ਜ਼ੋਨ ਪੱਧਰੀ ਅਥਲੈਟਿਕਸ ਮੁਕਾਬਲਿਆਂ ’ਚ ਕਲਗੀਧਰ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
ਗੁਰਦਾਸਪੁਰ, 28 ਸਤੰਬਰ (ਅਸ਼ੋਕ ਸ਼ਰਮਾ)-ਬੱਬੇਹਾਲੀ ਖੇਡ ਮੈਦਾਨ ਵਿਚ ਤਿੱਬੜ ਜ਼ੋਨ ਅਧੀਨ ਆਯੋਜਿਤ 77ਵੇਂ ਜ਼ੋਨ ਪੱਧਰੀ ਸਕੂਲ ਖੇਡਾਂ ਵਿਚ ਕਲਗੀਧਰ ਇੰਟਰਨੈਸ਼ਨਲ ਸੀਨੀ. ਸੈਕੰ ਸਕੂਲ ਪੁਰਾਣਾ ਸ਼ਾਲਾ ਦੇ ਵਿਦਿਆਰਥੀਆਂ ਨੇ ਅਥਲੈਟਿਕਸ ਮੁਕਾਬਲਿਆਂ ਵਿਚ ਖੇਡ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਜ
ਜ਼ੋਨ ਪੱਧਰੀ ਸਕੂਲ ਖੇਡਾਂ ਵਿਚੋਂ ਜੇਤੂ ਵਿਦਿਆਰਥੀਆਂ ਨਾਲ ਚੇਅਰਮੈਨ ਧਿਆਨ ਸਿੰਘ, ਐੱਮ.ਡੀ ਸਤਨਾਮ ਸਿੰਘ ਅਤੇ ਪ੍ਰਿੰਸੀਪਲ ਪੰਕਜ ਰਾਣਾ ਤੇ ਹੋਰ। ਤਸਵੀਰਾਂ: ਅਸ਼ੋਕ ਸ਼ਰਮਾ
29-09-2026
ਗੁਰਦਾਸਪੁਰ, 28 ਸਤੰਬਰ (ਅਸ਼ੋਕ ਸ਼ਰਮਾ)-ਬੱਬੇਹਾਲੀ ਖੇਡ ਮੈਦਾਨ ਵਿਚ ਤਿੱਬੜ ਜ਼ੋਨ ਅਧੀਨ ਆਯੋਜਿਤ 77ਵੇਂ ਜ਼ੋਨ ਪੱਧਰੀ ਸਕੂਲ ਖੇਡਾਂ ਵਿਚ ਕਲਗੀਧਰ ਇੰਟਰਨੈਸ਼ਨਲ ਸੀਨੀ.ਸੈਕੰ ਸਕੂਲ ਪੁਰਾਣਾ ਸ਼ਾਲਾ ਦੇ ਵਿਦਿਆਰਥੀਆਂ ਨੇ ਅਥਲੈਟਿਕਸ ਮੁਕਾਬਲਿਆਂ ਵਿਚ ਖੇਡ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਕੂਲ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਪੰਕਜ ਰਾਣਾ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਉਮਰ ਵਰਗਾਂ ਵਿਚ ਤਗਮੇ ਜਿੱਤ ਕੇ ਸਕੂਲ ਤੇ ਪੂਰੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਜਿਸ ਤਹਿਤ ਅੰਡਰ-14 ਲੜਕੀਆਂ ’ਚੋਂ ਮਾਹੀ ਨੇ 600 ਮੀਟਰ ਦੌੜ ’ਚ ਗੋਲਡ, ਸੁਖਮਨਪ੍ਰੀਤ ਕੌਰ ਨੇ 100 ਮੀਟਰ ਦੌੜ ’ਚ ਸਿਲਵਰ ਅਤੇ ਆਲਿਆ ਨੇ ਸ਼ਾਟਪੁੱਟ ਵਿਚ ਸਿਲਵਰ ਮੈਡਲ ਪ੍ਰਾਪਤ ਕਰਕੇ ਜ਼ਿਲ੍ਹਾ ਪੱਧਰ ਲਈ ਆਪਣੀ ਜਗ੍ਹਾ ਪੱਕੀ ਕੀਤੀ। ਜਦੋਂ ਕਿ ਅੰਡਰ-17 ਵਰਗ ’ਚ ਜੈਸਮੀਨ ਕੌਰ 100 ਮੀਟਰ, ਅਰਸ਼ਪ੍ਰੀਤ ਕੌਰ 200 ਮੀਟਰ, ਜੀਆ 800 ਮੀਟਰ, ਤਰਨਪ੍ਰੀਤ ਕੌਰ 1500 ਮੀਟਰ ਅਤੇ ਸਾਂਝਪ੍ਰੀਤ ਕੌਰ ਨੇ ਡਿਸਕਸਥ੍ਰੋ ’ਚ ਸਿਲਵਰ ਮੈਡਲ ਜਿੱਤ ਕੇ ਜ਼ਿਲ੍ਹਾ ਪੱਧਰੀ ਖੇਡਾਂ ਲਈ ਟਿਕਟ ਕਟਾਈ। ਅੰਡਰ-19 ’ਚ ਏਕਮਪ੍ਰੀਤ ਕੌਰ ਨੇ 100 ਤੇ 200 ਮੀਟਰ ਦੌੜ ਵਿਚ ਗੋਲਡ, ਜੈਸਮੀਤ ਕੌਰ ਨੇ 800 ਮੀਟਰ ਦੌੜ ਵਿਚ ਗੋਲਡ ਅਤੇ ਰਾਧਿਕਾ ਠਾਕੁਰ ਨੇ ਸ਼ਾਟਪੁੱਟ ਤੇ ਡਿਸਕਸ ਥ੍ਰੋ ਵਿਚ ਸਿਲਵਰ ਮੈਡਲ ਪ੍ਰਾਪਤ ਕੀਤਾ। ਅੰਡਰ-14 ਲੜਕੇ ਵਿਚੋਂ ਸਕਸ਼ਮ ਠਾਕੁਰ ਨੇ ਸ਼ਾਟਪੁੱਟ ’ਚ ਗੋਲਡ, ਸਹਿਜਪ੍ਰੀਤ ਸਿੰਘ ਨੇ 100 ਮੀਟਰ ਦੌੜ ਅਤੇ ਹਰਜੋਤ ਸਿੰਘ ਨੇ 600 ਮੀਟਰ ਦੌੜ ’ਚੋਂ ਸਿਲਵਰ ਮੈਡਲ ਪ੍ਰਾਪਤ ਕਰਕੇ ਜ਼ਿਲ੍ਹਾ ਪੱਧਰ ਲਈ ਚੋਣ ਪ੍ਰਾਪਤ ਕੀਤੀ। ਅੰਡਰ-17 ਵਰਗ ’ਚੋਂ ਜਤਿਨ ਰਾਣਾ ਨੇ ਲਾਂਗ ਜੰਪ ’ਚ ਗੋਲਡ, ਸ਼ਬਦਜੋਤ ਸਿੰਘ ਨੇ 100 ਤੇ 200 ਮੀਟਰ ਦੌੜ ਵਿਚ ਗੋਲਡ, ਪ੍ਰਭਜੋਤ ਸਿੰਘ ਨੇ ਡਿਸਕਸ ਥ੍ਰੋ ਵਿਚ ਗੋਲਡ ਅਤੇ ਅੰਸ਼ਦੀਪ ਸਿੰਘ ਨੇ ਡਿਸਕਸ ਥ੍ਰੋ ਵਿਚ ਸਿਲਵਰ ਮੈਡਲ ਹਾਸਲ ਕਰਕੇ ਜ਼ਿਲ੍ਹਾ ਪੱਧਰ ਲਈ ਕੁਆਲੀਫਾਈ ਕੀਤਾ। ਇਸ ਤੋਂ ਇਲਾਵਾ ਅੰਡਰ-14 ਲੜਕੇ ’ਚੋਂ ਅੰਸ਼ਦੀਪ ਸਿੰਘ 200 ਮੀਟਰ, ਸਹਿਜਪ੍ਰੀਤ ਸਿੰਘ 400 ਮੀਟਰ, ਅੰਡਰ-17 ਵਰਗ ’ਚੋਂ ਗੁਰਸਿਮਰ ਸਿੰਘ 100 ਮੀਟਰ, ਮਨਪ੍ਰੀਤ ਸਿੰਘ 800 ਮੀਟਰ ਅਤੇ ਜਸ਼ਨਪ੍ਰੀਤ ਸਿੰਘ 3000 ਮੀਟਰ, ਅੰਡਰ-19 ’ਚੋਂ ਇੰਦਰਜੀਤ ਸਿੰਘ 800 ਮੀਟਰ, ਹਰਮਨਜੋਤ ਸਿੰਘ ਡਿਸਕਸਥ੍ਰੋ, ਅੰਡਰ-14 ਲੜਕੀਆਂ ’ਚੋਂ ਸੁਖਮਨਪ੍ਰੀਤ 200 ਮੀਟਰ, ਅੰਡਰ-19 ’ਚੋਂ ਅੰਨਿਆ 200 ਮੀਟਰ, ਪਲਕ ਠਾਕੁਰ 400 ਮੀਟਰ ਅਤੇ ਨਵਜੋਤ ਕੌਰ 800 ਤੇ 1500 ਮੀਟਰ ਦੌੜ ਵਿਚੋਂ ਕਾਂਸੇ ਦੇ ਤਗਮੇ ਹਾਸਲ ਕਰਨ ਵਿਚ ਕਾਮਯਾਬ ਰਹੇ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਚੇਅਰਮੈਨ ਧਿਆਨ ਸਿੰਘ, ਐੱਮ.ਡੀ ਸਤਨਾਮ ਸਿੰਘ ਅਤੇ ਪ੍ਰਿੰਸੀਪਲ ਪੰਕਜ ਰਾਣਾ ਨੇ ਸਰੀਰਕ ਸਿੱਖਿਆ ਅਧਿਆਪਕ ਅਜੇ ਕੁਮਾਰ ਅਤੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਆਉਣ ਵਾਲੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।