਿਜੇ ਕੁਮਾਰ, ਜਗਦੀਸ਼ ਰਾਜ, ਚਮਨ ਲਾਲ, ਕੇਵਲ ਕਾਲੀਆ, ਬਿਕਰਮਜੀਤ, ਕਾ: ਸੱਤ ਪ੍ਰਕਾਸ਼ ਅਤੇ ਹੋਰ ਸਾਥੀ ਮੌਜੂਦ ਸਨ ।