12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਰਸੂਲਪੁਰ ਬੇਟ ਵਿਖੇ ਅਕੈਡਮੀ ਦੀ ਬੱਸ ਤੇ ਮੋਟਰਸਾਈਕਲ ਦੀ ਟੱਕਰ ’ਚ ਵਿਦਿਆਰਥੀ ਜ਼ਖ਼ਮੀ

ਗੁਰਦਾਸਪੁਰ, 11 ਸਤੰਬਰ (ਅਸ਼ੋਕ ਸ਼ਰਮਾ)-ਪੁਲਿਸ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਰਸੂਲਪੁਰ ਬੇਟ ਵਿਖੇ ਸਵੇਰੇ ਮੋਟਰਸਾਈਕਲ ਤੇ ਅਕੈਡਮੀ ਦੀ ਬੱਸ ਦੀ ਟੱਕਰ ਦੌਰਾਨ ਇਕ ਵਿਦਿਆਰਥੀ ਗੰਭੀਰ ਰੂਪ ’ਚ ਜ਼ਖ਼ਮ ਹੋ ਗਿਆ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਿੰਸ ਸੰਧੂ ਪੁੱਤਰ ਕਸ਼ਮੀਰ ਸਿੰਘ ਸੰਧੂ ਵਾਸੀ ਦਲੇਰਪੁਰ ਖੇੜਾ ਆਪਣੇ ਮੋਟਰਸਾਈਕਲ ਨੰਬਰ ਪੀ.

ਪਿੰਡ ਰਸੂਲਪੁਰ ਬੇਟ ਵਿਖੇ ਬੱਸ ਨਾਲ ਹੋਈ ਟੱਕਰ ’ਚ ਨੁਕਸਾਨਿਆ ਮੋਟਰਸਾਈਕਲ। ਤਸਵੀਰ: ਅਸ਼ੋਕ ਸ਼ਰਮਾ 12-09-2026
ਗੁਰਦਾਸਪੁਰ, 11 ਸਤੰਬਰ (ਅਸ਼ੋਕ ਸ਼ਰਮਾ)-ਪੁਲਿਸ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਰਸੂਲਪੁਰ ਬੇਟ ਵਿਖੇ ਸਵੇਰੇ ਮੋਟਰਸਾਈਕਲ ਤੇ ਅਕੈਡਮੀ ਦੀ ਬੱਸ ਦੀ ਟੱਕਰ ਦੌਰਾਨ ਇਕ ਵਿਦਿਆਰਥੀ ਗੰਭੀਰ ਰੂਪ ’ਚ ਜ਼ਖ਼ਮ ਹੋ ਗਿਆ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਿੰਸ ਸੰਧੂ ਪੁੱਤਰ ਕਸ਼ਮੀਰ ਸਿੰਘ ਸੰਧੂ ਵਾਸੀ ਦਲੇਰਪੁਰ ਖੇੜਾ ਆਪਣੇ ਮੋਟਰਸਾਈਕਲ ਨੰਬਰ ਪੀ.ਬੀ.06.ਈ.2494 ਰਾਹੀਂ ਪੁਰਾਣਾ ਸ਼ਾਲਾ ਵਿਖੇ ਸਕੂਲ ਜਾ ਰਿਹਾ ਸੀ ਕਿ ਜਦੋਂ ਉਹ ਰਸੂਲਪੁਰ ਬੇਟ ਨੇੜੇ ਪੁੱਜਾ ਤਾਂ ਇਕ ਤੇਜ ਰਫਤਾਰ ਅਕੈਡਮੀ ਦੀ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਸਿੱਟੇ ਵਜੋਂ ਉਹ ਗੰਭੀਰ ਜ਼ਖ਼ਮਮੀ ਹੋ ਗਿਆ। ਜਿਸ ਨੂੰ ਲੋਕਾਂ ਨੇ ਪੁਰਾਣਾ ਸ਼ਾਲਾ ਦੇ ਇਕ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਗੁਰਦਾਸਪੁਰ ਰੈਫਰ ਕਰ ਦਿੱਤਾ। ਇਸ ਸਬੰਧੀ ਏ.ਐਸ.ਆਈ ਵਿਜੇ ਕੁਮਾਰ ਨੇ ਦੱਸਿਆ ਕਿ ਜ਼ਖ਼ਮੀ ਗੁਰਦਾਸਪੁਰ ਦੇ ਨਿੱਜੀ ਹਸਪਤਾਲ ਵਿਖੇ ਜੇਰੇ ਇਲਾਜ ਹੈ ਜਿਥੇ ਉਸ ਨੂੰ ਆਈ.ਸੀ.ਯੂ ਵਿਚ ਰੱਖਿਆ ਗਿਆ ਹੈ ਜੋ ਪੁਲਿਸ ਨੂੰ ਬਿਆਨ ਦੇਣ ਤੋਂ ਅਸਮਰਥ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਨੇ ਅਜੇ ਕੋਈ ਬਿਆਨ ਨਹੀਂ ਦਿੱਤਾ ਤੇ ਜਦੋਂ ਪ੍ਰਿੰਸ ਨੂੰ ਹੋਸ਼ ਆਵੇਗਾ ਤਾਂ ਉਸ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ 26 ਦੀ ਮੋਗਾ ਰੈਲੀ ਨੂੰ ਲੈ ਕੇ ਇਫਟੂ ਵਲੋਂ ਮੀਟਿੰਗ ਅਗਲੀ ਖ਼ਬਰ ਦਿਹਾਤੀ ਖੇਤਰ ’ਚ ਬੈਂਕਾਂ ਦੀ ਹੜਤਾਲ ਕਾਰਨ ਖਪਤਕਾਰ ਡਾਢੇ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।