13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਅਮਰੀਕ ਸਿੰਘ ਬਾਲੇਵਾਲ, ਤਜਿੰਦਰ ਸਿੰਘ ਭਾਗੋਵਾਲ, ਕੁਲਦੀਪ ਸਿੰਘ ਕੋਟ ਮਜਲਿਸ, ਸਤਨਾਮ ਸਿੰਘ ਜੇ.ਈ., ਹਰਜੀਤ ਸਿੰਘ ਹਰਸ਼ੀਆਂ। ਅਕਾਲੀ ਦਲ ਬਾਦਲ ਨੇ ਜਨਰਲ ਕੌਂਸਲ ਮੈਂਬਰਾਂ ਦੀਆਂ ਨਿਯੁਕਤੀਆਂ ਕੀਤੀਆਂ

ਕਿਲ੍ਹਾ ਲਾਲ ਸਿੰਘ, 11 ਸਤੰਬਰ (ਬਲਬੀਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਪਾਰਟੀ ਦੇ ਜਨਰਲ ਕੌਂਸਲ ਮੈਂਬਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਜਥੇਦਾਰ ਅਮਰੀਕ ਸਿੰਘ ਬਾਲੇਵਾਲ, ਤਜਿੰਦਰ ਸਿੰਘ ਕਾਹਲੋਂ ਭਾਗੋਵਾਲ, ਕੁਲਦੀਪ ਸਿੰਘ ਕੋਟ ਮਜਲਸ, ਸਤਨਾਮ ਸਿੰਘ ਜੇ.

ਅਜੀਤ ਡੈਸਕ 13-09-2026
ਕਿਲ੍ਹਾ ਲਾਲ ਸਿੰਘ, 11 ਸਤੰਬਰ (ਬਲਬੀਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਪਾਰਟੀ ਦੇ ਜਨਰਲ ਕੌਂਸਲ ਮੈਂਬਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਜਥੇਦਾਰ ਅਮਰੀਕ ਸਿੰਘ ਬਾਲੇਵਾਲ, ਤਜਿੰਦਰ ਸਿੰਘ ਕਾਹਲੋਂ ਭਾਗੋਵਾਲ, ਕੁਲਦੀਪ ਸਿੰਘ ਕੋਟ ਮਜਲਸ, ਸਤਨਾਮ ਸਿੰਘ ਜੇ.ਈ. ਬੁਰਜ ਅਰਾਈਆਂ, ਅਤੇ ਹਰਜੀਤ ਸਿੰਘ ਹਰਸ਼ੀਆਂ ਨੂੰ ਜਨਰਲ ਕੌਂਸਲ ਮੈਂਬਰ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ’ਤੇ ਸਾਰੇ ਹੀ ਇਨ੍ਹਾਂ ਅਕਾਲੀ ਆਗੂਆਂ ਨੇ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਇੰਚਾਰਜ ਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਸਾ. ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਜੋ ਸਾਡੇ ਉੱਪਰ ਵਿਸ਼ਵਾਸ ਕਰਕੇ ਸਾਨੂੰ ਇਹ ਜਿੰਮੇਵਾਰੀ ਸੌਂਪੀ ਹੈ ਉਸ ਨੂੰ ਪੂਰੀ ਤਨ ਦੇਹੀ ਨਾਲ ਨਿਭਾਇਆ ਜਾਵੇਗਾ ਤੇ 2027 ਵਿਚ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਲਖਬੀਰ ਸਿੰਘ ਲੋਧੀ ਨੰਗਲ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਵਿਚ ਭੇਜਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾਂ ਹੀ ਪਾਰਟੀ ਵਲੋਂ ਲਗਾਈ ਗਈ ਹਰ ਜਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਹੈ।
ਪਿਛਲੀ ਖ਼ਬਰ ਬਲਵਿੰਦਰ ਸਿੰਘ ਫ਼ੌਜੀ ਭਾਗੋਵਾਲ ਦੇ ਗ੍ਰਹਿ ਵਿਖੇ ਜੁਗਰਾਜ ਸਿੰਘ ਲਾਲੇ ਨੰਗਲ ਵਲੋਂ ਬੈਠਕ ਅਗਲੀ ਖ਼ਬਰ ਕੋਟਾਂ ਕਾਲਜ ਵਿਖੇ 19 ਪੰਜਾਬ ਬਟਾਲੀਅਨ ਦੇ ਐੱਨ. ਸੀ. ਸੀ. ਕੈਡਿਟਸ ਦੀ ਚੋਣ ਪ੍ਰਕਿਰਿਆ ਸੰਪੰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।