07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਗੁੱਡਵਿਲ ਸਕੂਲ ’ਚ ਅਧਿਆਪਕ ਦਿਵਸ ’ਤੇ ਵਿਚਾਰ ਗੋਸ਼ਟੀ ਪ੍ਰੋਗਰਾਮ ਕਰਵਾਇਆ

ਬਟਾਲਾ, 5 ਸਤੰਬਰ (ਸਤਿੰਦਰ ਸਿੰਘ)-ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਦੀ ਡਾ. ਰਬਿੰਦਰ ਨਾਥ ਟੈਗੋਰ ਸਾਹਿਤਕ ਕਲੱਬ ਵਲੋਂ ਦੇਸ਼ ਦੇ ਨਿਰਮਾਤਾ ਅਧਿਆਪਕਾਂ ਨੂੰ ਸਮਰਪਿਤ ਅਧਿਆਪਕ ਦਿਵਸ ’ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ।

ਅਜੀਤ ਡੈਸਕ 06-09-2026
ਬਟਾਲਾ, 5 ਸਤੰਬਰ (ਸਤਿੰਦਰ ਸਿੰਘ)-ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਦੀ ਡਾ. ਰਬਿੰਦਰ ਨਾਥ ਟੈਗੋਰ ਸਾਹਿਤਕ ਕਲੱਬ ਵਲੋਂ ਦੇਸ਼ ਦੇ ਨਿਰਮਾਤਾ ਅਧਿਆਪਕਾਂ ਨੂੰ ਸਮਰਪਿਤ ਅਧਿਆਪਕ ਦਿਵਸ ’ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ। ਇੰਚਾਰਜ ਸੀਨੀਅਰ ਅਧਿਆਪਕ ਸ: ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਦਿਨ ਨੂੰ ਡਾ. ਰਾਧਾ ਕ੍ਰਿਸ਼ਨਨ ਸਰਵਪੱਲੀ ਦੇ ਜਨਮ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸਕੂਲ ਦੀ ਕਲੱਬ ਵਲੋਂ ਇੰਟਰ ਹਾਊਸ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਸ ’ਚ ਵਿਸ਼ੇਸ਼ ਪ੍ਰੋਗਰਾਮ ‘ਕਿਹੋ ਜਿਹਾ ਹੋਵੇ ਅਧਿਆਪਕ ਮੇਰਾ’ ਇਸ ਵਿਸ਼ੇ ’ਤੇ ਇੰਟਰ ਹਾਊਸ ਵਿਚਾਰ ਚਰਚਾ ਜਿਸ ਸਾਹਿਬਜ਼ਾਦਾ ਜੋਰਾਵਾਰ ਸਿੰਘ ਦੀ ਹਰਸਿਮਰਨਪ੍ਰੀਤ ਕੌਰ 8ਵੀਂ ਬੀ. ਦੇ ਵਿਚਾਰ ਸਭ ਤੋਂ ਉੱਤਮ ਰਹੇ। ਇਸ ਮੌਕੇ ਕਵਿਤਾ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿਚ ਸਾਹਿਬਜ਼ਾਦਾ ਫ਼ਤਹਿ ਸਿੰਘ ਦੀ ਰਾਜਵਿੰਦਰ ਕੌਰ 9ਵੀਂ ਜਮਾਤ ਨੇ ‘ਕਿਹੋ ਜਿਹਾ ਹੋਵੇ ਮੇਰਾ ਅਧਿਆਪਕ’ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪ੍ਰਾਇਮਰੀ ਜੂਨੀਅਰ ਤੇ ਸੀਨੀਅਰ ਗਰੁੱਪ ਦੇ ਗ੍ਰੀਟਿੰਗ ਕਾਰਡ ਮੁਕਾਬਲੇ ਵੀ ਕਰਵਾਏ ਗਏ। ਪ੍ਰਾਇਮਰੀ ਵਿੰਗ ਦੇ ਨਰਸਰੀ ਦੇ ਗੁਰਸ਼ਬਦ ਸਿੰਘ, ਜੂਨੀਅਰ ਗਰੁੱਪ ਦੇ 5ਵੀਂ ਦੀ ਲੇਸ਼ਮੀ ਸੀਨੀਅਰ ਵਿੰਗ ਦੇ ਗ੍ਰੀਟਿੰਗ ਪਹਿਲੇ ਸਥਾਨ ’ਤੇ ਆਏ। ਚੇਅਰਮੈਨ ਗੁਰਦਿਆਲ ਸਿੰਘ ਨੇ ਅਧਿਆਪਕ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਆਪਣੇ ਸੰਦੇਸ਼ ਵਿਚ ਕਿਹਾ ਕਿ ਅਧਿਆਪਕ ਮੁੱਖ ਤੌਰ ’ਤੇ ਸਿੱਖਿਆ ਨੂੰ ਸਮਰਪਿਤ ਆਪਣੇ ਵਿਸ਼ੇ ਵਿਚ ਪ੍ਰਪੱਕ, ਅਨੁਸ਼ਾਸਨਿਕ ਤੇ ਵਿਦਿਆਰਥੀਆਂ ਨਾਲ ਭੇਦ-ਭਾਵ ਨਾ ਕਰਨ ਵਾਲਾ ਹੋਵੇ। ਡਾਇਰੈਕਟਰ ਪ੍ਰਿੰਸੀਪਲ ਜਸਬਿੰਦਰ ਕੌਰ ਨੇ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਪ੍ਰੋਗਰਾਮ ਦਾ ਸੰਚਾਲਨ ਹਰਪ੍ਰੀਤ ਸਿੰਘ ਨੇ ਨਿਭਾਇਆ। ਇਸ ਮੌਕੇ ਸਮੂਹ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਆਰ. ਡੀ. ਖੋਸਲਾ ਸਕੂਲ ਵਿਖੇ ਅਧਿਆਪਕ ਦਿਵਸ ਉਤਸ਼ਾਹ ਤੇ ਮਾਣਮੱਤੇ ਮਾਹੌਲ ’ਚ ਮਨਾਇਆ ਅਗਲੀ ਖ਼ਬਰ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਡੇਰਾ ਪਠਾਣਾ ਵਿਖੇ ਅਧਿਆਪਕ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।