28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਪੁਲ ਤਿੱਬੜੀ ਨਹਿਰ ਕਸੂਰ ਬ੍ਰਾਂਚ ’ਚ ਪਏ ਪਾੜ ਦਾ ਕੰਮ 12 ਲੱਖ ਰੁਪਏ ਦੀ ਲਾਗਤ ਨਾਲ ਹੋਇਆ ਮੁਕੰਮਲ-ਇੰਜੀ: ਸੰਜੀਵ ਸ਼ਰਮਾ

ਗੁਰਦਾਸਪੁਰ, 27 ਸਤੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ ’ਤੇ ਪੈਂਦੀ ਅੱਪਰਬਾਰੀ ਦੁਆਬ ਤੇ ਕਸੂਰ ਬ੍ਰਾਂਚ ਨਹਿਰ ’ਚ ਪਿਛਲੇ ਦਿਨੀਂ ਭਾਰੀ ਮੀਂਹ ਪੈਣ ਨਾਲ ਨਹਿਰ ਦੀਆਂ ਰੋਕਾਂ ਰੁੜ੍ਹ ਗਈਆਂ ਸਨ ਤੇ ਨਹਿਰੀ ਪਾਣੀ ਦਾ ਵਹਾਅ ਪਾਰਕ ਵੱਲ ਵੱਧ ਗਿਆ ਸੀ । ਮਹਿਕਮੇ ਦੇ ਅਧਿਕਾਰੀਆਂ ਨੇ ਫੌਰੀ ਤੌਰ ’ਤੇ ਹੈੱਡ ਵਰਕਸ ਮਾਧੋਪੁਰ ਤੋਂ ਨਹਿਰਾਂ ’ਚ ਪਾਣੀ ਦਾ ਵਹਾਅ ਘੱਟ ਕਰਵਾ ਕੇ ਵੱਡਾ ਨੁਕਸਾਨ ਹੋਣ ਤੋਂ ਬਚਾਅ ਲਿਆ ਸੀ ।

ਅਜੀਤ ਡੈਸਕ 28-09-2026
ਗੁਰਦਾਸਪੁਰ, 27 ਸਤੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ ’ਤੇ ਪੈਂਦੀ ਅੱਪਰਬਾਰੀ ਦੁਆਬ ਤੇ ਕਸੂਰ ਬ੍ਰਾਂਚ ਨਹਿਰ ’ਚ ਪਿਛਲੇ ਦਿਨੀਂ ਭਾਰੀ ਮੀਂਹ ਪੈਣ ਨਾਲ ਨਹਿਰ ਦੀਆਂ ਰੋਕਾਂ ਰੁੜ੍ਹ ਗਈਆਂ ਸਨ ਤੇ ਨਹਿਰੀ ਪਾਣੀ ਦਾ ਵਹਾਅ ਪਾਰਕ ਵੱਲ ਵੱਧ ਗਿਆ ਸੀ । ਮਹਿਕਮੇ ਦੇ ਅਧਿਕਾਰੀਆਂ ਨੇ ਫੌਰੀ ਤੌਰ ’ਤੇ ਹੈੱਡ ਵਰਕਸ ਮਾਧੋਪੁਰ ਤੋਂ ਨਹਿਰਾਂ ’ਚ ਪਾਣੀ ਦਾ ਵਹਾਅ ਘੱਟ ਕਰਵਾ ਕੇ ਵੱਡਾ ਨੁਕਸਾਨ ਹੋਣ ਤੋਂ ਬਚਾਅ ਲਿਆ ਸੀ । ਜਾਣਕਾਰੀ ਦਿੰਦੇ ਹੋਏ ਉਪ ਮੰਡਲ ਅਫਸਰ ਪੁਲ ਤਿੱਬੜੀ ਇੰਜੀ: ਸੰਜੀਵ ਸ਼ਰਮਾ ਨੇ ਦੱਸਿਆ ਕਿ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਹਿਰ ਕਸੂਰ ਬ੍ਰਾਂਚ ’ਤੇ ਪਿਆ ਪਾੜ ਹੁਣ ਸਪਰ ਦੇ ਰੂਪ ਵਿਚ ਬਦਲ ਦਿੱਤਾ ਹੈ ਤੇ ਇਸ ’ਤੇ 12 ਲੱਖ ਰੁਪਏ ਖਰਚ ਆਇਆ ਹੈ । ਹੁਣ ਨਹਿਰ ’ਚ ਨਿਰੰਤਰ 6 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਹੈ ਤੇ ਨਵੰਬਰ ਦੇ ਪਹਿਲੇ ਹਫਤੇ ਨਹਿਰ ’ਚ ਪਾਣੀ ਦੀ ਮਾਤਰ 2500 ਕਿਊਸਿਕ ਹੋ ਜਾਵੇਗੀ । ਉਨ੍ਹਾਂ ਦੱਸਿਆ ਕਿ ਇਸ ਕਾਰਜ ਨੂੰ ਠੇਕੇਦਾਰਾਂ ਦੀ ਮਦਦ ਨਾਲ 15 ਦਿਨਾਂ ਅੰਦਰ ਮੁਕੰਮਲ ਕੀਤਾ ਗਿਆ ਹੈ ।
ਪਿਛਲੀ ਖ਼ਬਰ ਸਵਾਮੀ ਸਰਵਾਨੰਦ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਕੁਇਜ਼ ਮੁਕਾਬਲੇ ਕਰਵਾਏ ਅਗਲੀ ਖ਼ਬਰ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਵੱਖ-ਵੱਖ ਪਿੰਡਾਂ ’ਚ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਵੰਡੇ * ਮਾਨ ਸਰਕਾਰ ਨੇ ਸਿਹਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।