ਦੀਨਾਨਗਰ, 26 ਅਗਸਤ (ਸੋਢੀ/ਸ਼ਰਮਾ/ਘੁੰਮਣ)-ਐਸ.ਐਸ.ਐਮ ਕਾਲਜ ਵਿਖੇ ਕਾਸਮੈਟੋਲੋਜੀ ਵਿਭਾਗ ਵਲੋਂ ਪ੍ਰਿੰਸੀਪਲ ਡਾ: ਆਰ.ਕੇ ਤੁਲੀ ਦੀ ਅਗਵਾਈ ਹੇਠ ਚਮੜੀ ਦੀ ਦੇਖਭਾਲ ਲਈ ਕੁਦਰਤੀ ਤੇ ਜੜੀ-ਬੂਟੀਆਂ ਦੇ ਤੱਤਾਂ ਦੀ ਵਰਤੋਂ ਦੇ ਸਬੰਧ ’ਚ ਵਰਕਸ਼ਾਪ ਕਰਵਾਈ ਗਈ। ਜਿਸ ਦੌਰਾਨ ਵਿਦਿਆਰਥੀਆਂ ਨੂੰ ਐਲੋਵੇਰਾ, ਹਲਦੀ, ਚੰਦਨ , ਨਾਰੀਅਲ ਤੇਲ, ਨਿੰਬੂ, ਮੁਲਤਾਨੀ ਮਿੱਟੀ, ਦਹੀਂ, ਦੁੱਧ, ਸ਼ਹਿਦ, ਗੁਲਾਬ ਜਲ, ਟਮਾਟਰ ਦਾ ਰਸ ਤੇ ਫਿਟਕਰੀ ਵਰਗੇ ਘਰੇਲੂ ਤੱਤਾਂ ਦੀ ਵਰਤੋਂ ਕਰਕੇ ਚਮੜੀ ਦੀ ਸਫਾਈ ਤੇ ਪੋਸ਼ਣ ਲਈ ਰਸਾਇਣ-ਮੁਕਤ ਫੇਸ ਪੈਕ, ਕਲੀਨਜ਼ਰ ਅਤੇ ਮਾਇਸਚਰਾਈਜ਼ਰ ਕਿਵੇਂ ਬਣਾਏ ਜਾਣ ਸਬੰਧੀ ਜਾਣਕਾਰੀ ਦਿੱਤੀ ਗਈ ਤੇ ਹਰੇਕ ਸਮੱਗਰੀ ਦੇ ਗੁਣਾਂ ਬਾਰੇ ਵੀ ਦੱਸਿਆ ਗਿਆ। ਪ੍ਰਿੰਸੀਪਲ ਡਾ: ਆਰ ਕੇ ਤੁਲੀ ਨੇ ਵਿਭਾਗ ਵਲੋਂ ਕਰਵਾਈ ਵਰਕਸ਼ਾਪ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਡਾ: ਹਰਿੰਦਰ ਕੌਰ, ਪ੍ਰੋ: ਸਾਨੀਆ, ਪ੍ਰੋ: ਸਲੋਨੀ, ਪ੍ਰੋ: ਪਾਇਲ, ਪ੍ਰੋ: ਮਹਿਕ, ਮੈਡਮ ਰਾਜਵਿੰਦਰ ਅਤੇ ਮਨਿੰਦਰ ਸਿੰਘ ਵੀ ਮੌਜੂਦ ਸਨ।