ਐਕਸੈਲਸੀਅਰ ਸਕੂਲ ਬਿਜਲੀਵਾਲ ’ਚ ਗੁੱਤ ਪਰਾਂਦਾ ਮੁਕਾਬਲਾ ਕਰਵਾਇਆ
ਕਿਲ੍ਹਾ ਲਾਲ ਸਿੰਘ, 30 ਸਤੰਬਰ (ਬਲਬੀਰ ਸਿੰਘ)-ਐਕਸੈਲਸੀਅਰ ਸੀਨੀਅਰ ਸੈਕੰਡਰੀ ਸਕੂਲ ਬਿਜਲੀਵਾਲ ਵਿਖੇ ਵਿਦਿਆਰਥਣਾਂ ਦੀ ਰਵਾਇਤੀ ਕਲਾ ਤੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਦੇ ਉਦੇਸ਼ ਨਾਲ ਗੁੱਤ ਪਰਾਂਦਾ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਦੌਰਾਨ ਵਿਦਿਆਰਥਣਾਂ ਨੇ ਵੱਖ-ਵੱਖ ਰੰਗਾਂ ਤੇ ਡਿਜ਼ਾਇਨਾਂ ਵਾਲੇ ਪਰਾਂਦਿਆਂ ਨਾਲ ਸੁੰਦਰ ਢੰਗ ਨਾਲ ਗੁੱਤਾਂ ਸਜਾਈਆਂ।
ਅਜੀਤ ਡੈਸਕ
01-10-2026