23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸਰਕਾਰੀ ਡਿਗਰੀ ਕਾਲਜ ਨਿਆੜੀ ਵਿਖੇ ਵੋਟਰ ਜਾਗਰੂਕਤਾ ਸੈਮੀਨਾਰ

ਧਾਰਕਲਾਂ, 22 ਸਤੰਬਰ (ਨਰੇਸ਼ ਪਠਾਨੀਆ)-ਐਸ. ਡੀ.

ਅਜੀਤ ਡੈਸਕ 23-09-2026
ਧਾਰਕਲਾਂ, 22 ਸਤੰਬਰ (ਨਰੇਸ਼ ਪਠਾਨੀਆ)-ਐਸ.ਡੀ.ਐਮ. ਧਾਰਕਲਾਂ ਸ਼ੰਕਰ ਸ਼ਰਮਾ ਤੇ ਜ਼ਿਲ੍ਹਾ ਸਵੀਪ ਨੋਡਲ ਅਫਸਰ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਵੀਪ ਪ੍ਰੋਗਰਾਮ ਦੇ ਅਧੀਨ ਅੱਜ ਸ਼ਹੀਦ ਰਾਮ ਸਿੰਘ ਪਠਾਨੀਆ ਸਰਕਾਰੀ ਡਿਗਰੀ ਕਾਲਜ ਨਿਆੜੀ ਵਿਖੇ ਵਿਦਿਆਰਥੀਆਂ ਲਈ ਵੋਟਰ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੌਰਾਨ ਸਵੀਪ ਟੀਮ ਸੁਜਾਨਪੁਰ ਵਲੋਂ ਹਲਕਾ ਨੋਡਲ ਇੰਚਾਰਜ ਸਵੀਪ ਦੀਪਕ ਕੁਮਾਰ ਉਨ੍ਹਾਂ ਨਾਲ ਸੰਜੀਵ, ਵਿਕਰਮ ਅਤੇ ਸੰਦੀਪ ਡੋਗਰਾ ਨੇ ਵਿਦਿਆਰਥੀਆਂ ਨੂੰ ਇਲੈਕਟ੍ਰੋਲ ਲਿਟਰੇਸੀ ਕਲੱਬ ਦੀ ਸਥਾਪਨਾ, ਇਸ ਦੀ ਭੂਮਿਕਾ ਅਤੇ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਵਿਦਿਆਰਥੀਆਂ ਨੂੰ ਨਵੇਂ ਵੋਟਰਾਂ ਵਜੋਂ ਰਜਿਟਰੇਸ਼ਨ ਕਰਵਾਉਣ ਦੀ ਪ੍ਰਕਿਰਿਆ, ਵੋਟਰ ਸੂਚੀ ਵਿਚ ਆਪਣਾ ਨਾਮ ਚੈਕ ਕਰਨ ਅਤੇ ਵੋਟਰ ਸੂਚੀ ਵਿਚ ਕਿਸੇ ਵੀ ਤਰ੍ਹਾਂ ਦੀ ਗਲਤੀ ਹੋਣ ਦੀ ਸੂਰਤ ਵਿਚ ਲੋੜੀਂਦੀ ਸੋਧ ਕਰਵਾਉਣ ਸਬੰਧੀ ਜਾਣਕਾਰੀ ਵੀ ਪ੍ਰਦਾਨ ਕੀਤੀ ਗਈ । ਇਸ ਮੌਕੇ ਆਗਾਮੀ ਮਹੀਨੇ ਪ੍ਰਕਾਸ਼ਿਤ ਹੋਣ ਵਾਲੀ ਵੋਟਰ ਸੂਚੀ ਸਬੰਧੀ ਵੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ । ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਪ੍ਰੋ: ਵਰਿੰਦਰਜੀਤ ਸਿੰਘ, ਪ੍ਰੋ: ਪੁਸ਼ਪਿੰਦਰ ਕੌਰ, ਪ੍ਰੋ: ਰੂਫੀ, ਪ੍ਰੋ: ਰਜਨੀ, ਪ੍ਰੋ: ਨਿਪੁਣ ਸ਼ਰਮਾ ਅਤੇ ਰੁਪੇਸ਼ ਕੁਮਾਰ ਆਦਿ ਸਮੇਤ ਕਾਲਜ ਦਾ ਹੋਰ ਸਟਾਫ ਵੀ ਹਾਜ਼ਰ ਰਿਹਾ ।
ਪਿਛਲੀ ਖ਼ਬਰ ਨਵ ਨਿਯੁਕਤ ਚੇਅਰਮੈਨ ਗਗਨਦੀਪ ਸਿੰਘ ਭੋਲਾ ਦਾ ਆਲੋਵਾਲ ਤੇ ਖਾਲਸਾ ਵਲੋਂ ਸਨਮਾਨ ਅਗਲੀ ਖ਼ਬਰ ਨਸ਼ਿਆਂ ਖ਼ਿਲਾਫ਼ ਪਠਾਨਕੋਟ ਪੁਲਿਸ ਦਾ ਅਭਿਆਨ ਤੇਜ਼ ਸੰਵੇਦਨਸ਼ੀਲ ਇਲਾਕਿਆਂ ’ ਤੇ ਰਹੇਗੀ ਪੈਨੀ ਨਜ਼ਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।