25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਜ਼ਿਲ੍ਹਾ ਪੱਧਰੀ ਕ੍ਰਿਕਟ ਮੁਕਾਬਲੇ ’ਚ ਹਰਕੀਰਤ ਸਿੰਘ ਨੇ ਜਿੱਤਿਆ ਕਾਂਸੇ ਦਾ ਤਗਮਾ

ਗੁਰਦਾਸਪੁਰ, 24 ਸਤੰਬਰ (ਚੱਕਰਾਜਾ)-ਦੂਨ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਦੇ ਬਾਰ੍ਹਵੀਂ ਦੇ ਵਿਦਿਆਰਥੀ ਹਰਕੀਰਤ ਸਿੰਘ ਨੇ ਪੰਜਾਬ ਸਕੂਲ ਖੇਡਾਂ 2026 ਤਹਿਤ ਬਟਾਲਾ ਵਿਖੇ 15 ਸਤੰਬਰ ਨੂੰ ਕਰਵਾਏ ਜ਼ਿਲ੍ਹਾ ਪੱਧਰੀ ਕ੍ਰਿਕਟ ਟੂਰਨਾਮੈਂਟ (ਅੰਡਰ-17) ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੇ ਦਾ ਤਮਗਾ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ ਹੈ। ਹਰਕੀਰਤ ਸਿੰਘ ਦੀ ਇਸ ਉਪਲਬਧੀ ’ਚ ਇਕ ਹੋਰ ਮਾਣਮੱਤੀ ਗੱਲ ਇਹ ਰਹੀ ਕਿ ਉਸ ਦੀ ਸਟੇਟ ਕ੍ਰਿਕਟ ਟੀਮ ਲਈ ਵੀ ਚੋਣ ਹੋਈ ਹੈ।

ਜ਼ਿਲ੍ਹਾ ਪੱਧਰੀ ਕ੍ਰਿਕਟ ਮੁਕਾਬਲੇ ’ਚੋਂ ਕਾਂਸੇ ਦਾ ਤਗਮਾ ਹਾਸਲ ਕਰਨ ਵਾਲਾ ਹਰਕੀਰਤ ਸਿੰਘ ਪ੍ਰਿੰਸੀਪਲ ਊਸ਼ਾ ਸ਼ਰਮਾ ਨਾਲ। ਤਸਵੀਰ: ਵਿਸ਼ਾਲ ਮੁੰਨਾ 25-09-2026
ਗੁਰਦਾਸਪੁਰ, 24 ਸਤੰਬਰ (ਚੱਕਰਾਜਾ)-ਦੂਨ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਦੇ ਬਾਰ੍ਹਵੀਂ ਦੇ ਵਿਦਿਆਰਥੀ ਹਰਕੀਰਤ ਸਿੰਘ ਨੇ ਪੰਜਾਬ ਸਕੂਲ ਖੇਡਾਂ 2026 ਤਹਿਤ ਬਟਾਲਾ ਵਿਖੇ 15 ਸਤੰਬਰ ਨੂੰ ਕਰਵਾਏ ਜ਼ਿਲ੍ਹਾ ਪੱਧਰੀ ਕ੍ਰਿਕਟ ਟੂਰਨਾਮੈਂਟ (ਅੰਡਰ-17) ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੇ ਦਾ ਤਮਗਾ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ ਹੈ। ਹਰਕੀਰਤ ਸਿੰਘ ਦੀ ਇਸ ਉਪਲਬਧੀ ’ਚ ਇਕ ਹੋਰ ਮਾਣਮੱਤੀ ਗੱਲ ਇਹ ਰਹੀ ਕਿ ਉਸ ਦੀ ਸਟੇਟ ਕ੍ਰਿਕਟ ਟੀਮ ਲਈ ਵੀ ਚੋਣ ਹੋਈ ਹੈ। ਉਸ ਦੀ ਮਿਹਨਤ, ਲਗਨ ਤੇ ਖੇਡ ਪ੍ਰਤੀ ਸਮਰਪਣ ਨੇ ਉਸ ਨੂੰ ਇਹ ਉਪਲਬਧੀ ਹਾਸਲ ਕਰਨ ਵਿਚ ਸਹਾਇਤਾ ਕੀਤੀ। ਸਕੂਲ ਦੇ ਡਾਇਰੈਕਟਰ ਗਗਨਦੀਪ ਸਿੰਘ ਤੇ ਪ੍ਰਿੰਸੀਪਲ ਊਸ਼ਾ ਸ਼ਰਮਾ ਨੇ ਹਰਕੀਰਤ ਸਿੰਘ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਤੇ ਸਟੇਟ ਪੱਧਰ ’ਤੇ ਉਸ ਦੀ ਅਗਲੀ ਖੇਡ ਯਾਤਰਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਪੰਜਾਬ ਪ੍ਰਾਈਡ ਇੰਟਰਨੈਸ਼ਨਲ ਸਕੂਲ ਖੁਦਾਦਪੁਰ ਵਿਖੇ ਗ੍ਰੈਂਡ ਪੇਰੈਂਟਸ ਡੇ ਮਨਾਇਆ ਅਗਲੀ ਖ਼ਬਰ ਭਾਜਪਾ ਦੀ ਨਸ਼ਾ ਮੁਕਤ ਯਾਤਰਾ ਹਲਕਾ ਫ਼ਤਹਿਗੜ੍ਹ ਚੂੜੀਆਂ ’ਚ ਪਹੁੰਚੀ ਕਾਲਾ ਅਫਗਾਨਾ ਵਿਖੇ ਭਾਜਪਾ ਵਰਕਰਾਂ ਵਲੋਂ ਨਿੱਘਾ ਸਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।