27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਘਰੋਟਾ 66 ਕੇ.ਵੀ. ਅਧੀਨ ਪੈਂਦੇ ਪਿੰਡਾਂ ਵਿਚ ਪਾਵਰਕਾਮ ਵਲੋਂ ਬਿਨਾਂ ਸੂਚਨਾ ਲਗਾਏ ਜਾ ਰਹੇ ਬਿਜਲੀ ਕੱਟਾਂ ਕਾਰਨ ਲੋਕਾਂ ਵਿਚ ਰੋਸ

ਘਰੋਟਾ, 26 ਅਗਸਤ (ਸੰਜੀਵ ਗੁਪਤਾ)-ਘਰੋਟਾ 66 ਕੇ. ਵੀ.

ਸੁਸ਼ੀਲ ਕੁਮਾਰ ਸ਼ੀਲਾ 27-08-2026
ਘਰੋਟਾ, 26 ਅਗਸਤ (ਸੰਜੀਵ ਗੁਪਤਾ)-ਘਰੋਟਾ 66 ਕੇ.ਵੀ. ਗਰਿੱਡ ਅਧੀਨ ਪੈਂਦੇ ਪਿੰਡਾਂ ਵਿਚ ਪਾਵਰਕਾਮ ਵਲੋਂ ਬਿਨਾਂ ਕਿਸੇ ਪੂਰਵ ਸੂਚਨਾ ਦੇ ਲਗਾਏ ਜਾ ਰਹੇ ਬਿਜਲੀ ਕੱਟਾਂ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਘਰੋਟਾ ਅਤੇ ਇਸ ਦੇ ਆਸ-ਪਾਸ ਦੇ ਪੇਂਡੂ ਖੇਤਰਾਂ ਵਿਚ ਪੀਣ ਵਾਲੇ ਪਾਣੀ ਦੀ ਵਿਵਸਥਾ ਕਾਫੀ ਹੱਦ ਤੱਕ ਬਿਜਲੀ ‘ਤੇ ਨਿਰਭਰ ਹੈ । ਅਜਿਹੇ ਵਿਚ ਲੰਬੇ ਸਮੇਂ ਤੱਕ ਬਿਜਲੀ ਬੰਦ ਰਹਿਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘਰੋਟਾ ਵਿਕਾਸ ਮੰਚ ਦੇ ਕਰਨ ਕੁਮਾਰ ਨੇ ਦੱਸਿਆ ਕਿ ਮੰਗਲਵਾਰ ਨੂੰ ਖੇਤਰ ਵਿਚ ਸਾਰਾ ਦਿਨ ਬਿਜਲੀ ਕੱਟ ਲੱਗਾ ਰਿਹਾ ਅਤੇ ਰਾਤ ਦੇ ਸਮੇਂ ਵੀ ਬਿਜਲੀ ਕੱਟ ਲੱਗਣ ਕਾਰਨ ਕਈ ਵਾਰ ਬਿਜਲੀ ਬੰਦ ਰਹੀ । ਇਸ ਦੇ ਬਾਵਜੂਦ ਵਿਭਾਗ ਵਲੋਂ ਲੋਕਾਂ ਨੂੰ ਬਿਜਲੀ ਕੱਟ ਸਬੰਧੀ ਕੋਈ ਪੂਰਵ ਸੂਚਨਾ ਦੇਣਾ ਜ਼ਰੂਰੀ ਨਹੀਂ ਸਮਝਿਆ ਗਿਆ । ਕਰਨ ਕੁਮਾਰ ਨੇ ਕਿਹਾ ਕਿ ਜੇਕਰ ਲੰਬੇ ਸਮੇਂ ਲਈ ਬਿਜਲੀ ਕੱਟ ਲਗਾਇਆ ਜਾਣਾ ਹੋਵੇ ਤਾਂ ਪਾਵਰਕਾਮ ਵਿਭਾਗ ਨੂੰ ਸਥਾਨਿਕ ਲੋਕਾਂ ਅਤੇ ਲੋਕਲ ਮੀਡੀਆ ਨੂੰ ਪਹਿਲਾਂ ਹੀ ਸੂਚਿਤ ਕਰਨਾ ਚਾਹੀਦਾ ਹੈ, ਤਾਂ ਜੋ ਲੋਕ ਪੀਣ ਵਾਲੇ ਪਾਣੀ ਸਮੇਤ ਹੋਰ ਜ਼ਰੂਰੀ ਪ੍ਰਬੰਧ ਸਮੇਂ ਸਿਰ ਕਰ ਸਕਣ । ਉਨ੍ਹਾਂ ਪਾਵਰਕਾਮ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਭਵਿੱਖ ਵਿਚ ਲੰਬੇ ਬਿਜਲੀ ਕੱਟ ਲਗਾਉਣ ਤੋਂ ਪਹਿਲਾਂ ਘਰੋਟਾ 66 ਕੇ.ਵੀ. ਗਰਿੱਡ ਅਧੀਨ ਆਉਣ ਵਾਲੇ ਪਿੰਡਾਂ ਦੇ ਲੋਕਾਂ ਨੂੰ ਉਚਿਤ ਮਾਧਿਅਮ ਰਾਹੀਂ ਸੂਚਨਾ ਦਿੱਤੀ ਜਾਵੇ, ਤਾਂ ਜੋ ਉਨ੍ਹਾਂ ਨੂੰ ਬੇਲੋੜੀਆਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ ।
ਪਿਛਲੀ ਖ਼ਬਰ ਪਿੰਡ ਸਿਹੋੜਾ ਕਲਾਂ ਨੂੰ ਮਿਲਿਆ ਮੁੱਖ ਮੰਤਰੀ ਖੇਡ ਗਰਾਊਂਡ ਦਾ ਤੋਹਫ਼ਾ ਅਗਲੀ ਖ਼ਬਰ ਜੀ.ਐਨ.ਡੀ.ਯੂ. ਕਾਲਜ ਪਠਾਨਕੋਟ ਵਿਖੇ ਤੀਆਂ ਅਤੇ ਰੱਖੜੀ ਉਤਸਵ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।