26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਨਡਾਲਾ ਤੇ ਪੰਡੋਰੀ ਬੈਂਸਾਂ ਵਲੋਂ ਆਉਂਦੀ ਡਰੇਨ ਦੀ ਲੰਬੇ ਸਮੇਂ ਤੋਂ ਨਹੀਂ ਹੋਈ ਸਫਾਈ

ਗੁਰਦਾਸਪੁਰ, 25 ਸਤੰਬਰ (ਅਸ਼ੋਕ ਸ਼ਰਮਾ)-ਨਡਾਲਾ ਪੱਖੋਵਾਲ ਤੇ ਪੰਡੋਰੀ ਬੈਂਸਾਂ ਵਲੋਂ ਆਉਂਦੀ ਡਰੇਨ ਜੋ ਗਾਜੀਕੋਟ ਸਮੇ ਨਹਿਰ ਵਿਚ ਪੈਂਦੀ ਹੈ ਅਤੇ ਉਸ ਦੀ ਲੰਮੇ ਸਮੇਂ ਤੋਂ ਮਹਿਕਮੇ ਨੇ ਕਦੇ ਵੀ ਸਫਾਈ ਨਹੀਂ ਕਰਵਾਈ, ਜਦੋਂ ਭਾਰੀ ਮੀਂਹ ਪੈਂਦਾ ਹੈ ਤਾਂ ਪਾਣੀ ਓਵਰਫਲੋ ਹੋ ਕੇ ਕਿਸਾਨਾਂ ਦੀਆਂ ਜਮੀਨਾਂ ਵਿਚ ਜਾ ਕੇ ਫਸਲਾਂ ਦਾ ਭਾਰੀ ਨੁਕਸਾਨ ਕਰਦਾ ਹੈ। ਇਸ ਸਬੰਧੀ ਕਿਸਾਨਾਂ ਤੇ ਪੰਚਾਂ, ਸਰਪੰਚਾਂ ਨੇ ਦੱਸਿਆ ਕਿ ਪੰਡੋਰੀ ਬੈਂਸਾਂ ਤੋਂ ਆਉਂਦੀ ਡਰੇਨ ਦੀ ਕਦੇ ਵੀ ਸਫਾਈ ਨਹੀਂ ਹੋਈ ਤੇ ਇਸ ਵਿਚ ਜੜੀ ਬੂਟੀ ਦੀ ਭਰਮਾਰ ਹੋਣ ਕਾਰਨ ਪਾਣੀ ਦਾ ਨਿਕਾਸ ਬੰਦ ਹੋ ਗਿਆ ਹੈ ਤੇ ਸਾਰਾ ਪਾਣੀ ਓਵਰਫਲੋ ਹੋ ਕੇ ਖੇਤਾਂ ’ਚ ਚਲਾ ਜਾਂਦਾ ਹੈ।

ਅਜੀਤ ਡੈਸਕ 26-09-2026
ਗੁਰਦਾਸਪੁਰ, 25 ਸਤੰਬਰ (ਅਸ਼ੋਕ ਸ਼ਰਮਾ)-ਨਡਾਲਾ ਪੱਖੋਵਾਲ ਤੇ ਪੰਡੋਰੀ ਬੈਂਸਾਂ ਵਲੋਂ ਆਉਂਦੀ ਡਰੇਨ ਜੋ ਗਾਜੀਕੋਟ ਸਮੇ ਨਹਿਰ ਵਿਚ ਪੈਂਦੀ ਹੈ ਅਤੇ ਉਸ ਦੀ ਲੰਮੇ ਸਮੇਂ ਤੋਂ ਮਹਿਕਮੇ ਨੇ ਕਦੇ ਵੀ ਸਫਾਈ ਨਹੀਂ ਕਰਵਾਈ, ਜਦੋਂ ਭਾਰੀ ਮੀਂਹ ਪੈਂਦਾ ਹੈ ਤਾਂ ਪਾਣੀ ਓਵਰਫਲੋ ਹੋ ਕੇ ਕਿਸਾਨਾਂ ਦੀਆਂ ਜਮੀਨਾਂ ਵਿਚ ਜਾ ਕੇ ਫਸਲਾਂ ਦਾ ਭਾਰੀ ਨੁਕਸਾਨ ਕਰਦਾ ਹੈ। ਇਸ ਸਬੰਧੀ ਕਿਸਾਨਾਂ ਤੇ ਪੰਚਾਂ, ਸਰਪੰਚਾਂ ਨੇ ਦੱਸਿਆ ਕਿ ਪੰਡੋਰੀ ਬੈਂਸਾਂ ਤੋਂ ਆਉਂਦੀ ਡਰੇਨ ਦੀ ਕਦੇ ਵੀ ਸਫਾਈ ਨਹੀਂ ਹੋਈ ਤੇ ਇਸ ਵਿਚ ਜੜੀ ਬੂਟੀ ਦੀ ਭਰਮਾਰ ਹੋਣ ਕਾਰਨ ਪਾਣੀ ਦਾ ਨਿਕਾਸ ਬੰਦ ਹੋ ਗਿਆ ਹੈ ਤੇ ਸਾਰਾ ਪਾਣੀ ਓਵਰਫਲੋ ਹੋ ਕੇ ਖੇਤਾਂ ’ਚ ਚਲਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ 2025 ਵਿਚ ਆਏ ਹੜਾਂ ਨੇ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਸੀ ਅਤੇ ਲੋਕਾਂ ਦੀ ਮੰਗ ਸੀ ਕਿ ਪੰਡੋਰੀ ਮਹੰਤਾਂ ਦੇ ਆਲੇ ਦੁਆਲੇ ਛੋਟੀ ਤੇ ਮੁੱਖ ਡਰੇਨ ਦੀ ਸਫਾਈ ਜਿਲ੍ਹਾ ਪ੍ਰਸ਼ਾਸਨ ਵਲੋਂ ਕਰਵਾਈ ਜਾਵੇ। ਪਰ ਇਸ ਪਾਸੇ ਨਾ ਮਹਿਕਮੇ ਨੇ ਧਿਆਨ ਦਿੱਤਾ ਤੇ ਨਾ ਪ੍ਰਸ਼ਾਸਨ ਨੇ ਗੌਰ ਕੀਤੀ। ਜਿਸ ਕਰਕੇ ਕਿਸਾਨਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਤੇ ਸਬੰਧਿਤ ਵਿਭਾਗ ਪ੍ਰਤੀ ਭਾਰੀ ਰੋਸ ਹੈ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਪੰਡੋਰੀ ਬੈਂਸਾਂ ਤੇ ਪੰਡੋਰੀ ਮਹੰਤਾਂ ਇਲਾਕੇ ਦੀਆਂ ਡਰੇਨਾਂ ਦੀ ਸਫਾਈ ਲਈ ਮਾਸਟਰ ਪਲਾਨ ਤਿਆਰ ਕਰਕੇ ਕੰਮ ਕਰਵਾਇਆ ਜਾਵੇ, ਜਿਸ ਨਾਲ ਅਗਾਂਹ ਤੋਂ ਕਿਸਾਨਾਂ ਦਾ ਨੁਕਸਾਨ ਹੋਣ ਤੋਂ ਬਚ ਸਕੇ।
ਪਿਛਲੀ ਖ਼ਬਰ ਗੋਲਡਨ ਕਾਲਜ ਆਫ਼ ਫਾਰਮੇਸੀ ਵਿਖੇ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ ਅਗਲੀ ਖ਼ਬਰ ਬਲਵਿੰਦਰ ਸਿੰਘ ਲਾਡੀ ਨੇ ਪਿੰਡ ਫੁਲਕੇ ਵਿਖੇ ‘ਮੇਰੀ ਰਸੋਈ ਯੋਜਨਾ’ ਤਹਿਤ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।