28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਪਿੰਡ ਧੰਦੋਈ ’ਚ ਆਯੁਰਵੈਦਿਕ ਤੇ ਹੋਮਿਓਪੈਥਿਕ ਕੈਂਪ

ਊਧਨਵਾਲ, 27 ਸਤੰਬਰ (ਪਰਗਟ ਸਿੰਘ)-ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪਿੰਡ ਧੰਦੋਈ ਦੀ ਯੂਨਾਨੀ ਡਿਸਪੈਂਸਰੀ ਵਿਚ ਆਯੁਰਵੈਦਿਕ ਤੇ ਹੋਮੋਪੈਥਿਕ ਕੈਂਪ ਲਗਾਇਆ ਗਿਆ। ਡਾਕਟਰ ਸੀਮਾ ਗਰੇਵਾਲ ਜ਼ਿਲ੍ਹਾ ਅਯੂਰਵੈਦਿਕ ਤੇ ਜਨਾਨੀ ਅਫ਼ਸਰ ਵਲੋਂ ਰਿਬਨ ਕੱਟ ਕੇ ਕੈਂਪ ਦੀ ਸ਼ੁਰੂਆਤ ਕੀਤੀ ਗਈ।

ਅਜੀਤ ਡੈਸਕ 28-09-2026
ਊਧਨਵਾਲ, 27 ਸਤੰਬਰ (ਪਰਗਟ ਸਿੰਘ)-ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪਿੰਡ ਧੰਦੋਈ ਦੀ ਯੂਨਾਨੀ ਡਿਸਪੈਂਸਰੀ ਵਿਚ ਆਯੁਰਵੈਦਿਕ ਤੇ ਹੋਮੋਪੈਥਿਕ ਕੈਂਪ ਲਗਾਇਆ ਗਿਆ। ਡਾਕਟਰ ਸੀਮਾ ਗਰੇਵਾਲ ਜ਼ਿਲ੍ਹਾ ਅਯੂਰਵੈਦਿਕ ਤੇ ਜਨਾਨੀ ਅਫ਼ਸਰ ਵਲੋਂ ਰਿਬਨ ਕੱਟ ਕੇ ਕੈਂਪ ਦੀ ਸ਼ੁਰੂਆਤ ਕੀਤੀ ਗਈ। ਜਯੋਤੀ ਜਗਾਉਣ ਉਪਰੰਤ ਧਨਵੰਤਰੀ ਪੂਜਾ ਕੀਤੀ ਗਈ। ਆਯੁਰਵੈਦਿਕ ਮੈਡੀਕਲ ਅਫ਼ਸਰਾਂ ਡਾਕਟਰ ਪਰਨੀਤ ਕੌਰ, ਡਾਕਟਰ ਮੰਜੂ ਹੋਮਿਓਪੈਥਿਕ ਮੈਡੀਕਲ ਅਫਸਰ, ਡਾਕਟਰ ਹਰਜਿੰਦਰ ਕੌਰ ਨੇ ਰੋਗੀਆਂ ਦਾ ਮੁਆਇਨਾ ਕੀਤਾ। ਉਪਗਵੈਦ ਸ੍ਰੀਮਤੀ ਸੁਰਈਆ ਤੇ ਸ੍ਰੀ ਅਮਨ ਸ਼ਰਮਾ ਨੇ ਦਵਾਈਆਂ ਵੰਡੀਆਂ। ਬਿਕਰਮਜੀਤ ਸਿੰਘ ਤੇ ਮਨਦੀਪ ਕੌਰ ਨੇ ਰੋਗੀਆਂ ਤੇ ਬੱਚਿਆਂ ਨੂੰ ਯੋਗ ਤਕਨੀਕ ਸਿਖਾਈ। ਕੈਂਪ ’ਚ 574 ਰੋਗੀਆਂ ਵਿਚੋਂ 312 ਨੇ ਆਯੁਰਵੈਦਿਕ ਅਤੇ 262 ਮਰੀਜ਼ਾਂ ਨੇ ਹੋਮੋਪੈਥਿਕ ਇਲਾਜ ਪ੍ਰਣਾਲੀ ਰਾਹੀਂ ਲਾਭ ਲਿਆ। ਡਿਸਪੈਂਸਰੀ ਦੇ ਇੰਚਾਰਜ ਮਨਦੀਪ ਕੌਰ, ਉਪ ਵੈਦ ਸੰਦੀਪ ਕੁਮਾਰ ਨੇ ਡਾਕਟਰਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸਕੂਲ ’ਚ ਲਗਾਇਆ ਅੱਖਾਂ ਤੇ ਮੈਡੀਕਲ ਚੈਕਅੱਪ ਕੈਂਪ ਅਗਲੀ ਖ਼ਬਰ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਦੀ ਮੈਂਬਰ ਰੁਪਿੰਦਰ ਕੌਰ ਦੀ ਟੀਮ ਵਲੋਂ ਧਾਰੀਵਾਲ ਥਾਣੇ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।