30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਪਿੰਡ ਚੂਹੜਚੱਕ ਵਿਖੇ ਸਿਲਾਈ ਸੈਂਟਰ ਦਾ ਉਦਘਾਟਨ

ਬਹਿਰਾਮਪੁਰ, 29 ਅਗਸਤ (ਬਲਬੀਰ ਸਿੰਘ ਕੋਲਾ)-ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਦੇ ਉਦੇਸ਼ ਨਾਲ ਆਦਰਸ਼ ਸੋਸ਼ਲ ਵੈਲਫੇਅਰ ਤੇ ਐਜੂਕੇਸ਼ਨਲ ਸੁਸਾਇਟੀ ਗੁਰਦਾਸਪੁਰ ਵਲੋਂ ਪਿੰਡ ਚੂਹੜਚੱਕ ਵਿਖੇ ਸਿਲਾਈ ਸੈਂਟਰ ਖੋਲ੍ਹਿਆ ਗਿਆ। ਜਿਸ ਦਾ ਉਦਘਾਟਨ ਮੁੱਖ ਮਹਿਮਾਨ ਗੁਰਿੰਦਰ ਸਿੰਘ ਗਜਨੀਪੁਰ ਵਲੋਂ ਕੀਤਾ ਗਿਆ।

ਅਜੀਤ ਡੈਸਕ 30-08-2026
ਬਹਿਰਾਮਪੁਰ, 29 ਅਗਸਤ (ਬਲਬੀਰ ਸਿੰਘ ਕੋਲਾ)-ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਦੇ ਉਦੇਸ਼ ਨਾਲ ਆਦਰਸ਼ ਸੋਸ਼ਲ ਵੈਲਫੇਅਰ ਤੇ ਐਜੂਕੇਸ਼ਨਲ ਸੁਸਾਇਟੀ ਗੁਰਦਾਸਪੁਰ ਵਲੋਂ ਪਿੰਡ ਚੂਹੜਚੱਕ ਵਿਖੇ ਸਿਲਾਈ ਸੈਂਟਰ ਖੋਲ੍ਹਿਆ ਗਿਆ। ਜਿਸ ਦਾ ਉਦਘਾਟਨ ਮੁੱਖ ਮਹਿਮਾਨ ਗੁਰਿੰਦਰ ਸਿੰਘ ਗਜਨੀਪੁਰ ਵਲੋਂ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਸਿਲਾਈ ਸੈਂਟਰ ਵਿਚ ਲੜਕੀਆਂ ਨੂੰ 6 ਮਹੀਨੇ ਦਾ ਮੁਫ਼ਤ ਸਿਲਾਈ ਤੇ ਕਢਾਈ ਕੋਰਸ ਕਰਵਾਇਆ ਜਾਵੇਗਾ। ਟਰੇਨਿੰਗ ਪੂਰੀ ਹੋਣ ’ਤੇ ਹਰੇਕ ਲੜਕੀ ਨੂੰ ਸਰਟੀਫਿਕੇਟ ਤੇ ਮੁਫ਼ਤ ਸਿਲਾਈ ਮਸ਼ੀਨ ਦਿੱਤੀ ਜਾਵੇਗੀ। ਇਸ ਮੌਕੇ ਸੁਸਾਇਟੀ ਦੇ ਕੋਆਰਡੀਨੇਟਰ ਇੰਦਰਜੀਤ ਕੌਰ ਨੇ ਦੱਸਿਆ ਕਿ ਸੁਸਾਇਟੀ ਵਲੋਂ ਹੁਣ ਤੱਕ 9 ਸਿਲਾਈ ਸੈਂਟਰ ਸਫਲਤਾ ਪੂਰਵਕ ਚਲਾਏ ਜਾ ਚੁੱਕੇ ਹਨ ਤੇ 200 ਤੋਂ ਵੱਥ ਲੜਕੀਆਂ ਨੂੰ ਸਰਟੀਫਿਕੇਟ ਤੇ ਮਸ਼ੀਨਾਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਮੌਕੇ ਮਾਤਾ ਸਵਿਤਰੀ ਬਾਈਂ ਫੂਲੇ ਐਜੂਕੇਸ਼ਨ ਸੁਸਾਇਟੀ ਦੇ ਚੇਅਰਮੈਨ ਦਰਸ਼ਨ ਲਾਲ ਪਾਠੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਚੇਅਰਪਰਸਨ ਮੈਡਮ ਰੀਨਾ ਸਰਪਾਲ, ਪ੍ਰਧਾਨ ਸਤਨਾਮ ਸਿੰਘ, ਸਿਲਾਈ ਟੀਚਰ ਮੈਡਮ ਦੀਕਸ਼ਾ ਭਾਰਤੀ, ਅੰਜਲੀ ਸ਼ਰਮਾ, ਕਰਨੈਲ ਸਿੰਘ, ਅਸ਼ਵਨੀ ਕੁਮਾਰ, ਜਗਰੂਪ ਸਿੰਘ, ਮੈਂਬਰ ਪੰਚਾਇਤ ਮੋਹਨ ਲਾਲ, ਮੈਂਬਰ ਸੰਤੋਸ਼ ਕੁਮਾਰੀ, ਮੈਂਬਰ ਵੰਦਨਾ, ਸਲਵਿੰਦਰ ਸਿੰਘ, ਕੁਲਦੀਪ ਸਿੰਘ, ਸੁਦੇਸ਼ ਕੁਮਾਰ, ਰਤਨ ਸਿੰਘ ਬੈਂਸ, ਨਵਦੀਪ ਸਿੰਘ ਅਤੇ ਹੋਰ ਪਿੰਡ ਵਾਸੀ ਹਾਜਰ ਸਨ ।
ਪਿਛਲੀ ਖ਼ਬਰ ਕਰਾਟੇ ਮੁਕਾਬਲੇ ’ਚ ਗੋਲਡਨ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਹਲਕਾ ਇੰਚਾਰਜ ਸ਼ਮਸੇਰ ਸਿੰਘ ਦੀ ਅਗਵਾਈ ਹੇਠ ਦੀਨਾਨਗਰ ਵਿਚ ‘ਸਵੱਛ ਪੰਜਾਬ’ ਮੁਹਿੰਮ ਦਾ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।