ਹਾਦਸੇ ਦੀ ਉਡੀਕ ’ਚ ਸਿੱਧਵਾਂ-ਧਾਰੀਵਾਲ ਰੋਡ ’ਤੇ ਖੜ੍ਹਾ ਸੁੱਕਾ ਰੁੱਖ ਸੜਕ ਵਿਚਕਾਰ ਝੁਕਿਆ ਹੋਇਆ ਕਿਸੇ ਵੇਲੇ ਡਿੱਗ ਸਕਦਾ
ਗੁਰਦਾਸਪੁਰ, 1 ਸਤੰਬਰ (ਚੱਕਰਾਜਾ)-ਡਿਫੈਂਸ ਰੋਡ ਵਜੋਂ ਜਾਣੀ ਜਾਂਦੀ ਸਿੱਧਵਾਂ-ਧਾਰੀਵਾਲ ਰੋਡ ’ਤੇ ਪਿੰਡ ਅਲਾਵਲਪੁਰ ਨੇੜੇ ਸੜਕ ਕਿਨਾਰੇ ਖੜ੍ਹਾ ਸੁੱਕਾ ਰੁੱਖ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਿਹਾ ਹੈ। ਰੁੱਖ ਦਾ ਵੱਡਾ ਹਿੱਸਾ ਸੜਕ ਵੱਲ ਪੂਰੀ ਤਰ੍ਹਾਂ ਝੁਕਿਆ ਹੈ ਤੇ ਕਿਸੇ ਵੀ ਸਮੇਂ ਤੇਜ਼ ਹਵਾ ਜਾਂ ਮੀਂਹ ਦੌਰਾਨ ਇਹ ਸੜਕ ’ਤੇ ਡਿੱਗ ਸਕਦਾ ਹੈ।
ਅਜੀਤ ਡੈਸਕ
02-09-2026