26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਫ਼ਤਹਿਗੜ੍ਹ ਚੂੜੀਆਂ ਦੀ ਦਾਣਾ ਮੰਡੀ ਥੋੜੀ ਬਰਸਾਤ ਨਾਲ ਹੀ ਹੋਈ ਬੁਰੀ ਤਰ੍ਹਾਂ ਪ੍ਰਭਾਵਿਤ

ਫ਼ਤਹਿਗੜ੍ਹ ਚੂੜੀਆਂ, 25 ਸਤੰਬਰ (ਅਵਤਾਰ ਸਿੰਘ ਰੰਧਾਵਾ)-ਜਿੱਥੇ ਹਰ ਵਾਰ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਜਿਨਸ ਨੂੰ ਸੰਭਾਲਣ ਲਈ ਖ਼ਬਰਾਂ ਵਿਚ ਸੁਰਖੀਆਂ ਲਵਾਈਆਂ ਜਾਂਦੀਆਂ ਹਨ, ਉਥੇ ਹਰ ਵਾਰ ਕਿਸੇ ਨਾ ਕਿਸੇ ਤਰ੍ਹਾਂ ਦਾਣਾ ਮੰਡੀਆਂ ਅੰਦਰ ਹਮੇਸ਼ਾਂ ਜਿਨਸ ਰੁਲਦੀ ਵਿਖਾਈ ਦਿੰਦੀ ਹੈ, ਜਿਸ ਨਾਲ ਆੜ੍ਹਤੀਆਂ, ਪੱਲੇਦਾਰਾਂ ਤੇ ਕਿਸਾਨਾਂ ਨੂੰ ਵੱਡੀਆਂ ਸਮੱਸਿਆਵਾਂ ਰਾਹੀਂ ਲੰਘਣਾ ਪੈਂਦਾ ਹੈ। ਗੱਲ ਕਰੀਏ ਦਾਣਾ ਮੰਡੀ ਫ਼ਤਹਿਗੜ੍ਹ ਚੂੜੀਆਂ ਦੀ ਤੇ ਅੱਜ ਸਵੇਰੇ ਸਿਰਫ਼ ਕੁਝ ਮਿੰਟਾਂ ਦੀ ਹੋਈ ਥੋੜ੍ਹੀ ਬਰਸਾਤ ਨੇ ਅਜਿਹੀ ਤਸਵੀਰ ਪੇਸ਼ ਕਰ ਦਿੱਤੀ ਹੈ ਕਿ ਜੇਕਰ ਅਗਲੇ ਦਿਨਾਂ ਅੰਦਰ ਇੱਥੇ ਜ਼ਿਆਦਾ ਬਰਸਾਤ ਹੋ ਜਾਂਦੀ ਹੈ ਤਾਂ ਵੱਡੀ ਗਿਣਤੀ ’ਚ ਜਿਨਸ ਦੇ ਬਰਬਾਦ ਹੋਣ ਦੇ ਖਦਸ਼ੇ ਬਣ ਸਕਦੇ ਹਨ।

ਅਜੀਤ ਡੈਸਕ 26-09-2026
ਫ਼ਤਹਿਗੜ੍ਹ ਚੂੜੀਆਂ, 25 ਸਤੰਬਰ (ਅਵਤਾਰ ਸਿੰਘ ਰੰਧਾਵਾ)-ਜਿੱਥੇ ਹਰ ਵਾਰ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਜਿਨਸ ਨੂੰ ਸੰਭਾਲਣ ਲਈ ਖ਼ਬਰਾਂ ਵਿਚ ਸੁਰਖੀਆਂ ਲਵਾਈਆਂ ਜਾਂਦੀਆਂ ਹਨ, ਉਥੇ ਹਰ ਵਾਰ ਕਿਸੇ ਨਾ ਕਿਸੇ ਤਰ੍ਹਾਂ ਦਾਣਾ ਮੰਡੀਆਂ ਅੰਦਰ ਹਮੇਸ਼ਾਂ ਜਿਨਸ ਰੁਲਦੀ ਵਿਖਾਈ ਦਿੰਦੀ ਹੈ, ਜਿਸ ਨਾਲ ਆੜ੍ਹਤੀਆਂ, ਪੱਲੇਦਾਰਾਂ ਤੇ ਕਿਸਾਨਾਂ ਨੂੰ ਵੱਡੀਆਂ ਸਮੱਸਿਆਵਾਂ ਰਾਹੀਂ ਲੰਘਣਾ ਪੈਂਦਾ ਹੈ। ਗੱਲ ਕਰੀਏ ਦਾਣਾ ਮੰਡੀ ਫ਼ਤਹਿਗੜ੍ਹ ਚੂੜੀਆਂ ਦੀ ਤੇ ਅੱਜ ਸਵੇਰੇ ਸਿਰਫ਼ ਕੁਝ ਮਿੰਟਾਂ ਦੀ ਹੋਈ ਥੋੜ੍ਹੀ ਬਰਸਾਤ ਨੇ ਅਜਿਹੀ ਤਸਵੀਰ ਪੇਸ਼ ਕਰ ਦਿੱਤੀ ਹੈ ਕਿ ਜੇਕਰ ਅਗਲੇ ਦਿਨਾਂ ਅੰਦਰ ਇੱਥੇ ਜ਼ਿਆਦਾ ਬਰਸਾਤ ਹੋ ਜਾਂਦੀ ਹੈ ਤਾਂ ਵੱਡੀ ਗਿਣਤੀ ’ਚ ਜਿਨਸ ਦੇ ਬਰਬਾਦ ਹੋਣ ਦੇ ਖਦਸ਼ੇ ਬਣ ਸਕਦੇ ਹਨ। ਇਕ ਪਾਸੇ ਦਾਣਾ ਮੰਡੀ ਅੰਦਰ ਝੋਨੇ ਦੀ ਫ਼ਸਲ ਤੇਜ਼ੀ ਨਾਲ ਆਉਣੀ ਸ਼ੁਰੂ ਹੋ ਗਈ ਹੈ, ਦੂਜੇ ਪਾਸੇ ਅੱਜ ਦੁਪਹਿਰ 11 ਵਜੇ ਦੇ ਕਰੀਬ ਹੋਈ ਥੋੜ੍ਹੀ ਜਿਹੀ ਬਰਸਾਤ ਨੇ ਦਾਣਾ ਮੰਡੀ ਅੰਦਰ ਗੰਦਗੀ ਫ਼ੈਲਾ ਕੇ ਰੱਖ ਦਿੱਤੀ ਹੈ, ਜਿਸ ਨਾਲ ਕਿਸਾਨਾਂ ਤੇ ਆੜ੍ਹਤੀਆਂ ਦੇ ਸਾਹ ਸੂਤੇ ਹਨ। ਦਾਣਾ ਮੰਡੀ ਦੇ ਮੁੱਖ ਦੁਆਰ ਨੂੰ ਵੱਡੀ ਗਿਣਤੀ ਵਿਚ ਗੰਦਗੀ ਨਾਲ ਭਰੇ ਬਦਬੂਦਾਰ ਪਾਣੀ ਨੇ ਆਪਣੀ ਲਪੇਟ ਵਿਚ ਲੈ ਲਿਆ, ਨਾਲ ਲੱਗਦੇ ਐੱਸ.ਡੀ.ਐੱਮ. ਦਫ਼ਤਰ ਦੇ ਵਿਹੜੇ ਵਿਚ ਪਾਣੀ ਭਰ ਚੁੱਕਾ ਹੈ, ਜਿਸ ਕਰਕੇ ਦਫ਼ਤਰ ਵਿਚ ਪ੍ਰਵੇਸ਼ ਕਰਨਾ ਬੇਹੱਦ ਮੁਸ਼ਕਲ ਹੋ ਗਿਆ ਹੈ। ਇੱਥੇ ਖੜੇ ਕੁਝ ਕਿਸਾਨ ਲੋਕਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਿਰਫ਼ ਜੇਕਰ ਜਿਨਸ ਦਾ ਬਚਾਅ ਹੈ ਤਾਂ ਸਿਰਫ਼ ਦਾਣਾ ਮੰਡੀ ਅੰਦਰ ਪਏ ਸ਼ੈੱਡਾਂ ਦੇ ਥੱਲੇ ਹੋ ਸਕਦਾ ਹੈ, ਵਰਨਾ ਖੁੱਲੇ ਅਸਮਾਨ ਹੇਠ ਪਈ ਝੋਨੇ ਦੀ ਜਿਨਸ ਅੱਜ ਥੋੜ੍ਹੇ ਮੀਂਹ ਨਾਲ ਹੀ ਬੁਰੀ ਤਰਾਂ ਪ੍ਰਭਾਵਿਤ ਹੋ ਗਈ ਹੈ। ਇਹ ਵੀ ਹੈ ਕਿ ਮੰਡੀ ਅੰਦਰ ਪੱਕੇ ਫੜਾਂ ਤੋਂ ਇਲਾਵਾ ਕੱਚੇ ਫੜਾ ਉੱਪਰ ਝੋਨੇ ਦੀ ਜਿਨਸ ਦੇ ਢੇਰਾਂ ਨੂੰ ਗੰਦਾ ਪਾਣੀ ਨੁਕਸਾਨ ਪਹੁੰਚਾ ਰਿਹਾ ਹੈ, ਮੰਡੀ ਅੰਦਰ ਚੰਗੀ ਤਰ੍ਹਾਂ ਸਾਫ਼-ਸਫ਼ਾਈ ਨਾ ਹੋਣ ਕਰਕੇ ਤੇ ਉਥੇ ਕਮੇਟੀ ਵਲੋਂ ਚਲਾਈ ਜਾਂਦੀ ਮੋਟਰ ਦਾ ਸਿਸਟਮ ਸੁਚੱਜਾ ਨਾ ਹੋਣ ਕਰਕੇ ਇੱਥੇ ਪਾਣੀ ਦੀ ਮਿਕਦਾਰ ਵੱਧ ਜਾਂਦੀ ਹੈ। ਇੱਥੇ ਖੜੇ ਜਿੰਮੇਵਾਰ ਲੋਕਾਂ ਨੇ ਦੱਸਿਆ ਕਿ ਵਾਰ-ਵਾਰ ਆਸ ਰੱਖੀ ਜਾਂਦੀ ਹੈ ਕਿ ਪੰਜਾਬ ਸਰਕਾਰ ਮੰਡੀ ਵਿਚ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਆਧੁਨਿਕ ਤਰੀਕੇ ਨਾਲ ਸ਼ੁਰੂ ਕਰੇਗੀ, ਪਰ ਇਸ ਸਬੰਧੀ ਹੋ ਰਹੀ ਅਣਦੇਖੀ ਕਾਰਨ ਵੀ ਸਮੱਸਿਆਵਾਂ ਖੜੀਆਂ ਹੋ ਰਹੀਆਂ ਹਨ ।
ਪਿਛਲੀ ਖ਼ਬਰ ਪਿੰਡ ਸ਼ਿਕਾਰ ਮਾਛੀਆਂ ’ਚ 66 ਕੇ.ਵੀ. ਸਬ-ਸਟੇਸ਼ਨ ਬਣਾਉਣ ਦਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਐੱਸ.ਐੱਸ. ਬਾਜਵਾ ਸਕੂਲ ਵਿਚ ਵਿਸ਼ੇਸ਼ ਅਧਿਆਪਕ-ਮਾਪੇ ਮਿਲਣੀ 3 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।