29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸਾਬਕਾ ਹਲਕਾ ਇੰਚਾਰਜ ਪੰਨੂੰ ਦੇ ਪੀ.ਏ. ਸਮਸ਼ੇਰ ਸਿੰਘ ਸ਼ੇਰਾ ਤੇਜਾ ਟਿੱਬਾ ਦੇ ਘਰ ਉੱਪਰ ਹਮਲਾ ਕਰਨ ਵਾਲੇ ਵਿਅਕਤੀ ਉੱਪਰ ਪਰਚਾ ਦਰਜ

ਫਤਹਿਗੜ੍ਹ ਚੂੜੀਆਂ, 28 ਅਗਸਤ (ਅਵਤਾਰ ਸਿੰਘ ਰੰਧਾਵਾ)-ਪਿਛਲੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਹੇ ਬਲਬੀਰ ਸਿੰਘ ਪੰਨੂੰ ਦੇ ਨਾਲ ਬਤੌਰ ਪੀ. ਏ.

ਅਜੀਤ ਡੈਸਕ 29-08-2026
ਫਤਹਿਗੜ੍ਹ ਚੂੜੀਆਂ, 28 ਅਗਸਤ (ਅਵਤਾਰ ਸਿੰਘ ਰੰਧਾਵਾ)-ਪਿਛਲੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਹੇ ਬਲਬੀਰ ਸਿੰਘ ਪੰਨੂੰ ਦੇ ਨਾਲ ਬਤੌਰ ਪੀ.ਏ. ਕੰਮ ਕਰਦੇ ਚਲੇ ਆ ਰਹੇ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਤੇਜਾ ਟਿੱਬਾ ਦੇ ਸ਼ਮਸ਼ੇਰ ਸਿੰਘ ਸ਼ੇਰਾ ਦੇ ਘਰ ਉੱਪਰ ਹੋਏ ਕਥਿਤ ਹਮਲੇ ਦੇ ਸੰਬੰਧ ਵਿਚ ਵਿਅਕਤੀ ਉੱਪਰ ਮੁਕੱਦਮਾ ਦਰਜ ਕੀਤਾ ਗਿਆ ਹੈ। ਸੰਬੰਧਿਤ ਪੁਲਿਸ ਵਲੋਂ ਸ਼ਮਸ਼ੇਰ ਸਿੰਘ ਸ਼ੇਰਾ ਤੇਜਾ ਟਿੱਬਾ ਦੇ ਬਿਆਨਾਂ ’ਤੇ ਦਰਜ ਕੀਤੇ ਗਏ ਮਾਮਲੇ ਮੁਤਾਬਕ ਉਸ ਨੇ ਦੱਸਿਆ ਕਿ 24 ਅਗਸਤ ਨੂੰ ਕਰੀਬ 11 ਵਜੇ ਉਨ੍ਹਾਂ ਦੇ ਘਰ ਦੇ ਬਾਹਰ ਇਕ ਚਿੱਟੇ ਰੰਗ ਦੀ ਫੋਰਚੂਨਰ ਗੱਡੀ ਨੰਬਰ ਸੀ.ਐਚ.01-ਏ.ਐਫ. 2289 ਅਤੇ ਉਸ ਦੇ ਨਾਲ ਚਾਰ-ਪੰਜ ਮੋਟਰਸਾਈਕਲਾਂ ਉੱਪਰ ਸਵਾਰ ਵਿਅਕਤੀ ਆਏ, ਜਿਨਾਂ ਦੇ ਹੱਥਾਂ ਵਿਚ ਤੇਜ਼ਧਾਰ ਹਥਿਆਰ ਤੇ ਬੇਸਬਾਲ ਵਗੈਰਾ ਸਨ। ਉਸ ਨੇ ਦੱਸਿਆ ਕਿ ਗੱਡੀ ਵਿਚੋਂ ਪਰਮਜੀਤ ਸਿੰਘ ਉਰਫ ਗੋਲਡੀ ਪੁੱਤਰ ਜੋਗਿੰਦਰ ਸਿੰਘ ਵਾਸੀ ਤੇਜਾ ਕਲਾਂ ਤੇਜਧਾਰ ਹਥਿਆਰ ਲੈ ਕੇ ਅਣਪਛਾਤੇ ਵਿਅਕਤੀਆਂ ਸਮੇਤ ਬਾਹਰ ਨਿਕਲੇ ਅਤੇ ਮੋਟਰਸਾਈਕਲਾਂ ਉੱਪਰ ਦਰਜਨ ਦੇ ਕਰੀਬ ਵਿਅਕਤੀ ਦਾਤਰ, ਕਿਰਪਾਨਾਂ ਤੇ ਬੇਸਬਾਲਾ ਸਮੇਤ ਆਏ, ਜੋ ਧੱਕੇ ਨਾਲ ਗੇਟ ਖੋਲ ਕੇ ਅੰਦਰ ਵੜ ਗਏ ਤੇ ਉਨ੍ਹਾਂ ਨੇ ਘਰ ਦੀ ਵੱਡੀ ਭੰਨ-ਤੋੜ ਕੀਤੀ। ਇਸ ਦੇ ਨਾਲ ਹੀ ਘਰ ਵਿਚ ਪਏ ਪਰਸ ਵਿਚੋਂ 10 ਹਜ਼ਾਰ ਰੁਪਏ ਵੀ ਚੋਰੀ ਕਰ ਕੇ ਲੈ ਗਏ। ਹਮਲੇ ਦਾ ਕਾਰਨ ਦੱਸਦੇ ਹੋਏ ਸ਼ਮਸ਼ੇਰ ਸਿੰਘ ਸ਼ੇਰਾ ਨੇ ਕਿਹਾ ਕਿ ਉਹ ਬੀਤੇ ਸਮੇਂ ਅੰਦਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਹੇ ਬਲਬੀਰ ਸਿੰਘ ਪੰਨੂੰ ਦੇ ਪੀ.ਏ. ਵਜੋਂ ਕੰਮ ਕਰਦੇ ਰਹੇ ਹਨ, ਜਿਸ ਕਰਕੇ ਮੇਰੇ ਪਿੰਡ ਤੇਜਾ ਕਲਾਂ ਦਾ ਪਰਮਜੀਤ ਸਿੰਘ ਉਰਫ ਗੋਲਡੀ ਪੁੱਤਰ ਜੋਗਿੰਦਰ ਸਿੰਘ ਮੇਰੇ ਨਾਲ ਖਾਰ ਖਾਂਦਾ ਸੀ। ਉਸ ਨੇ ਦੱਸਿਆ ਕਿ ਹੁਣ ਜਦੋਂ ਬਲਬੀਰ ਸਿੰਘ ਪੰਨੂੰ ਨੂੰ ਹਲਕਾ ਇੰਚਾਰਜੀ ਤੋਂ ਹਟਾ ਦਿੱਤਾ ਗਿਆ ਹੈ ਤਾਂ ਉਕਤ ਪਰਮਜੀਤ ਸਿੰਘ ਨੇ ਮੇਰੇ ’ਤੇ ਦਬਾਅ ਪਾਉਣ ਲਈ ਮੇਰੇ ਘਰ ਉੱਪਰ ਹਮਲਾ ਕਰਕੇ ਵੱਡਾ ਨੁਕਸਾਨ ਕੀਤਾ ਹੈ। ਉਕਤ ਮਾਮਲੇ ਸਬੰਧੀ ਪੁਲਿਸ ਵਲੋਂ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੌਕੇ ਸ਼ਮਸ਼ੇਰ ਸਿੰਘ ਸ਼ੇਰਾ ਫੌਜੀ ਨੇ ਪੁਲਿਸ ਪ੍ਰਸ਼ਾਸਨ ਅੱਗੇ ਗੁਹਾਰ ਲਾਈ ਕਿ ਉਸ ਦੇ ਘਰ ਉੱਪਰ ਹੋਏ ਹਮਲੇ ਸਬੰਧੀ ਇਨਸਾਫ਼ ਦਿਵਾਇਆ ਜਾਵੇ।
ਪਿਛਲੀ ਖ਼ਬਰ ਰਸਤੇ ਵਿਚ ਟੇਢਾ ਹੋਏ ਰੁੱਖ ਕਾਰਨ ਕਿਸੇ ਸਮੇਂ ਵੀ ਵਾਪਰ ਸਕਦਾ ਵੱਡਾ ਹਾਦਸਾ ਅਗਲੀ ਖ਼ਬਰ ਗੁਰਦਾਸਪੁਰ ਦੇ ਬਾਜ਼ਾਰਾਂ ’ਚ ਭਿਖਾਰੀਆਂ ਦੀ ਵਧਦੀ ਗਿਣਤੀ ਤੋਂ ਲੋਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।