28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਚੇਅਰਮੈਨ ਸਤਨਾਮ ਸਿੰਘ ਗਿੱਲ ਨੂੰ ਸਦਮਾ- ਪਿਤਾ ਦਾ ਦਿਹਾਂਤ

ਫਤਹਿਗੜ੍ਹ ਚੂੜੀਆਂ, 27 ਨਵੰਬਰ (ਐੱਮ. ਐੱਸ.

ਨੰਬਰਦਾਰ ਬਲਦੇਵ ਸਿੰਘ ਗਿੱਲ 28-09-2026
ਫਤਹਿਗੜ੍ਹ ਚੂੜੀਆਂ, 27 ਨਵੰਬਰ (ਐੱਮ.ਐੱਸ. ਫੁੱਲ)-ਚੇਅਰਮੈਨ ਸਤਨਾਮ ਸਿੰਘ ਗਿੱਲ ਤੇ ਲਖਬੀਰ ਸਿੰਘ ਗਿੱਲ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਿਤਾ ਨੰਬਰਦਾਰ ਬਲਦੇਵ ਸਿੰਘ ਗਿੱਲ ਦਾ ਦਿਹਾਂਤ ਹੋ ਗਿਆ। ਇਨ੍ਹਾਂ ਦਾ ਅੰਤਿਮ ਸੰਸਕਾਰ ਡੇਰਾ ਰੋਡ ਫਤਹਿਗੜ੍ਹ ਚੂੜੀਆਂ ਵਿਖੇ ਕੀਤਾ ਗਿਆ। ਨੰਬਰਦਾਰ ਬਲਦੇਵ ਸਿੰਘ ਗਿੱਲ ਦੀ ਮੌਤ ’ਤੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਹਲਕਾ ਇੰਚਾਰਜ ਲਖਬੀਰ ਸਿੰਘ ਲੋਧੀਨੰਗਲ, ਹਲਕਾ ਇੰਚਾਰਜ ਜੋਬਨ ਰੰਧਾਵਾ, ਸਾਬਕਾ ਚੇਅਰਮੈਨ ਨਿੱਕੂ ਬਾਜਵਾ, ਸਾਬਕਾ ਜ਼ਿਲ੍ਹਾ ਪ੍ਰਧਾਨ ਰੋਸ਼ਨ ਜੌਸਫ, ਲਵਲੀ ਭੁੱਲਰ, ਦਵਿੰਦਰ ਸਿੰਘ ਭੋਲੇਕੇ, ਸੁਭਾਸ਼ ਮਾਨ, ਨਵੀਸ ਨੰਦਾ, ਐਡਵੋਕੇਟ ਨਵਤੇਜ ਸਿੰਘ ਰੰਧਾਵਾ, ਬਲਵਿੰਦਰ ਸਿੰਘ ਲਾਡੀ, ਬਲਵਿੰਦਰ ਸਿੰਘ ਭਾਲੋਵਾਲੀ, ਕੌਂਸਲਰ ਲਾਲੀ ਮਸੀਹ, ਸਾਬਕਾ ਸਰਪੰਚ ਸਾਹਿਬ ਸਿੰਘ ਰਾਣਾ, ਸੈਕਟਰੀ ਪਰਮਿੰਦਰ ਸਿੰਘ ਕਾਹਲੋਂ, ਸੁਖਦੇਵ ਸਿੰਘ ਕਾਹਲੋਂ, ਸੋਨੂੰ ਰੰਧਾਵਾ, ਹੈਰੀ ਸਰਕਾਰੀਆ, ਲਾਲੀ ਰੰਧਾਵਾ, ਕੁਲਵਿੰਦਰ ਸਿੰਘ ਲਾਲੀ, ਰਜਿੰਦਰ ਸਿੰਘ ਬਿੰਦੂ, ਡਾ. ਰਛਪਾਲ ਸਿੰਘ, ਸੈਕਟਰੀ ਅਮਰਜੀਤ ਸਿੰਘ ਦਾਦੂਯੋਦ, ਸੈਕਟਰੀ ਸਤਪਾਲ ਸਿੰਘ, ਅਜੀਤ ਸਿੰਘ ਬੰਦੇਸ਼ਾ, ਸਾਬਕਾ ਸਰਪੰਚ ਮਨਜਿੰਦਰ ਸਿੰਘ ਮੰਨਾ, ਡਾ. ਅਮਰਬੀਰ ਸਿੰਘ, ਸੋਹਣ ਸਿੰਘ ਬੰਦੇਸ਼ਾ, ਰਣਜੀਤ ਸਿੰਘ ਬੰਦੇਸ਼ਾ ਨੇ ਸਮੂਹ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਪਿਛਲੀ ਖ਼ਬਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਅ ਕੇ ਗੁਰਬਾਣੀ ਅਤੇ ਬਾਣੇ ਨਾਲ ਜੋੜਨ ਦੀ ਮੁੱਖ ਲੋੜ-ਬਾਬਾ ਨਰਿੰਦਰ ਸਿੰਘ, ਦਿਲਬਾਗ ਸਿੰਘ ਬ... ਅਗਲੀ ਖ਼ਬਰ ਪਿੰਡ ਢੰਡੇ ਵਿਖੇ ਕਾਂਗਰਸ ਪਾਰਟੀ ਨੂੰ ਲੱਗਾ ਵੱਡਾ ਝਟਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।