23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਗਣੇਸ਼ ਵਿਸਰਜਨ ਮੌਕੇ ਗੌਰੀ ਨਾਰਾਇਣ ਸ਼ੰਕਰ ਮੰਦਰ ਵਿਚ ਧਾਰਮਿਕ ਸਮਾਗਮ

ਪਠਾਨਕੋਟ, 22 ਸਤੰਬਰ (ਸੁਮਿਤ)-ਗੌਰੀ ਨਾਰਾਇਣ ਸ਼ੰਕਰ ਮੰਦਿਰ ਵਿਚ ਗਣੇਸ਼ ਵਿਸਰਜਨ ਮੌਕੇ ਧਾਰਮਿਕ ਸਮਾਗਮ ਉਤਸ਼ਾਹ ਨਾਲ ਕਰਵਾਇਆ ਗਿਆ । ਇਸ ਦੌਰਾਨ ਮੰਦਿਰ ’ਚ ਸ਼ਰਧਾਲੂਆਂ ਨੇ ਭਗਵਾਨ ਗਣੇਸ਼ ਜੀ ਦੀ ਪੂਜਾ-ਅਰਚਨਾ ਕਰਕੇ ਸੁੱਖ-ਸਮ੍ਰਿੱਧੀ ਅਤੇ ਸ਼ਾਂਤੀ ਦੀ ਕਾਮਨਾ ਕੀਤੀ ।

ਅਜੀਤ ਡੈਸਕ 23-09-2026
ਪਠਾਨਕੋਟ, 22 ਸਤੰਬਰ (ਸੁਮਿਤ)-ਗੌਰੀ ਨਾਰਾਇਣ ਸ਼ੰਕਰ ਮੰਦਿਰ ਵਿਚ ਗਣੇਸ਼ ਵਿਸਰਜਨ ਮੌਕੇ ਧਾਰਮਿਕ ਸਮਾਗਮ ਉਤਸ਼ਾਹ ਨਾਲ ਕਰਵਾਇਆ ਗਿਆ । ਇਸ ਦੌਰਾਨ ਮੰਦਿਰ ’ਚ ਸ਼ਰਧਾਲੂਆਂ ਨੇ ਭਗਵਾਨ ਗਣੇਸ਼ ਜੀ ਦੀ ਪੂਜਾ-ਅਰਚਨਾ ਕਰਕੇ ਸੁੱਖ-ਸਮ੍ਰਿੱਧੀ ਅਤੇ ਸ਼ਾਂਤੀ ਦੀ ਕਾਮਨਾ ਕੀਤੀ । ਸਮਾਗਮ ’ਚ ਵੀਮੈਨ ਪਾਵਰ ਐਸੋਸੀਏਸ਼ਨ ਦੀ ਪ੍ਰਧਾਨ ਰੰਜਨਾ ਮਹਾਜਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ । ਮੰਦਿਰ ਪ੍ਰਬੰਧਕਾਂ ਤੇ ਆਯੋਜਕਾਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ । ਇਸ ਮੌਕੇ ਉਨ੍ਹਾਂ ਭਗਵਾਨ ਗਣੇਸ਼ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਸਮੂਹ ਸ਼ਰਧਾਲੂਆਂ ਨੂੰ ਗਣੇਸ਼ ਵਿਸਰਜਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ । ਸਮਾਗਮ ਦੌਰਾਨ ਧਾਰਮਿਕ ਭਜਨਾਂ ਤੇ ਜੈਕਾਰਿਆਂ ਨਾਲ ਮੰਦਿਰ ਦਾ ਵਾਤਾਵਰਨ ਭਗਤੀਮਈ ਹੋ ਗਿਆ । ਸ਼ਰਧਾਲੂਆਂ ਨੇ ਗਣਪਤੀ ਬੱਪਾ ਦੀ ਪੂਜਾ-ਅਰਚਨਾ ਉਪਰੰਤ ਵਿਧੀ-ਵਿਧਾਨ ਨਾਲ ਵਿਸਰਜਨ ਸਮਾਗਮ ਵਿਚ ਭਾਗ ਲਿਆ। ਪ੍ਰਬੰਧਕਾਂ ਵਲੋਂ ਸਮਾਗਮ ਨੂੰ ਸਫ਼ਲ ਬਣਾਉਣ ਵਿਚ ਸਹਿਯੋਗ ਦੇਣ ਵਾਲੇ ਸਮੂਹ ਸ਼ਰਧਾਲੂਆਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਨਸ਼ਿਆਂ ਖ਼ਿਲਾਫ਼ ਪਠਾਨਕੋਟ ਪੁਲਿਸ ਦਾ ਅਭਿਆਨ ਤੇਜ਼ ਸੰਵੇਦਨਸ਼ੀਲ ਇਲਾਕਿਆਂ ’ ਤੇ ਰਹੇਗੀ ਪੈਨੀ ਨਜ਼ਰ ਅਗਲੀ ਖ਼ਬਰ ਐਮ.ਏ. ਪੰਜਾਬੀ ਦੇ ਨਤੀਜੇ ’ਚ ਆਰੀਆ ਮਹਿਲਾ ਮਹਾਂਵਿਦਿਆਲਿਆ ਦੀਆਂ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।