25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਸੰਯੁਕਤ ਕਿਸਾਨ ਮੋਰਚਾ ਜ਼ਿਲਾ ਗੁਰਦਾਸਪੁਰ ਦਾ ਵਫਦ ਐਸ.ਡੀ.ਐਮ. ਨਾਲ ਮਿਲਿਆ

ਬਟਾਲਾ, 24 ਅਗਸਤ (ਸਤਿੰਦਰ ਸਿੰਘ)- ਅੱਜ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦਾ ਡੇਲੀਗੇਸ਼ਨ ਬਟਾਲਾ ਦੇ ਐਸ. ਡੀ.

ਅਜੀਤ ਡੈਸਕ 25-08-2026
ਬਟਾਲਾ, 24 ਅਗਸਤ (ਸਤਿੰਦਰ ਸਿੰਘ)- ਅੱਜ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦਾ ਡੇਲੀਗੇਸ਼ਨ ਬਟਾਲਾ ਦੇ ਐਸ.ਡੀ.ਐਮ. ਸਾਰੰਗਪ੍ਰੀਤ ਸਿੰਘ ਨੂੰ ਉਨ੍ਹਾਂ ਦਫ਼ਤਰ ਮਿਲਿਆ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਾਜਗੁਰਵਿੰਦਰ ਸਿੰਘ ਘੁਮਾਣ ਨੇ ਦੱਸਿਆ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦਸ ਜ਼ਿਲ੍ਹਾ ਸਕੱਤਰ ਬਲਦੇਵ ਸਿੰਘ ਹਰਪੁਰਾ ਦੇ ਜ਼ਮੀਨ ਦੇ ਮਸਲੇ ਦਾ ਤਰੁੰਤ ਹੱਲ ਕੀਤਾ ਜਾਵੇ। ਵਫਦ ਦੀ ਗੱਲ ਸੁਣਨ ਤੋਂ ਬਾਅਦ ਐਸ.ਡੀ. ਬਟਾਲਾ ਵਲੋਂ ਜਲਦ ਇਸ ਸੰਬੰਧੀ ਹਲ ਕਰਨ ਦਾ ਵਿਸ਼ਵਾਸ ਦੁਆਇਆ। ਇਸ ਮੌਕੇ ਕਿਸਾਨ ਸਭਾ ਤੋਂ ਗੁਲਜ਼ਾਰ ਸਿੰਘ ਬਸੰਤਕੋਟ, ਜਮਹੂਰੀ ਕਿਸਾਨ ਸਭਾ ਤੋਂ ਹਰਜੀਤ ਸਿੰਘ ਕਾਹਲੋਂ ਕਲਾਨੌਰ, ਪੰਜਾਬ ਕਿਸਾਨ ਯੂਨੀਅਨ ਤੋਂ ਅਸ਼ਵਨੀ ਕੁਮਾਰ ਲਖਨਕਲਾਂ, ਕਿਰਤੀ ਕਿਸਾਨ ਯੂਨੀਅਨ ਪੰਜਾਬ ਤੋਂ ਦਿਲਬਾਗ ਸਿੰਘ ਡੋਗਰ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੋਂ ਗੁਰਵਿੰਦਰ ਸਿੰਘ, ਬਲਵਿੰਦਰ ਸਿੰਘ ਸਾਬਕਾ ਸੈਨਿਕ ਸੰਘਰਸ਼ ਕਮੇਟੀ, ਸਰਵਨ ਸਿੰਘ ਧੁੱਪਸੜੀ, ਬਾਬਾ ਪ੍ਰਿੰਥੀਪਾਲ ਸਿੰਘ ਐਡਵੋਕੇਟ, ਕਿਸਾਨ ਮਜਦੂਰ ਨੌਜਵਾਨ ਸੰਘਰਸ਼ ਕਮੇਟੀ ਤੋਂ ਸ਼ੇਰੇ ਪੰਜਾਬ ਸਿੰਘ, ਦਰਸ਼ਨ ਸਿੰਘ ਸਾਗਰਪੁਰ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੋਂ ਕਰਨੈਲ ਸਿੰਘ ਸ਼ੇਰਪੁਰ, ਕਰਮਜੀਤ ਸਿੰਘ ਹੈਪੀ ਰੋਡਖੈਹਿਰਾ, ਹਰਭਜਨ ਸਿੰਘ ਨੜਾਂਵਾਲੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਤੋਂ ਲਖਬੀਰ ਸਿੰਘ, ਬਲਦੇਵ ਸਿੰਘ, ਸ਼ਮਸ਼ੇਰ ਸਿੰਘ, ਸੁਖਦੇਵ ਸਿੰਘ, ਪ੍ਰੇਮ ਸਿੰਘ, ਸੂਬੇਦਾਰ ਹਰਵੰਨਤ ਸਿੰਘ ਹਰਪੁਰਾ, ਬਲਰਾਜ ਸਿੰਘ ਬਟਾਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵਿਆਹ ਪੁਰਬ ਸੰਬੰਧੀ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਵਿਖੇ ਮੀਟਿੰਗ ਅੱਜ : ਜਥੇਦਾਰ ਗੋਰਾ ਮਹਾਨ ਨਗਰ ਕੀਰਤਨ ਸੰਬੰਧੀ ਉਲੀ... ਅਗਲੀ ਖ਼ਬਰ ਜੀ.ਟੀ.ਬੀ.ਆਈ. ਸਕੂਲ ਵਿਖੇ ‘ਤੀਆਂ ਦਾ ਤਿਉਹਾਰ’ ਧੂਮ-ਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।