20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਕੈਂਪਬੈਲ ਰੋਡ ’ਤੇ ਗੰਦਗੀ ਦੇ ਢੇਰਾਂ ਤੋਂ ਲੋਕ ਪ੍ਰੇਸ਼ਾਨ, ਬਦਬੂ ਕਾਰਨ ਰਾਹਗੀਰਾਂ ਦਾ ਲੰਘਣਾ ਹੋਇਆ ਮੁਸ਼ਕਿਲ

ਪਠਾਨਕੋਟ, 19 ਸਤੰਬਰ (ਸੁਮਿਤ)-ਰਾਸ਼ਟਰੀ ਕਲਿਆਣਕਾਰੀ ਕੌਂਸਲ ਨੇ ਸ਼ਹਿਰ ਦੀ ਵਿਅਸਤ ਕੈਂਪਬੈਲ ਰੋਡ ’ਤੇ ਲੱਗੇ ਗੰਦਗੀ ਦੇ ਢੇਰਾਂ ਨੂੰ ਲੈ ਕੇ ਨਗਰ ਨਿਗਮ ਪ੍ਰਸ਼ਾਸਨ ਪ੍ਰਤੀ ਰੋਸ ਜ਼ਾਹਰ ਕੀਤਾ ਹੈ। ਕੌਂਸਲ ਦੇ ਅਨੁਸਾਰ ਕਾਲੀ ਮਾਤਾ ਮੰਦਰ ਦੀ ਬੈਂਕ ਸਾਈਡ ਵਾਲੀ ਸੜਕ ਜਿਸ ਨੂੰ ਕੈਂਪਬੈਲ ਰੋਡ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਗਾਂਧੀ ਚੌਕ ਤੋਂ ਢਾਂਗੂ ਰੋਡ ਵੱਲ ਅੰਦਰ ਜਾਣ ਵਾਲੇ ਮਾਰਗ ’ਤੇ ਕਾਫ਼ੀ ਸਮੇਂ ਤੋਂ ਗੰਦਗੀ ਦੇ ਢੇਰ ਲੱਗੇ ਹੋਏ ਹਨ।

ਕੈਂਪਬੈਲ ਰੋਡ ’ਤੇ ਲੱਗੇ ਗੰਦਗੀ ਦੇ ਢੇਰ ਦਿਖਾਉਂਦੇ ਹੋਏ ਸਥਾਨਿਕ ਵਾਸੀ । ਤਸਵੀਰ: ਸੁਮਿਤ 20-09-2026
ਪਠਾਨਕੋਟ, 19 ਸਤੰਬਰ (ਸੁਮਿਤ)-ਰਾਸ਼ਟਰੀ ਕਲਿਆਣਕਾਰੀ ਕੌਂਸਲ ਨੇ ਸ਼ਹਿਰ ਦੀ ਵਿਅਸਤ ਕੈਂਪਬੈਲ ਰੋਡ ’ਤੇ ਲੱਗੇ ਗੰਦਗੀ ਦੇ ਢੇਰਾਂ ਨੂੰ ਲੈ ਕੇ ਨਗਰ ਨਿਗਮ ਪ੍ਰਸ਼ਾਸਨ ਪ੍ਰਤੀ ਰੋਸ ਜ਼ਾਹਰ ਕੀਤਾ ਹੈ। ਕੌਂਸਲ ਦੇ ਅਨੁਸਾਰ ਕਾਲੀ ਮਾਤਾ ਮੰਦਰ ਦੀ ਬੈਂਕ ਸਾਈਡ ਵਾਲੀ ਸੜਕ ਜਿਸ ਨੂੰ ਕੈਂਪਬੈਲ ਰੋਡ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਗਾਂਧੀ ਚੌਕ ਤੋਂ ਢਾਂਗੂ ਰੋਡ ਵੱਲ ਅੰਦਰ ਜਾਣ ਵਾਲੇ ਮਾਰਗ ’ਤੇ ਕਾਫ਼ੀ ਸਮੇਂ ਤੋਂ ਗੰਦਗੀ ਦੇ ਢੇਰ ਲੱਗੇ ਹੋਏ ਹਨ। ਇਹ ਸੜਕ ਦਿਨ ਭਰ ਭਾਰੀ ਆਵਾਜਾਈ ਕਾਰਨ ਵਿਅਸਤ ਰਹਿੰਦੀ ਹੈ। ਕੂੜੇ ਤੋਂ ਆਉਣ ਵਾਲੀ ਤੇਜ਼ ਬਦਬੂ ਕਾਰਨ ਸਥਾਨਿਕ ਲੋਕਾਂ ਤੇ ਰਾਹਗੀਰਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਿਕ ਵਸਨੀਕ ਰਾਕੇਸ਼ ਸ਼ਰਮਾ ਨੇ ਕਿਹਾ ਕਿ ਰਾਤ ਸਮੇਂ ਆਸ-ਪਾਸ ਦੇ ਕੁਝ ਦੁਕਾਨਦਾਰ ਅਤੇ ਲੋਕ ਆਪਣਾ ਵੇਸਟ ਮਟੀਰੀਅਲ ਅਤੇ ਹੋਰ ਕੂੜਾ ਇੱਥੇ ਸੁੱਟ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪੜ੍ਹੇ-ਲਿਖੇ ਸਮਾਜ ਵਿਚ ਜਨਤਕ ਥਾਂ ’ਤੇ ਇਸ ਤਰ੍ਹਾਂ ਗੰਦਗੀ ਫੈਲਾਉਣਾ ਸ਼ਰਮਨਾਕ ਗੱਲ ਹੈ।ਰਾਸ਼ਟਰੀ ਕਲਿਆਣਕਾਰੀ ਕੌਂਸਲ ਨੇ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਥਾਨ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ ਅਤੇ ਖੁੱਲ੍ਹੇ ਵਿਚ ਕੂੜਾ ਸੁੱਟਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਕੌਂਸਲ ਨੇ ਮੰਗ ਕੀਤੀ ਕਿ ਇੱਥੇ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣ ਤਾਂ ਜੋ ਗੰਦਗੀ ਸੁੱਟਣ ਵਾਲਿਆਂ ਦੀ ਪਹਿਚਾਣ ਕਰਕੇ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਸਕੇ। ਕੌਂਸਲ ਨੇ ਨਗਰ ਨਿਗਮ ਪਠਾਨਕੋਟ ਦੇ ਪ੍ਰਸ਼ਾਸਨ ਨੂੰ ਕਿਹਾ ਕਿ ਜੇਕਰ ਸਮੇਂ ਸਿਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਕੌਂਸਲ ਪੰਜਾਬ ਸਰਕਾਰ ਦੇ ਸਥਾਨਿਕ ਸਰਕਾਰਾਂ ਵਿਭਾਗ ਅਤੇ ਸਬੰਧਿਤ ਮੰਤਰਾਲੇ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕਰੇਗੀ। ਇਸ ਮੌਕੇ ਆਸ਼ੀਸ਼ ਮਹਾਜਨ, ਬਿੱਲਾ ਅਤੇ ਹੋਰ ਲੋਕ ਹਾਜਰ ਸਨ।
ਪਿਛਲੀ ਖ਼ਬਰ ਘਰੋਟਾ ਵਿਖੇ ਸੈਂਕੜੇ ਲੋਕਾਂ ਨੇ ਨਮ ਅੱਖਾਂ ਨਾਲ ਕੀਤਾ ਸੈਨਾ ਮੈਡਲ ਵਿਜੇਤਾ ਦੇ ਬਲੀਦਾਨ ਨੂੰ ਨਮਨ ਅਗਲੀ ਖ਼ਬਰ ਬੀ.ਐੱਸ.ਸੀ ਮੈਡੀਕਲ ਦੇ ਨਤੀਜੇ ’ਚ ਜੀ.ਐੱਨ.ਡੀ.ਯੂ ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।