30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਐਸੋਸੀਏਸ਼ਨ ਆਫ਼ ਸਰਜਨਜ਼ ਆਫ਼ ਪਠਾਨਕੋਟ ਦੀ 319ਵੀਂ ਅਕਾਦਮਿਕ ਮੀਟਿੰਗ ਕਰਵਾਈ

ਪਠਾਨਕੋਟ, 29 ਅਗਸਤ (ਸੰਧੂ)-ਐਸੋਸੀਏਸ਼ਨ ਆਫ਼ ਸਰਜਨਜ਼ ਆਫ਼ ਪਠਾਨਕੋਟ (ਏ. ਐੱਸ.

ਅਜੀਤ ਡੈਸਕ 30-08-2026
ਪਠਾਨਕੋਟ, 29 ਅਗਸਤ (ਸੰਧੂ)-ਐਸੋਸੀਏਸ਼ਨ ਆਫ਼ ਸਰਜਨਜ਼ ਆਫ਼ ਪਠਾਨਕੋਟ (ਏ.ਐੱਸ.ਪੀ) ਦੀ 319ਵੀਂ ਨਿਯਮਿਤ ਮਾਸਿਕ ਅਕਾਦਮਿਕ ਮੀਟਿੰਗ ਵਿਕਟੋਰੀਆ ਅਸਟੇਟ, ਡਿਫੈਂਸ ਰੋਡ ਸਥਿਤ ਏ.ਐੱਸ.ਪੀ ਹਾਊਸ ਵਿਖੇ ਕਰਵਾਈ ਗਈ। ਇਸ ਮੌਕੇ ਮੇਜਰ ਡਾ: ਵਰਸ਼ਾ ਵਲੋਂ ਸੁਰੱਖਿਅਤ ਪਿੱਤਾਸ਼ਯ ਉੱਛੇਦਨ ਵਿਸ਼ੇ ’ਤੇ ਲੈਕਚਰ ਦਿੱਤਾ ਗਿਆ।ਸਮਾਗਮ ਦੇ ਮੁੱਖ ਮਹਿਮਾਨ 167 ਮਿਲਟਰੀ ਹਸਪਤਾਲ ਪਠਾਨਕੋਟ ਦੇ ਕਮਾਂਡੈਂਟ ਬ੍ਰਿਗੇਡੀਅਰ ਵੀ. ਸ਼ੰਕਰ ਰਮਨ ਸਨ। ਸੰਸਥਾਪਕ ਸਕੱਤਰ ਡਾ: ਵਾਈ.ਪੀ. ਗੰਡੋਤਰਾ ਨੇ ਗੁਲਦਸਤੇ ਭੇਟ ਕਰਕੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਸੰਸਥਾਪਕ ਪ੍ਰਧਾਨ ਡਾ. ਏ.ਕੇ ਸ਼ਰਮਾ ਨੇ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 1998 ਤੋਂ 2026 ਤੱਕ ਸੰਸਥਾ ਵਲੋਂ ਕਈ ਅਕਾਦਮਿਕ ਸਮਾਗਮ ਕਰਵਾਏ ਗਏ ਹਨ, ਜਿਨ੍ਹਾਂ ਵਿਚ ਦੇਸ਼-ਵਿਦੇਸ਼ ਦੇ ਪ੍ਰਸਿੱਧ ਸਰਜਨਾਂ ਨੇ ਸਰਜਰੀ ਦੇ ਖੇਤਰ ਵਿਚ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਇਆ। ਐਸੋਸੀਏਸ਼ਨ ਦੇ ਪ੍ਰਧਾਨ ਡਾ: ਮੁਕੇਸ਼ ਭਾਰਦਵਾਜ ਨੇ ਕਿਹਾ ਕਿ ਸੰਸਥਾ ਅਕਾਦਮਿਕ ਗਤੀਵਿਧੀਆਂ ਦੇ ਨਾਲ-ਨਾਲ ਸਮਾਜਿਕ ਪ੍ਰੋਜੈਕਟਾਂ ਵਿਚ ਵੀ ਸਰਗਰਮ ਭੂਮਿਕਾ ਨਿਭਾ ਰਹੀ ਹੈ ਅਤੇ ਵਾਤਾਵਰਨ ਸੰਭਾਲ ਲਈ ਸਮੇਂ-ਸਮੇਂ ’ਤੇ ਪੌਧਾਰੋਪਣ ਮੁਹਿੰਮਾਂ ਵੀ ਚਲਾਈਆਂ ਜਾਂਦੀਆਂ ਹਨ। ਮੁੱਖ ਮਹਿਮਾਨ ਬ੍ਰਿਗੇਡੀਅਰ ਵੀ. ਸ਼ੰਕਰ ਰਮਨ ਨੇ ਐਸੋਸੀਏਸ਼ਨ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ: ਏ.ਕੇ. ਸ਼ਰਮਾ , ਡਾ: ਵਾਈ.ਪੀ. ਗੰਡੋਤਰਾ, ਡਾ: ਮੁਕੇਸ਼ ਭਾਰਦਵਾਜ, ਡਾ: ਮਨੀਸ਼ ਠਾਕੁਰ, ਡਾ: ਦੇਵਿੰਦਰ ਰਾਣਾ, ਡਾ: ਵਿਸ਼ਾਲ ਗੋਇਲ, ਡਾ: ਰਾਜਿੰਦਰ ਪ੍ਰਸਾਦ, ਡਾ: ਨਵਨੀਤ ਡੋਗਰਾ, ਡਾ: ਅਮਿਤ ਮਨਸੋਤਰਾ, ਕਰਨਲ ਡਾ: ਮਨਵੀਰ ਸਿੰਘ, ਮੇਜਰ ਡਾ: ਮਨੀਸ਼ਾ ਸ਼ਰਮਾ, ਡਾ: ਉਦੈ ਰਸਵਾਨ, ਲੈਫਟੀਨੈਂਟ ਡਾ: ਰਾਜੇਸ਼ ਅਤੇ ਡਾ: ਯੋਗਨਿਵਾਸ ਸਮੇਤ ਹੋਰ ਮੈਂਬਰ ਹਾਜ਼ਰ ਸਨ। ਸਮਾਗਮ ਦੌਰਾਨ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਪਿਛਲੀ ਖ਼ਬਰ 31 ਅਗਸਤ ਨੂੰ ਪੂਰੇ ਪੰਜਾਬ ਦੇ ਡੀ.ਸੀ ਦਫਤਰਾਂ ਅੱਗੇ ਲੱਗਣਗੇ ਇਕ ਰੋਜਾ ਵੱਡੇ ਧਰਨੇ ਅਗਲੀ ਖ਼ਬਰ ਮਹਾਂਮੰਡਲੇਸ਼ਵਰ ਸਵਾਮੀ ਦਿਵਿਆ ਨੰਦ ਦਾ ਸ਼ਾਹਪੁਰ ਕੰਢੀ ਵਾਪਸ ਆਉਣ ’ਤੇ ਕੀਤਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।