29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਲਮੀਨੀ ਵਿਚ ਸਾਲਾਨਾ ਛਿੰਝ ਮੇਲਾ ਕਰਵਾਇਆ, ਅਵਤਾਰ ਸਿੰਘ ਕਲੇਰ ਸਨਮਾਨਿਤ

ਪਠਾਨਕੋਟ, 28 ਸਤੰਬਰ (ਸੰਧੂ)-ਪਠਾਨਕੋਟ ਦੇ ਪਿੰਡ ਲਮੀਨੀ ਵਿਚ ਪੁਰਖਿਆਂ ਤੋਂ ਚੱਲੀ ਆ ਰਹੀ ਰਵਾਇਤ ਅਨੁਸਾਰ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ । ਮੇਲੇ ਵਿਚ ਪੰਜਾਬ ਸਮੇਤ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ ਪਹੁੰਚੇ ਨਾਮਵਰ ਪਹਿਲਵਾਨਾਂ ਨੇ ਕੁਸ਼ਤੀ ਦੇ ਜੌਹਰ ਦਿਖਾਏ ।

ਪਿੰਡ ਲਮੀਨੀ ਵਿਚ ਕਰਵਾਏ ਸਾਲਾਨਾ ਛਿੰਝ ਮੇਲੇ ਦੌਰਾਨ ਅਵਤਾਰ ਸਿੰਘ ਕਲੇਰ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ ਅਤੇ ਪਤਵੰਤੇ । ਤਸਵੀਰ: ਸੰਧੂ 29-09-2026
ਪਠਾਨਕੋਟ, 28 ਸਤੰਬਰ (ਸੰਧੂ)-ਪਠਾਨਕੋਟ ਦੇ ਪਿੰਡ ਲਮੀਨੀ ਵਿਚ ਪੁਰਖਿਆਂ ਤੋਂ ਚੱਲੀ ਆ ਰਹੀ ਰਵਾਇਤ ਅਨੁਸਾਰ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ । ਮੇਲੇ ਵਿਚ ਪੰਜਾਬ ਸਮੇਤ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ ਪਹੁੰਚੇ ਨਾਮਵਰ ਪਹਿਲਵਾਨਾਂ ਨੇ ਕੁਸ਼ਤੀ ਦੇ ਜੌਹਰ ਦਿਖਾਏ । ਇਸ ਮੌਕੇ ਮਹਿਲਾ ਪਹਿਲਵਾਨਾਂ ਨੇ ਵੀ ਕੁਸ਼ਤੀ ਮੁਕਾਬਲਿਆਂ ਵਿਚ ਭਾਗ ਲਿਆ । ਮੇਲੇ ਦੌਰਾਨ ਸਮਾਜ ਸੇਵਾ ਵਿਚ ਯੋਗਦਾਨ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਛਿੰਝ ਮੇਲਾ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਕਲੇਰ ਨੂੰ ਸਨਮਾਨਿਤ ਕੀਤਾ ਗਿਆ । ਪਾਰਟੀ ਦੇ ਦਿਹਾਤੀ ਮੀਤ ਪ੍ਰਧਾਨ ਅਤੇ ਮੀਡੀਆ ਇੰਚਾਰਜ ਮਨਮੋਹਨ ਸਿੰਘ ਕਾਹਲੋਂ ਨੇ ਕਿਹਾ ਕਿ ਅਵਤਾਰ ਸਿੰਘ ਕਲੇਰ ਵਲੋਂ ਲੋਕਾਂ ਨਾਲ ਘਰ-ਘਰ ਜਾ ਕੇ ਕੀਤੇ ਜਾ ਰਹੇ ਸੰਪਰਕ ਕਾਰਨ ਪਾਰਟੀ ਨਾਲ ਲੋਕਾਂ ਦਾ ਰੁਝਾਨ ਵਧਿਆ ਹੈ । ਇਸ ਮੌਕੇ ਵਿਜੇ ਬਾਗੀ, ਜਰਨੈਲ ਸਿੰਘ ਖਹਿਰਾ, ਰਮਨ ਸ਼ਰਮਾ, ਪੱਪੂ, ਅਨਮੋਲ ਕਲੇਰ, ਵਸ਼ਦੀਪ ਕਲੇਰ, ਪੱਪੂ ਰੰਧਾਵਾ, ਸੂਰਜ ਰੰਧਾਵਾ ਅਤੇ ਐਕਸੀਅਨ ਰਾਜੀਵ ਕਾਟਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ ।
ਪਿਛਲੀ ਖ਼ਬਰ ਸਕੂਲ ਸਟੇਟ ਬਾਕਸਿੰਗ ਚੈਂਪੀਅਨਸ਼ਿਪ ਵਿਚ ਪਠਾਨਕੋਟ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਮਾਨ ਡੇਅਰੀ ਮਾਰਕਿਟ ਵਲੋਂ ਲਗਾਇਆ ਗਿਆ ਲੰਗਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।