09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਦੇਸ਼ ਸੇਵਾ ਦੇ ਜਜ਼ਬੇ ਨੇ ਦੀਕਸ਼ਾ ਨੂੰ ਬਣਾਇਆ ਲੈਫਟੀਨੈਂਟ

ਪਠਾਨਕੋਟ, 8 ਸਤੰਬਰ (ਸੰਧੂ)-‘ਪਠਾਨਕੋਟ ਦੇ ਸਰਾਈਂ ਮੁਹੱਲਾ ਵਾਸੀ 23 ਸਾਲਾ ਦੀਕਸ਼ਾ ਨੇ ਬਚਪਨ ’ਚ ਦੇਖਿਆ ਫੌਜ ਵਿਚ ਅਫਸਰ ਬਣ ਕੇ ਦੇਸ਼ ਸੇਵਾ ਕਰਨ ਦਾ ਸੁਪਨਾ ਸਾਕਾਰ ਕੀਤਾ ਹੈ । ਓ.

ਅਜੀਤ ਡੈਸਕ 09-09-2026
ਪਠਾਨਕੋਟ, 8 ਸਤੰਬਰ (ਸੰਧੂ)-‘ਪਠਾਨਕੋਟ ਦੇ ਸਰਾਈਂ ਮੁਹੱਲਾ ਵਾਸੀ 23 ਸਾਲਾ ਦੀਕਸ਼ਾ ਨੇ ਬਚਪਨ ’ਚ ਦੇਖਿਆ ਫੌਜ ਵਿਚ ਅਫਸਰ ਬਣ ਕੇ ਦੇਸ਼ ਸੇਵਾ ਕਰਨ ਦਾ ਸੁਪਨਾ ਸਾਕਾਰ ਕੀਤਾ ਹੈ । ਓ.ਟੀ.ਏ. ਚੇਨਈ ਤੋਂ ਸਖ਼ਤ ਟ੍ਰੇਨਿੰਗ ਉਪਰੰਤ 5 ਸਤੰਬਰ ਨੂੰ ਪਾਸਿੰਗ ਆਊਟ ਹੋਈ ਲੈਫਟੀਨੈਂਟ ਦੀਕਸ਼ਾ ਦੀ ਨਿਯੁਕਤੀ ਆਰਡਨੈਂਸ ਗਰੁੱਪ ਵਿਚ ਹੋਈ ਹੈ । ਇਸ ਉਪਲੱਬਧੀ ’ਤੇ ਸ਼ਹੀਦ ਸਿਪਾਹੀ ਮੱਖਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਤੇ ਸਕੂਲ ਵਲੋਂ ਪ੍ਰਿੰਸੀਪਲ ਮੀਨਮ ਸ਼ਿਖਾ ਅਤੇ ਪ੍ਰੀਸ਼ਦ ਦੇ ਪ੍ਰਧਾਨ ਕਰਨਲ ਸਾਗਰ ਸਿੰਘ ਸਲਾਰੀਆ ਦੀ ਸਾਂਝੀ ਪ੍ਰਧਾਨਗੀ ਹੇਠ ਸਨਮਾਨ ਸਮਾਗਮ ਕਰਵਾਇਆ ਗਿਆ । ਇਸ ਮੌਕੇ ਲੈਫਟੀਨੈਂਟ ਦੀਕਸ਼ਾ ਨੂੰ ‘ਪ੍ਰਾਈਡ ਆਫ ਪੰਜਾਬ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ । ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਲੈਫਟੀਨੈਂਟ ਦੀਕਸ਼ਾ ਨੇ ਕਿਹਾ ਕਿ ਇਸ ਮੁਕਾਮ ਤੱਕ ਪਹੁੰਚਣ ਵਿਚ ਉਸ ਦੇ ਮਾਤਾ-ਪਿਤਾ ਤੇ ਅਧਿਆਪਕਾਂ ਦਾ ਵੱਡਾ ਯੋਗਦਾਨ ਹੈ। ਉਸ ਨੇ ਦੱਸਿਆ ਕਿ ਉਸ ਨੇ ਪੰਜਵੇਂ ਯਤਨ ਵਿਚ ਸੀ.ਡੀ.ਐਸ. ਦੀ ਪ੍ਰੀਖਿਆ ਪਾਸ ਕੀਤੀ । ਦੀਕਸ਼ਾ ਨੇ ਨਰਸਰੀ ਤੋਂ 10ਵੀਂ ਤੱਕ ਦੀ ਪੜ੍ਹਾਈ ਕ੍ਰਾਈਸਟ ਦਾ ਕਿੰਗ ਕਾਨਵੈਂਟ ਸਕੂਲ ਸੁਜਾਨਪੁਰ, 12ਵੀਂ ਐਮ.ਡੀ.ਕੇ. ਪਬਲਿਕ ਸਕੂਲ ਅਤੇ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ । ਇਸ ਮੌਕੇ ਦੀਕਸ਼ਾ ਦੇ ਪਿਤਾ ਪਵਨ ਕੁਮਾਰ ਤੇ ਮਾਤਾ ਇੰਦੂ, ਪ੍ਰੀਸ਼ਦ ਦੇ ਜਰਨਲ ਸਕੱਤਰ ਕੁੰਵਰ ਰਵਿੰਦਰ ਵਿੱਕੀ, ਇੰਡੀਅਨ ਐਕਸ ਸਰਵਿਸਮੈਨ ਲੀਗ ਪੰਜਾਬ ਤੇ ਚੰਡੀਗੜ੍ਹ ਦੇ ਉਪ ਪ੍ਰਧਾਨ ਕੈਪਟਨ ਫਕੀਰ ਸਿੰਘ, ਸ਼ਹੀਦ ਸਿਪਾਹੀ ਮੱਖਣ ਸਿੰਘ ਦੇ ਪਿਤਾ ਹੰਸ ਰਾਜ, ਵਰਿੰਦਰ ਸਿੰਘ, ਸੂਬੇਦਾਰ ਮੇਜਰ ਅਵਤਾਰ ਸੈਣੀ, ਸੂਬੇਦਾਰ ਅੰਮ੍ਰਿਤ ਲਾਲ, ਲੈਕਚਰਾਰ ਰਾਕੇਸ਼ ਪਠਾਨੀਆ, ਨੀਰਜ ਕੁਮਾਰ, ਮਨੋਜ ਕੁਮਾਰ, ਰਾਜੀਵ ਕੁਮਾਰ, ਬ੍ਰਿਜ ਰਾਜ, ਮੈਡਮ ਪਵਨ ਜੋਤੀ, ਰਚਨਾ, ਚੰਦਰਕਲਾ ਆਦਿ ਹਾਜ਼ਰ ਸਨ । ਮੰਚ ਸੰਚਾਲਨ ਲੈਕਚਰਾਰ ਰਾਕੇਸ਼ ਪਠਾਨੀਆ ਨੇ ਕੀਤਾ ।
ਪਿਛਲੀ ਖ਼ਬਰ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਮੁਕੰਮਲ ਹੜਤਾਲ ਅਗਲੀ ਖ਼ਬਰ ਪਠਾਨਕੋਟ ਪੁਲਿਸ ਵਲੋਂ ਹੈਰੋਇਨ ਸਮੇਤ 4 ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।