26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਅਧਿਆਪਕ ਹਰਮਨਬੀਰ ਸਿੰਘ ਸਿੱਧੂ ਨੂੰ ਗਹਿਰਾ ਸਦਮਾ -ਹੋਣਹਾਰ ਸਪੁੱਤਰ ਗੁਰਵੰਸ਼ਪ੍ਰਤਾਪ ਸਿੰਘ ਸਿੱਧੂ ਦੀ ਮੌਤ

ਬਟਾਲਾ, 24 ਸਤੰਬਰ (ਸਤਿੰਦਰ ਸਿੰਘ)-ਨੇੜਲੇ ਪਿੰਡ ਸਰਵਾਲੀ ਦੇ ਬਹੁਤ ਸੂਝਵਾਨ ਅਧਿਆਪਕ ਹਰਮਨਬੀਰ ਸਿੰਘ ਸਿੱਧੂ ਤੇ ਅਧਿਆਪਕਾ ਹਰਪ੍ਰੀਤ ਕੌਰ ਨੂੰ ਉਦੋ ਗਹਿਰਾ ਸਦਮਾ ਪੁੱਜਾ ਜਦੋਂ ਉਨਾਂ ਦੇ ਹੋਣਹਾਰ ਸਪੁੱਤਰ ਗੁਰਵੰਸਪ੍ਰਤਾਪ ਸਿੰਘ ਸਿੱਧੂ (16) ਦੀ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਾਤਲ ਵਿਚ ਅਚਾਾਨਕ ਮੌਤ ਹੋ ਗਈ। ਹੱਸੂ ਹੱਸੂ ਕਰਦਾ ਤੇ ਬਹੁਤ ਸਾਊ ਸੁਭਾਅ ਦੇ ਮਾਲਕ ਗੁਰਵੰਸਪ੍ਰਤਾਪ ਸਿੰਘ ਸਿੱਧੂ ਅਚਾਨਕ ਬਿਮਾਰ ਹੋਣ ਕਰਕੇ ਉਸ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋਣ ਕਰਕੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

ਗੁਰਵੰਸ਼ਪ੍ਰਤਾਪ ਸਿੰਘ ਸਿੱਧੂ 25-09-2026
ਬਟਾਲਾ, 24 ਸਤੰਬਰ (ਸਤਿੰਦਰ ਸਿੰਘ)-ਨੇੜਲੇ ਪਿੰਡ ਸਰਵਾਲੀ ਦੇ ਬਹੁਤ ਸੂਝਵਾਨ ਅਧਿਆਪਕ ਹਰਮਨਬੀਰ ਸਿੰਘ ਸਿੱਧੂ ਤੇ ਅਧਿਆਪਕਾ ਹਰਪ੍ਰੀਤ ਕੌਰ ਨੂੰ ਉਦੋ ਗਹਿਰਾ ਸਦਮਾ ਪੁੱਜਾ ਜਦੋਂ ਉਨਾਂ ਦੇ ਹੋਣਹਾਰ ਸਪੁੱਤਰ ਗੁਰਵੰਸਪ੍ਰਤਾਪ ਸਿੰਘ ਸਿੱਧੂ (16) ਦੀ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਾਤਲ ਵਿਚ ਅਚਾਾਨਕ ਮੌਤ ਹੋ ਗਈ। ਹੱਸੂ ਹੱਸੂ ਕਰਦਾ ਤੇ ਬਹੁਤ ਸਾਊ ਸੁਭਾਅ ਦੇ ਮਾਲਕ ਗੁਰਵੰਸਪ੍ਰਤਾਪ ਸਿੰਘ ਸਿੱਧੂ ਅਚਾਨਕ ਬਿਮਾਰ ਹੋਣ ਕਰਕੇ ਉਸ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋਣ ਕਰਕੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਗੁਰਵੰਸ਼ਪ੍ਰਤਾਪ ਸਿੰਘ ਸਿੱਧੂ ਦੀ ਮੌਤ ’ਤੇ ਅਧਿਆਪਕ ਜਥੇਬੰਦੀਆਂ, ਰਾਜਸੀ ਧਾਰਮਿਕ ਤੇ ਸਿਆਸੀ ਆਗੂਆਂ ਨੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਦੀ ਮੌਤ ’ਤੇ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਪੰਜਾਬ, ਰਵੀਨੰਦਨ ਸਿੰਘ ਨਿੱਕੂ ਬਾਜਵਾ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਸੰਨੀ ਲੋਧੀਨੰਗਲ, ਐਸ.ਡੀ.ਓ ਇੰਜੀ. ਜੋਬਨਜੀਤ ਸਿੰਘ ਪੰਨੂੰ ਕੋਟਲੀ ਸੂਰਤ ਮੱਲ੍ਹੀ, ਕਾਮਰੇਡ ਗੁਲਜਾਰ ਸਿੰਘ ਬਸੰਤਕੋਟ ਸਕੱਤਰ ਜ਼ਿਲ੍ਹਾ ਸੀ.ਪੀ.ਆਈ, ਨੌਜਵਾਨ ਆਗੂ ਕਰਨਪਾਲ ਸਿੰਘ ਕੋਟਲੀ, ਅਜੇਪਾਲ ਸਿੰਘ ਕੋਟਲੀ, ਭਾਜਪਾ ਆਗੂ ਵਿਜੇ ਕੁਮਾਰ ਸੋਨੀ ਸਮੇਤ ਰਾਜਸੀ ਧਾਰਮਿਕ ਤੇ ਸਿਆਸੀ ਆਗੂਆਂ ਨੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
ਪਿਛਲੀ ਖ਼ਬਰ ਬਾਬਾ ਸ੍ਰੀਚੰਦ ਜੀ ਦੇ 532ਵੇਂ ਜਨਮ ਦਿਵਸ ਨੂੰ ਸਮਰਪਿਤ ਟਾਂਡਾ ਵਿਖੇ ਕਰਵਾਏ ਜਾ ਰਹੇ ਸੂਬਾ ਪੱਧਰੀ ਸਮਾਗਮ ਦੀਆਂ ਤਿਆਰੀਆਂ... ਅਗਲੀ ਖ਼ਬਰ ਲੋਕ ਸਭਾ ਮੈਂਬਰ ਰੰਧਾਵਾ, ਫਲਜੀਤ ਸਿੰਘ ਮੱਲਿਆਂਵਾਲ ਦੇ ਘਰ ਅਫਸੋਸ ਕਰਨ ਲਈ ਪਹੁੰਚੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।