22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਪੁਰਾਣੀ ਰੰਜਿਸ਼ ਕਾਰਨ ਹਮਲਾਵਰਾਂ ਨੇ ਘਰ ’ਚ ਦਾਖ਼ਲ ਹੋ ਕੇ ਔਰਤਾਂ ਤੇ ਬੱਚਿਆਂ ਸਮੇਤ ਕਈ ਕੀਤੇ ਜ਼ਖ਼ਮੀ * ਪੀੜਤ ਨੇ ਕਿਹਾ, ਨਸ਼ੇ ਖ਼ਿਲਾਫ ਬੋਲਣ ਦੀ ਸਜ਼ਾ ਮਿਲੀ * ਸਾਰੇ ਹਮਲਾਵਰ ਨਸ਼ੇ ਦੇ ਕਾਰੋਬਾਰੀ

ਦੀਨਾਨਗਰ, 21 ਸਤੰਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਦੀਨਾਨਗਰ ਦੇ ਨਾਲ ਲੱਗਦੇ ਪਿੰਡ ਅਵਾਂਖਾ ਵਿਖੇ ਬੀਤੀ ਰਾਤ ਪੁਰਾਣੀ ਰੰਜਿਸ਼ ਕਾਰਨ ਦਰਜਨ ਦੇ ਕਰੀਬ ਹਮਲਾਵਰਾਂ ਨੇ ਇਕ ਘਰ ਵਿਚ ਦਾਖ਼ਲ ਹੋ ਕੇ ਭੰਨਤੋੜ ਕਰਨ ਦੇ ਇਲਾਵਾ ਔਰਤਾਂ ਤੇ ਬੱਚਿਆਂ ਸਮੇਤ ਕਈ ਲੋਕਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਇਕ ਪੀੜਤ ਨੇ ਦੋਸ਼ ਲਗਾਏ ਹਨ ਕਿ ਸਾਰੇ ਹਮਲਾਵਰ ਨਸ਼ੇ ਦੇ ਕਾਰੋਬਾਰੀ ਹਨ ਤੇ ਉਸ ਦੇ ਪਰਿਵਾਰ ਨੂੰ ਨਸ਼ੇ ਖ਼ਿਲਾਫ ਬੋਲਣ ਦੀ ਸਜ਼ਾ ਮਿਲੀ ਹੈ।

ਵੀਡਿਓ ਰਾਹੀਂ ਜਾਣਕਾਰੀ ਦਿੰਦੇ ਹੋਇਆ ਪੀੜਤ ਅਮਨ ਤੇ ਹਸਪਤਾਲ ’ਚ ਜੇਰੇ ਇਲਾਜ ਉਸ ਦੀ ਮਾਂ ਵੀਨਾ। 22-09-2026
ਦੀਨਾਨਗਰ, 21 ਸਤੰਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਦੀਨਾਨਗਰ ਦੇ ਨਾਲ ਲੱਗਦੇ ਪਿੰਡ ਅਵਾਂਖਾ ਵਿਖੇ ਬੀਤੀ ਰਾਤ ਪੁਰਾਣੀ ਰੰਜਿਸ਼ ਕਾਰਨ ਦਰਜਨ ਦੇ ਕਰੀਬ ਹਮਲਾਵਰਾਂ ਨੇ ਇਕ ਘਰ ਵਿਚ ਦਾਖ਼ਲ ਹੋ ਕੇ ਭੰਨਤੋੜ ਕਰਨ ਦੇ ਇਲਾਵਾ ਔਰਤਾਂ ਤੇ ਬੱਚਿਆਂ ਸਮੇਤ ਕਈ ਲੋਕਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਇਕ ਪੀੜਤ ਨੇ ਦੋਸ਼ ਲਗਾਏ ਹਨ ਕਿ ਸਾਰੇ ਹਮਲਾਵਰ ਨਸ਼ੇ ਦੇ ਕਾਰੋਬਾਰੀ ਹਨ ਤੇ ਉਸ ਦੇ ਪਰਿਵਾਰ ਨੂੰ ਨਸ਼ੇ ਖ਼ਿਲਾਫ ਬੋਲਣ ਦੀ ਸਜ਼ਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਪਿੰਡ ਅਵਾਂਖਾ ਦੇ ਇਕ ਘਰ ਵਿਚ ਵਿਆਹ ਸਮਾਗਮ ਦੌਰਾਨ ਹਮਲਾਵਰ ਧਿਰ ਤੇ ਘਟਨਾ ਦੀ ਪੀੜਤ ਧਿਰ, ਦੋਵੇਂ ਧਿਰਾਂ ਵਿਆਹ ਸਮਾਗਮ ਵਿਚ ਸ਼ਾਮਿਲ ਸਨ। ਪਰ ਜਦੋਂ ਦੇਰ ਰਾਤ ਪੀੜਤ ਧਿਰ ਦਾ ਨੌਜਵਾਨ ਅਮਨ ਤੇ ਉਸ ਦਾ ਪਰਿਵਾਰ ਅਪਣੇ ਘਰ ਵਾਪਸ ਪਰਤਿਆ ਤਾਂ ਕੁਝ ਦੀ ਦੇਰ ਮਗਰੋਂ ਦਰਜਨ ਦੇ ਕਰੀਬ ਹਮਲਾਵਰਾਂ ਨੇ ਅਮਨ ਦੇ ਘਰ ਵਿਚ ਹਮਲਾ ਕਰਕੇ ਅਮਨ, ਉਸ ਦੀ ਮਾਂ ਵੀਨਾ, ਪਤਨੀ ਤੇ ਹੋਰ ਬੱਚਿਆਂ ਨੂੰ ਜ਼ਖ਼ਮੀ ਕਰ ਦਿੱਤਾ। ਅਮਨ ਅਤੇ ਉਸ ਦੀ ਮਾਂ ਵੀਨਾ ਵਾਸੀ ਪਿੰਡ ਅਵਾਂਖਾ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਜੇਰੇ ਇਲਾਜ਼ ਹਨ। ਅਮਨ ਨੇ ਸਿਵਲ ਹਸਪਤਾਲ ਗੁਰਦਾਸਪੁਰ ’ਚੋਂ ਹੀ ਸੋਸ਼ਲ ਮੀਡੀਆ ਉੱਪਰ ਇਕ ਵੀਡਿਓ ਅਪਲੋਡ ਕਰਕੇ ਪਿੰਡ ਦੇ ਦਰਜਨ ਦੇ ਕਰੀਬ ਨਸ਼ਾ ਤਸਕਰੀ ’ਚ ਸ਼ਾਮਿਲ ਲੋਕਾਂ ਦੇ ਨਾਂਅ ਲਏ ਹਨ ਤੇ ਕਿਹਾ ਕਿ ਉਕਤ ਲੋਕਾਂ ਨੇ ਉਸ ਉੱਪਰ ਨਸ਼ੇ ਖ਼ਿਲਾਫ ਬੋਲਣ ਅਤੇ ਪੁਲਿਸ ਨੂੰ ਮੁਖਬਰੀ ਦੇ ਸ਼ੱਕ ਵਿਚ ਹਮਲਾ ਕੀਤਾ ਹੈ, ਕਿਉਂਕਿ ਹਮਲਾਵਰ ਨਸ਼ੇ ਦਾ ਕਾਰੋਬਾਰ ਕਰਦੇ ਹਨ, ਜਿਨ੍ਹਾਂ ਉੱਪਰ ਐਨ.ਡੀ.ਪੀ.ਐਸ ਦੇ ਕਈ ਕਈ ਮੁਕੱਦਮੇ ਦਰਜ ਹਨ ਅਤੇ ਉਹ ਹਮੇਸ਼ਾਂ ਨਸ਼ੇ ਖਿਲਾਫ ਅਤੇ ਇਨ੍ਹਾਂ ਲੋਕਾਂ ਖਿਲਾਫ ਬੋਲਦਾ ਰਿਹਾ ਹੈ। ਇਸੇ ਰੰਜਿਸ਼ ਕਾਰਨ ਹਮਲਾਵਰਾਂ ਨੇ ਉਸ ਦੇ ਘਰ ਉੱਪਰ ਹਮਲਾ ਕਰਕੇ ਭੰਨਤੋੜ ਕੀਤੀ ਹੈ ਤੇ ਪਰਿਵਾਰ ਦੇ ਜੀਆਂ ਨੂੰ ਗੰਭੀਰ ਜ਼ਖ਼ਮੀ ਕੀਤਾ ਹੈ। ਦੂਜੇ ਪਾਸੇ ਜਦੋਂ ਇਸ ਸਬੰਧੀ ਦੀਨਾਨਗਰ ਥਾਣੇ ਦੇ ਐਸ.ਐਚ.ਓ ਸੁਰਿੰਦਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੁੱਢਲੀ ਸੂਚਨਾ ਅਨੁਸਾਰ ਮਾਮਲਾ ਵਿਆਹ ਵਿਚ ਹੋਏ ਝਗੜੇ ਦਾ ਹੈ, ਫਿਰ ਵੀ ਉਹ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨਗੇ ਅਤੇ ਜੇਕਰ ਕੋਈ ਹੋਰ ਐਂਗਲ ਸਾਹਮਣੇ ਆਇਆ ਤਾਂ ਉਸੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ‘ਆਪ’ ਸਰਕਾਰ ਨੇ ਲੋਕਾਂ ਦੀ ਜੇਬ ’ਤੇ ਪੈਣ ਵਾਲਾ ਬੋਝ ਘਟਾਇਆ-ਅਮਨ ਅਰੋੜਾ ਅਗਲੀ ਖ਼ਬਰ ਪਿੰਡ ਸਾਰਚੂਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਦੋ ਰੋਜ਼ਾ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।