05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਨਗਰ ਕੀਰਤਨ ਦਾ ਹਲਕਾ ਸ੍ਰੀ ਹਰਿਗੋਬਿੰਦਪੁਰ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਜਾਵੇਗਾ - ਚੇਅਰਮੈਨ ਡਾ. ਕੇ.ਜੇ. ਸਿੰਘ

ਅੱਚਲ ਸਾਹਿਬ, 4 ਸਤੰਬਰ (ਗੁਰਚਰਨ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਬਟਾਲਾ ਤੱਕ ਸਜਾਏ ਜਾ ਰਹੇ ਨਗਰ ਕੀਰਤਨ ਦਾ ਬਟਾਲਾ-ਮਹਿਤਾ ਰੋਡ ਹਲਕਾ ਸ੍ਰੀ ਹਰਗੋਬਿੰਦਪੁਰ ਦੀ ਹਦੂਦ ਅੰਦਰ ਪਹੁੰਚਣ ’ਤੇ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਆਮ ਆਦਮੀ ਪਾਰਟੀ ਆਗੂ ਤੇ ਉਪ ਚੇਅਰਮੈਨ ਡਾ.

ਅਜੀਤ ਡੈਸਕ 05-09-2026
ਅੱਚਲ ਸਾਹਿਬ, 4 ਸਤੰਬਰ (ਗੁਰਚਰਨ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਬਟਾਲਾ ਤੱਕ ਸਜਾਏ ਜਾ ਰਹੇ ਨਗਰ ਕੀਰਤਨ ਦਾ ਬਟਾਲਾ-ਮਹਿਤਾ ਰੋਡ ਹਲਕਾ ਸ੍ਰੀ ਹਰਗੋਬਿੰਦਪੁਰ ਦੀ ਹਦੂਦ ਅੰਦਰ ਪਹੁੰਚਣ ’ਤੇ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਆਮ ਆਦਮੀ ਪਾਰਟੀ ਆਗੂ ਤੇ ਉਪ ਚੇਅਰਮੈਨ ਡਾ. ਕਮਲਜੀਤ ਸਿੰਘ ਕੇ.ਜੇ. ਨੇ ਕਿਹਾ ਕਿ ਮਹਾਨ ਨਗਰ ਕੀਰਤਨ ਦਾ 17 ਸਤੰਬਰ ਨੂੰ ਅੱਡਾ ਅੱਚਲ ਸਾਹਿਬ ਵਿਖੇ ਨਿੱਘਾ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ ਨਗਰ ਕੀਰਤਨ ਦੋ ਰੋਜ਼ਾ ਹੋਣ ਕਾਰਨ ਸਮੇਂ ਸਿਰ ਹੀ ਪਹੁੰਚ ਜਾਵੇਗਾ। ਪ੍ਰਬੰਧਕਾਂ ਵਲੋਂ ਦੱਸਿਆ ਗਿਆ ਹੈ ਕਿ ਦੂਸਰੇ ਪੜ੍ਹਾਅ ਦਾ ਨਗਰ ਕੀਰਤਨ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਤੋਂ 17 ਸਤੰਬਰ ਨੂੰ ਸਵੇਰੇ ਆਰੰਭ ਹੋਵੇਗਾ, ਜੋ ਸਠਿਆਲਾ, ਗੱਗੜਭਾਣਾ, ਚੌਕ ਮਹਿਤਾ ਤੋਂ ਹੁੰਦਾ ਹੋਇਆ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਹਦੂਦ ਪਿੰਡ ਆਦੋਵਾਲੀ ਕੋਲ ਨਵੇਂ ਬਣ ਰਹੇ ਟੋਲ ਪਲਾਜੇ ਕੋਲ ਪਹੁੰਚਣ ’ਤੇ ਪ੍ਰਸ਼ਾਸਨ ਤੇ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ।
ਪਿਛਲੀ ਖ਼ਬਰ ਜਨਮ ਅਸ਼ਟਮੀ ਮੌਕੇ ਡਾ. ਐੱਮ.ਆਰ.ਐੱਸ. ਭੱਲਾ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਵਿਧਾਇਕ ਰੰਧਾਵਾ ਨੇ ਧਿਆਨਪੁਰ ਬੱਸ ਯਾਤਰਾ ਕੀਤੀ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।