29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਪੰਜਾਬ ਸਰਕਾਰ ਵਲੋਂ ਡੀ.ਏ ਬਾਰੇ ਜਾਰੀ ਪੱਤਰ ਭੰਬਲਭੂਸੇ ਵਾਲਾ-ਉਦੀਪੁਰ

ਗੁਰਦਾਸਪੁਰ, 28 ਸਤੰਬਰ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵਲੋਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲਦੇ ਮਹਿਗਾਈ ਭੱਤੇ ਵਿਚ 8 ਫ਼ੀਸਦੀ ਵਾਧਾ ਕਰਨ ਬਾਰੇ 23 ਸਤੰਬਰ ਨੂੰ ਜਾਰੀ ਕੀਤਾ ਪੱਤਰ ਭੰਬਲਭੂਸੇ ਵਾਲਾ ਹੈ। ਇਸ ਸਬੰਧੀ ਬਿਜਲੀ ਕਾਮਿਆਂ ਤੇ ਪੈਨਸ਼ਨਰਾਂ ਦੇ ਟਰੇਡ ਯੂਨੀਅਨਾਂ ਦੇ ਆਗੂ ਕਾਮਰੇਡ ਬਲਵਿੰਦਰ ਸਿੰਘ ਉਦੀਪੁਰ ਨੇ ਦੱਸਿਆ ਕਿ ਜਨਵਰੀ 2023 ਦੀ ਕਿਸ਼ਤ 4 ਫ਼ੀਸਦੀ ਤੇ ਜੁਲਾਈ 2023 ਦੀ ਕਿਸ਼ਤ 4 ਫ਼ੀਸਦੀ ਦੀਆਂ ਦੋ ਕਿਸ਼ਤਾਂ 8 ਫ਼ੀਸਦੀ ਬਣਦੀਆਂ ਹਨ ਜਿਨਾਂ ਦਾ ਪੱਤਰ ਵਿਚ ਕੋਈ ਜ਼ਿਕਰ ਨਹੀਂ ਹੈ।

ਬਲਵਿੰਦਰ ਸਿੰਘ ਉਦੀਪੁਰ 29-09-2026
ਗੁਰਦਾਸਪੁਰ, 28 ਸਤੰਬਰ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵਲੋਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲਦੇ ਮਹਿਗਾਈ ਭੱਤੇ ਵਿਚ 8 ਫ਼ੀਸਦੀ ਵਾਧਾ ਕਰਨ ਬਾਰੇ 23 ਸਤੰਬਰ ਨੂੰ ਜਾਰੀ ਕੀਤਾ ਪੱਤਰ ਭੰਬਲਭੂਸੇ ਵਾਲਾ ਹੈ। ਇਸ ਸਬੰਧੀ ਬਿਜਲੀ ਕਾਮਿਆਂ ਤੇ ਪੈਨਸ਼ਨਰਾਂ ਦੇ ਟਰੇਡ ਯੂਨੀਅਨਾਂ ਦੇ ਆਗੂ ਕਾਮਰੇਡ ਬਲਵਿੰਦਰ ਸਿੰਘ ਉਦੀਪੁਰ ਨੇ ਦੱਸਿਆ ਕਿ ਜਨਵਰੀ 2023 ਦੀ ਕਿਸ਼ਤ 4 ਫ਼ੀਸਦੀ ਤੇ ਜੁਲਾਈ 2023 ਦੀ ਕਿਸ਼ਤ 4 ਫ਼ੀਸਦੀ ਦੀਆਂ ਦੋ ਕਿਸ਼ਤਾਂ 8 ਫ਼ੀਸਦੀ ਬਣਦੀਆਂ ਹਨ ਜਿਨਾਂ ਦਾ ਪੱਤਰ ਵਿਚ ਕੋਈ ਜ਼ਿਕਰ ਨਹੀਂ ਹੈ। ਇਹ ਮਹਿੰਗਾਈ ਭੱਤਾ ਸਤੰਬਰ ਦੀ ਤਨਖਾਹ ਨਾਲ ਦੇਣ ਦਾ ਫੈਸਲਾ ਕੀਤਾ ਗਿਆ ਹੈ। ਪਰ ਪਿਛਲੇ ਬਕਾਇਆ ਏਰੀਅਰ ਬਾਰੇ ਵੀ ਪੱਤਰ ਵਿਚ ਕੁਝ ਨਹੀਂ ਲਿਖਿਆ ਗਿਆ। ਜਿਸ ਕਾਰਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿਚ ਡੀ.ਏ ਸਬੰਧੀ ਜਾਰੀ ਪੱਤਰ ਬਾਰੇ ਭੰਬਲਭੂਸੇ ਵਾਲੀ ਸਥਿਤੀ ਬਣੀ ਹੈ। ਉਦੀਪੁਰ ਨੇ ਦੱਸਿਆ ਕਿ ਡੀ.ਏ ਕੇਂਦਰ ਨਾਲੋਂ ਡੀ.ਲਿਕ ਕਰਨ ਦੀ ਕੋਸ਼ਿਸ਼ ਪੰਜਾਬ ਸਰਕਾਰ ਵਲੋਂ ਕੀਤੀ ਗਈ ਹੈ, ਜਿਸ ਨੂੰ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰਜ਼ ਸਹਿਣ ਨਹੀਂ ਕਰਨਗੇ। ਮੁਲਾਜ਼ਮ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰਾਂ ਡੀ.ਏ ਬਾਰੇ ਸਥਿਤੀ ਸਪੱਸ਼ਟ ਕਰੇ।
ਪਿਛਲੀ ਖ਼ਬਰ ਗੋਲਡਨ ਗਰੁੱਪ ਵਿਖੇ ਸ੍ਰੀ ਗਣੇਸ਼ ਚਤੁਰਥੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਰਮਨ ਬਹਿਲ ਨੇ ਭੱਠਾ ਕਾਲੋਨੀ, ਹਰਦੋ ਬਥਵਾਲਾ ਕਾਲੋਨੀ ਅਤੇ ਕਾਲਜ ਰੋਡ ਵਿਖੇ ਕਰੋੜਾਂ ਦੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।