29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਐਸ.ਐਸ.ਐਮ. ਕਾਲਜ ਦੀ ਮਹਿਲਾ ਪ੍ਰੋਫੈਸਰ ਦੀ ਸੜਕ ਹਾਦਸੇ ֹ’ ਚ ਮੌਤ

ਦੀਨਾਨਗਰ, 28 ਸਤੰਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਦੀਨਾਨਗਰ ਬਾਈਪਾਸ ’ਤੇ ਮਗਰਾਲਾ ਪਿੰਡ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਸੜਕ ਪਾਰ ਕਰਦੇ ਸਮੇਂ ਤੇਜ਼ ਰਫਤਾਰ ਟਿੱਪਰ ਦੀ ਲਪੇਟ ਵਿਚ ਆਉਣ ਨਾਲ ਐਸ. ਐਸ.

ਅਜੀਤ ਡੈਸਕ 29-09-2026
ਦੀਨਾਨਗਰ, 28 ਸਤੰਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਦੀਨਾਨਗਰ ਬਾਈਪਾਸ ’ਤੇ ਮਗਰਾਲਾ ਪਿੰਡ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਸੜਕ ਪਾਰ ਕਰਦੇ ਸਮੇਂ ਤੇਜ਼ ਰਫਤਾਰ ਟਿੱਪਰ ਦੀ ਲਪੇਟ ਵਿਚ ਆਉਣ ਨਾਲ ਐਸ.ਐਸ.ਐਮ ਕਾਲਜ ਦੀਨਾਨਗਰ ਦੇ ਕੰਪਿਊਟਰ ਸਾਇੰਸ ਵਿਭਾਗ ਦੀ ਇਕ ਮਹਿਲਾ ਪ੍ਰੋਫੈਸਰ ਦੀ ਮੌਤ ਹੋ ਗਈ। ਪ੍ਰੋਫੈਸਰ ਅਦਿਤੀ ਸ਼ਰਮਾ ਪਤਨੀ ਪੰਕਜ ਸ਼ਰਮਾ ਵਾਸੀ ਮੀਰਪੁਰ ਅੱਜ ਸਵੇਰੇ ਆਪਣੀ ਸਕੂਟਰੀ ’ ֹ ਤੇ ਕਾਲਜ ਲਈ ਘਰੋਂ ਨਿਕਲੀ ਅਤੇ ਜਿਵੇਂ ਹੀ ਅਦਿਤੀ ਸ਼ਰਮਾ ਮਗਰਾਲਾ ਬਾਈਪਾਸ ֹ’ ਤੇ ਪਹੁੰਚ ਕੇ ਹਾਈਵੇ ਨੂੰ ਪਾਰ ਕਰਨ ਲੱਗੀ ਤਾਂ ਇਕ ਤੇਜ਼ ਰਫਤਾਰ ਟਿੱਪਰ ਨੇ ਉਸ ਨੂੰ ਅਪਣੀ ਲਪੇਟ ਵਿਚ ਲੈ ਲਿਆ। ਹਾਦਸਾ ਇੰਨਾ ਦਰਦਨਾਕ ਸੀ ਕਿ ਅਦਿਤੀ ਸ਼ਰਮਾ ਦੇ ਨਾਲ ਨਾਲ ਸਕੂਟਰੀ ਦੇ ਵੀ ਚਿਥੜੇ ਉੱਡ ਗਏ। ਬੁਰੀ ਤਰ੍ਹਾਂ ਦਰੜੇ ਜਾਣ ਨਾਲ ਅਦਿਤੀ ਸ਼ਰਮਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਫਿਲਹਾਲ ਦੀਨਾਨਗਰ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਗੁਰਦਾਸਪੁਰ ਵਿਖੇ ਭੇਜਣ ਉਪਰੰਤ ਹਾਦਸਾ ਗ੍ਰਸਤ ਵਾਹਨਾਂ ਨੂੰ ਕਬਜੇ ਵਿਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ ।
ਪਿਛਲੀ ਖ਼ਬਰ ਸੀਪੀਆਈ (ਐਮਐਲ) ਵਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ- ਪੁਤਲਾ ਫੂਕ ਕੇ ਮੁੱਖ ਚੋਣ ਅਗਲੀ ਖ਼ਬਰ ਕਾਰਵਾਈ ਨੂੰ ਲੈ ਕੇ ਮ੍ਰਿਤਕ ਨੌਜਵਾਨ ਦੇ ਪਰਿਵਾਰ, ਪਿੰਡ ਵਾਸੀ ਤੇ ਜਥੇਬੰਦੀਆਂ ਦੇ ਆਗੂਆਂ ਨੇ ਮੁਰਦਾਘਰ ਦੇ ਬਾਹਰ ਲਗਾਇਆ ਧ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।