20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਬਲੱਡ ਸੇਵਾ ਪਠਾਨਕੋਟ ਵਲੋਂ ਖੂਨਦਾਨ ਕੈਂਪ

ਪਠਾਨਕੋਟ, 19 ਸਤੰਬਰ (ਸੰਧੂ)-ਬਲੱਡ ਸੇਵਾ ਪਠਾਨਕੋਟ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਠਾਨਕੋਟ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ । ਕੈਂਪ ਦੌਰਾਨ ਕਈ ਨੌਜਵਾਨਾਂ ਨੇ ਪਹਿਲੀ ਵਾਰ ਖੂਨਦਾਨ ਕਰਦਿਆਂ ਉਤਸ਼ਾਹ ਨਾਲ ਹਿੱਸਾ ਲਿਆ ।

ਅਜੀਤ ਡੈਸਕ 20-09-2026
ਪਠਾਨਕੋਟ, 19 ਸਤੰਬਰ (ਸੰਧੂ)-ਬਲੱਡ ਸੇਵਾ ਪਠਾਨਕੋਟ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਠਾਨਕੋਟ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ । ਕੈਂਪ ਦੌਰਾਨ ਕਈ ਨੌਜਵਾਨਾਂ ਨੇ ਪਹਿਲੀ ਵਾਰ ਖੂਨਦਾਨ ਕਰਦਿਆਂ ਉਤਸ਼ਾਹ ਨਾਲ ਹਿੱਸਾ ਲਿਆ । ਇਸ ਮੌਕੇ ਮਹਿਲਾ ਖੂਨਦਾਨੀਆਂ ਨੇ ਵੀ ਆਪਣਾ ਯੋਗਦਾਨ ਪਾਇਆ ਤੇ ਕੁੱਲ 37 ਯੂਨਿਟ ਖੂਨ ਇਕੱਤਰ ਕੀਤਾ ਗਿਆ । ਬਲੱਡ ਸੇਵਾ ਪਠਾਨਕੋਟ ਦੇ ਵਿੱਕੀ ਰੇਹਾਨ ਨੇ ਕਿਹਾ ਕਿ 18 ਸਾਲ ਤੋਂ ਵੱਧ ਉਮਰ ਤੇ 50 ਕਿੱਲੋਗ੍ਰਾਮ ਤੋਂ ਵੱਧ ਭਾਰ ਵਾਲਾ ਤੰਦਰੁਸਤ ਵਿਅਕਤੀ ਖੂਨਦਾਨ ਕਰ ਸਕਦਾ ਹੈ । ਉਨ੍ਹਾਂ ਨੌਜਵਾਨਾਂ ਨੂੰ ਬਲੱਡ ਸੇਵਾ ਪਰਿਵਾਰ ਨਾਲ ਜੁੜ ਕੇ ਇਸ ਪੁੰਨ ਦੇ ਕਾਰਜ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ । ਬਲੱਡ ਬੈਂਕ ਸਿਵਲ ਹਸਪਤਾਲ ਪਠਾਨਕੋਟ ਵਲੋਂ ਸਾਰੇ ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਤੋਂ ਇਲਾਵਾ ਬਲੱਡ ਸੇਵਾ ਪਠਾਨਕੋਟ ਦੀ ਟੀਮ ਵਲੋਂ ਬਲੱਡ ਬੈਂਕ ਦੀ ਟੀਮ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਵਿੱਕੀ ਰੇਹਾਨ, ਬਲਵਿੰਦਰ ਸਿੰਘ ਲਾਡੀ, ਮਨਕੀਰਤ ਸਿੰਘ, ਡਾ: ਮੋਹਿਤ ਅੰਗੂਰਾਲਾ, ਡਾ: ਆਰਤੀ ਮਹਾਜਨ, ਹਰਮਨਜੀਤ ਸਿੰਘ, ਸ਼ਿਵਮ ਪਠਾਨੀਆ, ਚੇਤਨ, ਮਾਨਿਆ, ਵੰਦਨਾ ਬਾਲਾ, ਰਿਧਿਮਾ ਸ਼ਰਮਾ, ਦਿਵਿਆ, ਸਨੇਹਾ, ਨਿਸ਼ਾ ਕੁਮਾਰੀ, ਅਨੁਜ, ਚੇਤਨ ਕੁਮਾਰ, ਸਿਮਰਨ ਸਿੰਘ, ਕਾਰਤਿਕ, ਭਾਰਗਵ, ਨਿਸ਼ਾਂਤ, ਅੰਕੁਰ, ਵਤਸਲ, ਉਦਯ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਫੌਜ ਤੇ ਐਨ.ਐਸ.ਐਸ. ਦੇ ਸਾਂਝੇ ਯਤਨਾਂ ਨਾਲ ਜੀ.ਐਨ.ਡੀ.ਯੂ. ਕਾਲਜ ਪਠਾਨਕੋਟ ਵਿਚ ਚਲਾਈ ਬੂਟੇ ਲਗਾਉਣ ਦੀ ਮੁਹਿੰਮ ਅਗਲੀ ਖ਼ਬਰ ਡਮਟਾਲ-ਮਾਜਰਾ ’ਚ ਮੰਦਿਰ ਦੀ ਜ਼ਮੀਨ ’ਤੇ ਨਾਜਾਇਜ਼ ਮਾਈਨਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।