17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਪੰਡਤ ਮੋਹਨ ਲਾਲ ਕਾਲਜ ਫ਼ਾਰ ਗਰਲਜ਼ ਵਿਖੇ ਹਿੰਦੀ ਦਿਵਸ ਮੌਕੇ ਵਿਸ਼ੇਸ਼ ਲੈਕਚਰ ਅਤੇ ਮੁਕਾਬਲੇ ਕਰਵਾਏ

ਫ਼ਤਹਿਗੜ੍ਹ ਚੂੜੀਆਂ, 16 ਸਤੰਬਰ (ਐੱਮ. ਐੱਸ.

ਹਿੰਦੀ ਦਿਵਸ ਮੌਕੇ ਮੁੱਖ ਮਹਿਮਾਨ ਨੂੰ ਸਨਮਾਨਿਤ ਕਰਦੇ ਹੋਏ ਕਾਲਜ ਪ੍ਰਿੰਸੀਪਲ ਅਤੇ ਸਟਾਫ਼। ਤਸਵੀਰ : ਐੱਮ.ਐੱਸ. ਫੁੱਲ 17-09-2026
ਫ਼ਤਹਿਗੜ੍ਹ ਚੂੜੀਆਂ, 16 ਸਤੰਬਰ (ਐੱਮ.ਐੱਸ. ਫੁੱਲ)-ਪੰਡਤ ਮੋਹਨ ਲਾਲ ਐੱਸ.ਡੀ. ਕਾਲਜ ਫਾਰ ਗਰਲਜ਼ ਫ਼ਤਹਿਗੜ੍ਹ ਚੂੜੀਆਂ ਦੇ ਹਿੰਦੀ ਵਿਭਾਗ ਵਲੋਂ ਹਿੰਦੀ ਦਿਵਸ ਮੌਕੇ ‘ਕਵਿਤਾ ਦੀ ਸਿਰਜਣ-ਯਾਤਰਾ : ਅਨੁਭੂਤੀ ਤੋਂ ਅਭਿਵਿਅਕਤੀ ਤੱਕ’ ਵਿਸ਼ੇ ’ਤੇ ਇਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਪ੍ਰੋਗਰਾਮ ਵਿਚ ਡਾ. ਨੀਲਮ ਸੇਠੀ ਵਿਸ਼ੇਸ਼ ਬੁਲਾਰੇ ਵਜੋਂ ਸ਼ਾਮਲ ਹੋਏ। ਡਾ. ਨੀਲਮ ਸੇਠੀ ਨੇ ਵਿਦਿਆਰਥਣਾਂ ਨੂੰ ਕਵਿਤਾ ਦੀ ਸਿਰਜਣਾ ਪ੍ਰਕਿਰਿਆ, ਰਚਨਾਤਮਕਤਾ ਅਤੇ ਅਨੁਭਵਾਂ ਨੂੰ ਪ੍ਰਭਾਵਸ਼ਾਲੀ ਅਭਿਵਿਅਕਤੀ ਵਿਚ ਬਦਲਣ ਦੀ ਪ੍ਰਕਿਰਿਆ ਤੋਂ ਜਾਣੂ ਕਰਵਾਇਆ। ਇਸ ਮੌਕੇ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਨਾਂ ਵਿਚੋਂ ਸੁਲੇਖ ਮੁਕਾਬਲੇ ਵਿਚ ਬੀ.ਐੱਸ.ਸੀ. ਦੀ ਵਿਦਿਆਰਥਣ ਨੈਨਾ ਸ਼ਰਮਾ ਨੇ ਪਹਿਲਾ, ਬੀ.ਸੀ.ਏ. ਪਹਿਲੇ ਸਾਲ ਦੀ ਸ਼ਿਵਾਨੀ ਨੇ ਦੂਜਾ ਅਤੇ ਅਸ਼ਵਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਮਾਚਾਰ ਵਾਚਨ ਮੁਕਾਬਲੇ ’ਚ ਬੀ.ਕਾਮ. ਦੀਆਂ ਪਲਕਪ੍ਰੀਤ, ਖੁਸ਼ਵੀਨ ਅਤੇ ਮਨਪ੍ਰੀਤ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸਲੋਗਨ ਲੇਖਣ ਮੁਕਾਬਲੇ ’ਚ ਬੀ.ਏ. ਦੀਆਂ ਸਿਮਰਨਦੀਪ, ਹਰਪ੍ਰੀਤ ਅਤੇ ਅਮਨਦੀਪ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਹਸਤਾਖਰ ਅਤੇ ਪ੍ਰਸ਼ਨੋਤਰੀ ਮੁਕਾਬਲੇ ’ਚ ਹਰਪ੍ਰੀਤ ਕੌਰ ਅਤੇ ਕਸ਼ਿਸ਼ ਸ਼ਰਮਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਮ੍ਰਿਣਾਲ ਗੁਪਤਾ ਨੇ ਕਿਹਾ ਕੇ ਹਿੰਦੀ ਹਫ਼ਤੇ ਦੌਰਾਨ ਕਰਵਾਈਆਂ ਗਈਆਂ ਇਨ੍ਹਾਂ ਵੱਖ-ਵੱਖ ਗਤੀਵਿਧੀਆਂ ਦਾ ਉਦੇਸ਼ ਵਿਦਿਆਰਥਣਾਂ ਵਿਚ ਹਿੰਦੀ ਭਾਸ਼ਾ ਪ੍ਰਤੀ ਰੁਚੀ, ਰਚਨਾਤਮਕਤਾ, ਅਭਿਵਿਅਕਤੀ-ਕੌਸ਼ਲ ਅਤੇ ਸਾਹਿਤਕ ਚੇਤਨਾ ਦਾ ਵਿਕਾਸ ਕਰਨਾ ਸੀ। ਉਨ੍ਹਾਂ ਵਲੋਂ ਹਿੰਦੀ ਵਿਭਾਗ ਦੇ ਡਾ .ਰਸ਼ਮੀ ਸ਼ਰਮਾ ਵਲੋਂ ਕਰਵਾਏ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਤੇ ਜੇਤੂ ਵਿਦਿਆਰਥਣਾਂ ਨੂੰ ਇਨਾਮ ਦਿੱਤੇ ਗਏ ਅਤੇੇ ਮੁੱਖ ਮਹਿਮਾਨ ਡਾ. ਨੀਲਮ ਸੇਠੀ ਨੂੰ ਕਾਲਜ ਵਲੋਂ ਯਾਦਗਿਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਪਿੰਡ ਮੁਰਾਦਪੁਰ ਤੋਂ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੇ ਪਰਿਵਾਰ ’ਚ ਹੋਇਆ ਵਾਧਾ ਅਗਲੀ ਖ਼ਬਰ ਸੁਲਤਾਨਪੁਰ ਲੋਧੀ ਤੋਂ ਆਉਣ ਵਾਲੇ ਨਗਰ ਕੀਰਤਨ ਦਾ ਅੱਚਲ ਸਾਹਿਬ ਵਿਖੇ ਕੀਤਾ ਜਾਵੇਗਾ ਭਰਵਾਂ ਸਵਾਗਤ : ਸੁਖਮਨੀ ਸਾਹਿਬ ਸੇਵਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।